ਅੱਜ ਦੇ ਸਮੇਂ ਵਿੱਚ ਕਮਰ ਦਰਦ ਅਤੇ ਜੋੜਾਂ ਦਾ ਦਰਦ ਹੋਰ ਜ਼ਿਆਦਾ ਵੱਧ ਗਿਆ ਹੈ। ਬਹੁਤ ਛੋਟੀ ਉਮਰ ਦੇ ਬੱਚੇ ਅਤੇ ਨੌਜਵਾਨ ਇਸ ਦਰਦ ਤੋਂ ਪੀੜਤ ਹੋ ਚੁੱਕੇ ਹਨ। ਇਸ ਦਰਦ ਦੇ ਕਈ ਤਰ੍ਹਾਂ ਦੇ ਕਾਰਣ ਹਨ ਜਿਵੇਂ ਭੋਜਨ ਵਿਚ ਵਿਟਾਮਿਨਾਂ ਦੀ ਕਮੀ ਅਤੇ ਖਾਣ-ਪੀਣ ਦੇ ਵਿਚ ਆਈਆਂ ਤਬਦੀਲੀਆਂ ਕਾਰਨ ਆਦਿ।
ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾਤਰ ਕਮਰ ਦਰਦ ਅਤੇ ਜੋੜਾਂ ਦਾ ਦਰਦ ਬਜ਼ੁਰਗਾਂ ਵਿੱਚ ਪਾਇਆ ਜਾਂਦਾ ਸੀ। ਕਿਉਂਕਿ ਉਸ ਸਮੇਂ ਖੁਰਾਕ ਅਤੇ ਸੰਤੁਲਿਤ ਭੋਜਨ ਦੀ ਵਰਤੋਂ ਜ਼ਿਆਦਾ ਹੁੰਦੀ ਸੀ। ਇਸ ਲਈ ਇਨ੍ਹਾਂ ਦਰਦਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਸੰਤੁਲਿਤ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਕਰੀਰ ਦਾ ਦਰੱਖ਼ਤ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਕਮਰ ਦਰਦ ਤੋਂ ਬਿਲਕੁਲ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਕਈ ਸਾਰੇ ਗੁਣਾ ਨਾਲ ਭਰਪੂਰ ਹੁੰਦਾ ਹੈ।
ਪਰ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਤੇ ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਕਰੀਰ ਦੇ ਦਰਖਤ ਦੀ ਇਕ ਟਾਹਣੀ ਨਾਲ ਲਵੋ। ਹੁਣ ਇਸ ਨੂੰ ਸਾੜ ਲਵੋ। ਉਸ ਦੀ ਚੰਗੀ ਤਰ੍ਹਾਂ ਸਵਾਹ ਬਣਾ ਲਵੋ। ਹੁਣ ਇਕ ਬਰਤਨ ਵਿਚ ਇਸ ਨੂੰ ਰੱਖ ਲਵੋ।
ਹੁਣ ਇਕ ਚੁਟਕੀ ਸੁਵਾਹ ਨੂੰ ਕਾਗਜ਼ ਉੱਤੇ ਰੱਖ ਲਉ। ਹੁਣ ਇੱਕ ਗਿਲਾਸ ਗਰਮ ਦੁੱਧ ਲਵੋ ਉਸ ਵਿੱਚ ਇੱਕ ਚਮਚ ਦੇਸੀ ਘਿਉ ਪਾ ਲਵੋ। ਹੁਣ ਹਰ ਰੋਜ਼ ਰਾਤ ਦੇ ਸਮੇਂ ਵਿੱਚ ਸੌਣ ਤੋਂ ਪਹਿਲਾਂ ਕਰੀਰ ਦੇ ਦਰੱਖਤ ਵੀ ਬਣੀ ਹੋਈ ਸਵਾਹ ਅਤੇ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਜ਼ਰੂਰ ਲਵੋ।
ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਮਰ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਪੁਰਾਣੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਦਰਦ ਤੋਂ ਛੁਟਕਾਰਾ ਪਾਉਣ ਲਈ ਸੰਤੁਲਿਤ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਤਾਂ ਜੋ ਸਰੀਰ ਵਿਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਰਹੇ ਅਤੇ ਸਰੀਰ ਤੰਦਰੁਸਤ ਰਹੇ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
SwagyJatt Is An Indian Online News Portal Website