ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।
ਅੱਜਕਲ ਦੇ ਬਦਲਦੇ ਮੌਸਮ ਵਿਚ ਤਲਿਆ ਹੋਇਆ ਭੋਜਨ ਜਾਂ ਬਾਹਰੋਂ ਭੋਜਨ ਖਾਣ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਜਿਵੇਂ ਪੇਟ ਖਰਾਬ ਹੋ ਜਾਣਾ ਅਤੇ ਉਲਟੀਆਂ ਆਦਿ। ਉਲਟੀਆਂ ਸਿਰਫ਼ ਬੱਚਿਆਂ ਨੂੰ ਹੀ ਨਹੀਂ ਬਲਕਿ ਵੱਡਿਆਂ ਨੂੰ ਵੀ ਆਉਂਦੀਆਂ ਹਨ। ਇਸ ਦੇ ਅਨੇਕਾਂ ਕਾਰਨ ਹਨ। ਇਸ ਤੋਂ ਇਲਾਵਾ ਜਿਸ ਖਾਣ ਵਾਲੀ ਚੀਜ਼ ਤੋਂ ਐਲਰਜੀ ਹੋਵੇ ਉਸ ਚੀਜ਼ ਨੂੰ ਖਾਣ ਨਾਲ ਵੀ ਉਲਟੀਆਂ ਲੱਗ ਜਾਂਦੀਆਂ ਹਨ।
ਫੂਡ ਪੁਆਇਜ਼ਨਿੰਗ ਨਾਲ ਵੀ ਇਹ ਸਮੱਸਿਆ ਆਉਂਦੀ ਹੈ। ਲੰਬੇ ਸਮੇਂ ਤੱਕ ਸਫ਼ਰ ਕਰਨ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ। ਜੇਕਰ ਇਸ ਸਮੱਸਿਆ ਦਾ ਸਮੇਂ ਰਹਿੰਦੇ ਹੱਲ ਨਾ ਕੀਤਾ ਜਾਵੇ ਤਾਂ ਇਹ ਇੱਕ ਰੋਗ ਦਾ ਰੂਪ ਧਾਰਨ ਕਰ ਲੈਂਦੀ ਹੈ। ਬਹੁਤ ਸਾਰੇ ਲੋਕ ਉਲਟੀਆਂ ਤੋਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਂਦੇ ਹਨ। ਪਰ ਹੁਣ ਅਸੀਂ ਕੁਝ ਘਰੇਲੂ ਨੁਸਖਿਆਂ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਨਾਲ ਇਸ ਸਮੱਸਿਆ ਤੋਂ ਹੱਲ ਪਾਇਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਬਾਹਰੋਂ ਭੋਜਨ ਖਾਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਰੋਜ਼ਾਨਾ ਤਲੇ ਹੋਏ ਭੋਜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਫਰਿੱਜ ਵਿੱਚ ਪਏ ਪੁਰਾਂਣੇ ਭੋਜਨ ਨੂੰ ਗਰਮ ਕਰ ਕੇ ਵਰਤਣਾ ਚਾਹੀਦਾ ਹੈ। ਦੂਜਾ ਅੱਧਾ ਗਲਾਸ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਕੇ ਪੀਣਾ ਚਾਹੀਦਾ ਹੈ। ਇਸ ਨਾਲ ਬਹੁਤ ਛੇਤੀ ਅਰਾਮ ਮਿਲੇਗਾ। ਖੋਪੇ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਵੀ ਬਹੁਤ ਛੇਤੀ ਫਾਇਦਾ ਹੋਵੇਗਾ।
ਲੰਮੇ ਸਫ਼ਰ ਤੇ ਜਾਣ ਸਮੇਂ ਆਪਣੇ ਕੋਲ ਛੋਟੀ ਇਲਾਇਚੀ ਜ਼ਰੂਰ ਰੱਖੋ ਅਤੇ ਜ਼ਰੂਰਤ ਪੈਣ ਤੇ ਉਸ ਦੀ ਵਰਤੋ ਕਰੋ। ਇਸ ਦੇ ਨਾਲ ਤੁਹਾਨੂੰ ਸਫਰ ਵਿਚ ਉਲਟੀ ਨਹੀਂ ਆਵੇਗੀ। ਉਲਟੀ ਤੋਂ ਰਾਹਤ ਪਾਉਣ ਦੇ ਲਈ ਅਦਰਕ ਅਤੇ ਕਾਲੇ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਅਦਰਕ ਉੱਤੇ ਨਮਕ ਲਗਾ ਕੇ ਉਸ ਨੂੰ ਚੂਸਦੇ ਰਹੋ ਇਸ ਨਾਲ ਉਲਟੀ ਵਰਗੀ ਭਿਆਨਕ ਸਮੱਸਿਆ ਤੋਂ ਰਾਹਤ ਮਿਲੇਗੀ।