ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ , ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।
ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੀ ਹੀ ਇੱਕ ਸਮੱਸਿਆ ਹੈ ਗਠੀਆ ਦਰਦ। ਗਠੀਆ ਇਕ ਅਜਿਹਾ ਰੋਗ ਹੈ ਜਿਸ ਦੇ ਹੋਣ ‘ਤੇ ਸਰੀਰ ਦੇ ਜੋੜਾਂ ‘ਚ ਦਰਦ ਅਤੇ ਸੋਜ ਹੋਣ ਲੱਗਦੀ ਹੈ। ਇਸ ਦੇ ਕਾਰਨ ਰੋਗੀ ਦਾ ਚੱਲਣਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ। ਬਹੁਤ ਵਾਰੀ ਇਸ ਰੋਗ ਨਾਲ ਜੂਝ ਰਹੇ ਵਿਅਕਤੀ ਡਾਕਟਰਾਂ ਤੋਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਵੀ ਖਾਂਦੇ ਨੇ ਇਨ੍ਹਾਂ ਨਾਲ ਰਾਹਤ ਨਹੀਂ ਮਿਲੀ। ਪਰ ਕੁਝ ਘਰੇਲੂ ਇਲਾਜ਼ ਇਸ ਨੂੰ ਜੜ੍ਹ ਤੋਂ ਖਤਮ ਕਰ ਦਿੰਦੇ ਹਨ।
ਪਹਿਲਾ ਘਰੇਲੂ ਨੁਕਤਾ ਇਹ ਹੈ ਕਿ ਤੁਸੀਂ ਤਲਿਆ ਹੋਇਆ ਭੋਜਨ ਜਾਂ ਬਾਸੀ ਭੋਜਨ ਨਹੀਂ ਖਾਣਾ। ਦੂਜਾ ਤੁਸੀਂ ਖਾਣਾ ਖਾਣ ਸਾਰ ਕੀ ਬੈਡ ਤੇ ਨਹੀਂ ਲੇਟਣਾ। ਇਸ ਦੇ ਨਾਲ ਇਹ ਰੋਗ ਜ਼ਿਆਦਾ ਵਧੇਗਾ। ਖਾਣਾ ਖਾਣ ਤੋਂ ਬਾਅਦ ਤਕਰੀਬਨ ਅੱਧਾ ਘੰਟਾ ਸੈਰ ਜ਼ਰੂਰ ਕਰਨੀ ਹੈ। ਇਸਦੇ ਨਾਲ ਬਹੁਤ ਰਾਹਤ ਮਿਲੇਗੀ।
ਮੇਥੀ ਦਾਣੇ ਦੀ ਵਰਤੋਂ ਨਾਲ ਵੀ ਬਹੁਤ ਰਾਹਤ ਮਿਲੇਗੀ। ਰਾਤ ਨੂੰ ਮੇਥੀ ਦਾਣੇ ਦੇ ਇਕ ਚਮਚ ਨੂੰ ਇਕ ਗਲਾਸ ਕੋਸੇ ਪਾਣੀ ਵਿੱਚ ਘੋਲ ਕੇ ਰੱਖ ਲਵੋ। ਦੂਜੇ ਦਿਨ ਸਵੇਰੇ ਮੇਥੀ ਦਾਣੇ ਨੂੰ ਅਲੱਗ ਕਰ ਲਵੋ ਅਤੇ ਪਾਣੀ ਨੂੰ ਅਲੱਗ। ਫਿਰ ਇਸ ਪਾਣੀ ਨੂੰ ਪੀ ਲਵੋ। ਅਤੇ ਮੇਥੀ ਦਾਣੇ ਨੂੰ ਚਵਾ-ਚਵਾ ਕੇ ਖਾਣਾ ਹੈ। ਅਜਿਹਾ ਕਰਨ ਦੇ ਨਾਲ ਤੁਹਾਨੂੰ ਤਕਰੀਬਨ 15 ਦਿਨਾਂ ਦੇ ਵਿੱਚ ਨਤੀਜਾ ਮਿਲ ਜਾਵੇਗਾ। ਨਤੀਜੇ ਵਿੱਚ ਤੁਸੀਂ ਇਸ ਭੈੜੇ ਰੋਗ ਤੋਂ ਨਿਜ਼ਾਤ ਪਾ ਸਕਣਗੇ।