ਅੱਜ ਪੰਜਾ ਸਾਹਿਬ ਤੇ ਸਾਖੀ ਦਾ ਦਿਹਾੜਾ ਜਦੋਂ ਸਿੱਖ ਸੰਗਤ ਨੇ ਅੰਗਰੇਜ਼ ਸਰਕਾਰ ਦੇ ਜ਼ੁਲਮ ਨੂੰ ਥੰਮਿਆ ਤੇ ਆਪਣੀ ਹਿੱਕਾ ਡਾਹ ਕੇ ਛੂਕਦੀ ਆਉਂਦੀ ਰੇਲ ਰੋਕੀ ਸੀ। ਇਸ ਇਤਿਹਾਸਿਕ ਸਾਕੇ ਨੂੰ ਸਰਦਾਰ ਕਰਤਾਰ ਸਿੰਘ ਦੁੱਗਲ ਨੇ ਕਰਾਮਾਤ ਨਾਮ ਦੀ ਲਿਖਤ ਵਿੱਚ ਸਾਂਝਾ ਕੀਤਾ ਸੀ। ਲੋਕ ਆਖਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਪਹਾੜੀ ਤੋਂ ਰਿੜਦਾ ਆਉਂਦਾ ਪੱਥਰ ਕਿਵੇਂ ਰੋਕਿਆ ਸੀ ਸਰਦਾਰ ਕਰਤਾਰ ਸਿੰਘ ਦੁੱਗਲ ਨੇ ਗੁਰੂ ਨਾਨਕ ਸਾਹਿਬ ਵੱਲੋਂ ਪੰਜਾ ਲਾ ਕੇ ਪੱਥਰ ਰੋਕਣ ਅਤੇ ਪੰਜਾ ਸਾਹਿਬ ਦੇ ਸਾਕੇ ਨੂੰ ਇਸ ਲਿਖਤ ਰਾਹੀਂ ਸਮਝਾਇਆ ਜਵਾਬ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਜਾ ਨਿਕਲੇ ਗਰਮੀ ਡਾਢੀ ਸੀ ਜਿਸ ਚਲਾਉਣ ਦੀ ਧੁੱਪ ਜਿਵੇਂ ਕਾਂ ਦੀ ਅੱਖ ਨਿਕਲੀ ਹੋਵੇ ਚੌਹਾਂ ਪਾਸੇ ਸੁੰਨ ਸਨ ਪੱਥਰ ਹੀ ਪੱਥਰ ਰੇ ਤ ਹੀ ਰੇਤ ਝੁਲਸੀਆਂ ਹੋਈਆਂ ਝਾੜੀਆਂ ਸੁੱਕੇ ਹੋਏ ਦਰਖਤ ਦੂਰ ਦੂਰ ਤੇ ਕੋਈ ਬੰਦਾ ਬਣ ਆਦਮ ਨਜ਼ਰੀ ਨਹੀਂ ਸੀ ਆਉਂਦਾ
ਤੇ ਫਿਰ ਅਮੀ ਮੈਂ ਹੁੰਗਾਰਾ ਭਰਿਆ ਬਾਬਾ ਨਾਨਕ ਆਪਣੇ ਧਿਆਨ ਵਿੱਚ ਮਗਨ ਤੁਰਦੇ ਜਾ ਰਹੇ ਸੀ ਕਿ ਮਰਦਾਨੇ ਨੂੰ ਪਿਆਸ ਲੱਗੀ ਪਰ ਉੱਥੇ ਪਾਣੀ ਕਿੱਥੇ ਬਾਬੇ ਨੇ ਕਿਹਾ ਮਰਦਾਨਿਆ ਸਬਰ ਕਰ ਲੈ ਅਗਲੇ ਪਿੰਡ ਜਾ ਕੇ ਤੂੰ ਜਿੱਤਣਾ ਤੇਰਾ ਜੀ ਕਰੇ ਪਾਣੀ ਪੀ ਲਵੀ ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ। ਇਸ ਜੰਗਲ ਵਿੱਚ ਪਾਣੀ ਤਾਂ ਦੂਰ ਦੂਰ ਤੱਕ ਨਹੀਂ ਸੀ ਤੇ ਜਦੋਂ ਮਰਦਾਨਾ ਅੜੀ ਕਰ ਬੈਠਦਾ ਤਾਂ ਸਭ ਲਈ ਬੜੀ ਮੁਸ਼ਕਿਲ ਕਰ ਦਿੰਦਾ ਸੀ। ਬਾਬੇ ਫਿਰ ਸਮਝਾਇਆ ਮਰਦਾਨਿਆ ਇੱਥੇ ਪਾਣੀ ਕਿਤੇ ਵੀ ਨਹੀਂ ਤੂੰ ਸਬਰ ਕਰ ਲੈ ਰੱਬ ਦਾ ਭਾਣਾ ਮੰਨ ਪਰ ਮਰਦਾਨਾ ਤਾਂ ਉੱਥੇ ਦਾ ਉੱਥੇ ਹੀ ਬੈਠ ਗਿਆ ਇੱਕ ਕਦਮ ਹੋਰ ਉਸ ਤੋਂ ਨਹੀਂ ਸੀ ਤੁਰਿਆ ਜਾ ਰਿਹਾ। ਸਤਿਗੁਰੂ ਉਸ ਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਭਾਈ ਮਰਦਾਨਿਆ ਇਸ ਪਹਾੜੀ ਉੱਤੇ ਇੱਕ ਕੁਟੀਆ ਹੈ
