ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਕਿਵੇਂ ਇਕ ਸਮੇਂ ਵਿਚ ਜੁੜਵਾਂ ਜਾ ਤਿੰਨ ਬੱਚਿਆਂ ਜਨਮ ਹੋ ਸਕਦਾ ਹੈ। ਜੁੜਵਾਂ ਜਾ ਤਿੰਨ ਬੱਚਿਆਂ ਦੇ ਇਕ ਸਮੇਂ ਵਿਚ ਜਨਮ ਹੋਣ ਨੂੰ ਮਲਟੀਪਲ ਪ੍ਰਗਨੇਸੀ ਕਿਹਾ ਜਾਂਦਾ ਹੈ। ਅਸਲ ਵਿੱਚ ਇੱਕ ਬੱਚੀ ਤੋਂ ਜਿਆਦਾ ਬੱਚਿਆਂ ਦੇ ਇਕ ਸਮੇਂ ਵਿਚ ਜਨਮ ਨੂੰ ਮੈਡੀਕਲ ਸਿੱਖਿਆ ਵਿੱਚ ਮਲਟੀਪਲ ਪ੍ਰਗਨੇਸੀ ਕਿਹਾ ਜਾਂਦਾ ਹੈ। ਮਲਟੀਪਲ ਪ੍ਰਗਨੇਸੀ ਦੇ ਦੌਰਾਨ ਗਰਭਵਤੀ ਔਰਤ ਦੇ ਪੇਟ ਵਿੱਚ ਇੱਕ ਜਾਂ ਇੱਕ ਤੋਂ ਵੱਧ ਬੱਚਿਆਂ ਦਾ ਜਨਮ ਇੱਕ ਜਾਂ ਇਕ ਤੋਂ ਵੱਧ ਅੰਡਿਆਂ ਵਿੱਚੋਂ ਹੋ ਸਕਦਾ ਹੈ। ਜੁੜਵਾ ਬੱਚੇ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਜੁੜਵਾ ਬੱਚੇ ਆਈਡੈਟਿਕਲ ਟਵਿਨਸ ਹੁੰਦੇ ਹਨ। ਇਸ ਦਾ ਭਾਵ ਹੁੰਦਾ ਹੈ ਕਿ ਇਕ ਹੀ ਅੰਡੇ ਵਿੱਚੋਂ ਇਕ ਜਾਂ ਇਕ ਤੋਂ ਵੱਧ ਬੱਚਿਆਂ ਦਾ ਜਨਮ ਹੋਣਾ।
ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਇੱਕ ਆਂਡੇ ਦੇ ਵਿਚੋਂ ਇਕ ਤੋਂ ਜਿਆਦਾ ਫਰਟੀਲਾਈਜ਼ਰ ਹੁੰਦਾ ਹੈ। ਅਜਿਹਾ ਬਹੁਤ ਜ਼ਿਆਦਾ ਘੱ ਟ ਅਵਸਥਾ ਵਿਚ ਹੁੰਦਾ ਹੈ। ਭਾਵ ਅਜਿਹੇ ਹੋਣ ਦੇ ਚਾਨਸ ਬਹੁਤ ਘੱ ਟ ਹੁੰਦੇ ਹਨ। ਅਜਿਹੀ ਅਵਸਥਾ ਦੇ ਵਿਚੋਂ ਬੱਚਿਆਂ ਦਾ ਸ਼ਹਿਰਾ ਅਤੇ ਉਨ੍ਹਾਂ ਦੀਆਂ ਹਰਕਤਾਂ ਅਤੇ ਸੁਭਾਅ ਇਕੋ ਜਿਹੇ ਹੁੰਦੇ ਹਨ। ਭਾਵ ਉਨ੍ਹਾਂ ਦੇ ਸਾਰੇ ਗੁਣ ਵੱਧ ਤੋਂ ਵੱਧ ਮਿਲਦੇ ਹੁੰਦੇ ਹਨ। ਇਸ ਤੋਂ ਇਲਾਵਾ ਦੂਜੇ ਪ੍ਰਕਾਰ ਦੇ ਫ੍ਰੇਟਰਨਲ ਟਵਿਨਸ ਹੁੰਦੇ ਹਨ। ਇਸ ਦਾ ਭਾਵ ਹੁੰਦਾ ਹੈ ਕਿ ਅਲੱਗ-ਅਲੱਗ ਅੰਡਿਆਂ ਦੇ ਵਿੱਚੋਂ ਇੱਕੋ ਸਮੇਂ ਵਿਚ ਇਕ ਤੋਂ ਜਿਆਦਾ ਬੱਚਿਆਂ ਦਾ ਜਨਮ ਹੋਣਾ। ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਅਲੱਗ-ਅਲੱਗ ਅੰਡੇ ਇੱਕੋ ਸਮੇਂ ਦੇ ਵਿਚ ਫਰਟੀਲਾਈਜ਼ਰ ਹੁੰਦੇ ਹਨ।
ਜੇਕਰ ਗਰਭਵਤੀ ਔਰਤ ਦੇ ਪਰਵਾਰ ਵਿੱਚੋਂ ਪਹਿਲਾਂ ਕਿਸੇ ਜੁੜਵਾ ਬੱਚਿਆਂ ਦਾ ਜਨਮ ਹੋਇਆ ਹੋਵੇ ਤਾਂ ਇਸ ਅਵਸਥਾ ਦੀ ਉਮੀਦ ਵੱਧ ਜਾਂਦੀ ਹੈ। ਅਜਿਹੀ ਅਵਸਥਾ ਦੇ ਵਿੱਚੋਂ ਪੈਦਾ ਹੋਏ ਬੱਚਿਆਂ ਦਾ ਸੁਭਾਅ ਅਤੇ ਸ਼ਕਲ ਕਾਫੀ ਹੱਦ ਤੱਕ ਮਿਲਦੇ ਜੁਲਦੇ ਹੁੰਦੇ ਹਨ।ਜੁੜਵਾਂ ਬੱਚੇ ਹੋਣ ਦੇ ਕਈ ਕਾਰਨ ਹੁੰਦੇ ਹਨ। ਇਨ੍ਹਾਂ ਦੇ ਮੁੱਖ ਛੇ ਕਾਰਨ ਹਨ ਜਿਨ੍ਹਾਂ ਦੀ ਜਾਣਕਾਰੀ ਅੱਗੇ ਦਿੱਤੀ ਗਈ ਹੈ। ਇਨ੍ਹਾਂ ਦੇ ਵਿਚੋਂ ਪਹਿਲਾ ਕਾਰਨ ਫਟ੍ਰਿਲਿਟੀ ਟ੍ਰੀਟਮੈਂਟ। ਜਿਹੜੀਆਂ ਔਰਤਾਂ ਆਈਵੀ ਦਾ ਸਹਾਰਾ ਲੈਂਦੀਆਂ ਹਨ ਉਨ੍ਹਾਂ ਦੇ ਵਿੱਚ ਜੁੜਵਾ ਬੱਚਿਆਂ ਦੀ ਉਮੀਦ ਵੱਧ ਜਾਂਦੀ ਹੈ। ਤੋਂ ਇਲਾਵਾ ਜੇਕਰ ਗਰਭਵਤੀ ਔਰਤਾਂ ਦੇ ਪਰਿਵਾਰ ਵਿੱਚ ਪਹਿਲਾਂ ਕਿਸੇ ਦੀ ਜੁੜਵਾ ਬੱਚੇ ਹੋਏ ਹਨ ਤਾਂ ਇਸ ਨਾਲ ਵੀ ਬੱਚਿਆਂ ਦੀ ਉਮੀਦ ਵੱਧ ਜਾਂਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।