ਜਿਸ ਵਿੱਚ ਵਲੀ ਕੰਧਾਰੀ ਨਾਂ ਦਾ ਦਰਵੇਸ਼ ਰਹਿੰਦਾ ਜੇ ਤੂੰ ਉਹਦੇ ਕੋਲ ਜਾਏ ਤਾਂ ਤੈਨੂੰ ਪਾਣੀ ਮਿਲ ਸਕਦਾ ਇਸ ਇਲਾਕੇ ਵਿੱਚ ਬਸ ਉਹਦਾ ਖੂਹ ਪਾਣੀ ਨਾਲ ਭਰਿਆ ਹੋਇਆ ਹੋਰ ਕਿਤੇ ਵੀ ਪਾਣੀ ਨਹੀਂ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ ਸੁਣਦਿਆਂ ਸਾਰ ਪਹਾੜੀ ਵੱਲ ਦੌੜ ਪਿਆ ਕੜਕ ਦੀ ਦੁਪਹਿਰ ਉਧਰੋਂ ਪਿਆਸ ਉਧਰੋਂ ਪਹਾੜੀ ਦਾ ਸਫ਼ਰ ਸਾਹੋ ਸਾਹੀ ਪਸੀਨੋ ਪਸੀਨਾ ਹੋਇਆ ਮਰਦਾਨਾ ਬੜੀ ਮੁਸ਼ਕਿਲ ਨਾਲ ਪਹਾੜੀ ਤੇ ਪੁੱਜਾ ਵਲੀ ਕੰਧਾਰੀ ਨੂੰ ਸਲਾਮ ਕਰਕੇ ਉਸਨੇ ਪਾਣੀ ਲਈ ਬੇਨਤੀ ਕੀਤੀ ਵਲੀ ਕੰਧਾਰੀ ਨੇ ਖੂਹ ਵਾਲੇ ਇਸ਼ਾਰਾ ਕੀਤਾ ਜਦੋਂ ਮਰਦਾਨਾ ਖੂਹ ਵੱਲ ਜਾਣ ਲੱਗਾ ਤਾਂ ਵਲੀ ਕੰਧਾਰੀ ਦੇ ਮਨ ਵਿੱਚ ਕੁਝ ਆਇਆ ਤੇ ਉਹਨੇ ਮਰਦਾਨੇ ਨੂੰ ਪੁੱਛਿਆ ਭਲੇ ਲੋਕ ਤੂੰ ਕਿੱਥੋਂ ਆਇਆ ਮਰਦਾਨੇ ਨੇ ਕਿਹਾ ਮੈਂ ਬਾਬੇ ਨਾਨਕ ਦਾ ਸਾਥੀ ਆਂ ਅਸੀਂ ਤੁਰਦੇ ਤੁਰਦੇ ਇਧਰ ਆ ਨਿਕਲੇ ਮੈਨੂੰ ਡਾਢੀ ਪਿਆਸ ਲੱਗੀ ਤੇ ਹੇਠਾਂ ਕਿਤੇ ਪਾਣੀ ਨਹੀਂ ਬਾਬੇ ਨਾਨਕ ਦਾ ਨਾਂ ਸੁਣ ਕੇ ਵਲੀ ਕੰਧਾਰੀ ਨੂੰ ਡਾਢਾ ਕ੍ਰੋਧ ਆ ਗਿਆ ਤੇ
ਉਸ ਮਰਦਾਨੇ ਨੂੰ ਆਪਣੀ ਕੁਟੀਆ ਵਿੱਚੋਂ ਉੰਝਦਾ ਉੰਝ ਬਾਹਰ ਕੱਢ ਦਿੱਤਾ। ਥੱਕਿਆ ਹਾਰਿਆ ਮਰਦਾਨਾ ਹੇਠ ਬਾਬੇ ਨਾਨਕ ਕੋਲ ਆ ਕੇ ਫਰਿਆਦੀ ਹੋਇਆ ਬਾਬੇ ਨਾਨਕ ਨੇ ਉਸ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾ ਪਏ ਮਰਦਾਨਿਆ ਤੂੰ ਇੱਕ ਵਾਰ ਫਿਰ ਜਾ ਬਾਬੇ ਨਾਨਕ ਨੇ ਮਰਦਾਨੇ ਨੂੰ ਸਲਾਹ ਦਿੱਤੀ ਇਸ ਵਾਰ ਤੂੰ ਨਿਮਰਤਾ ਨਾਲ ਝਿੱਕਾ ਦਿਲ ਲੈ ਕੇ ਜਾ ਕਹੀ ਮੈਂ ਨਾਨਕ ਦਰਵੇਸ਼ ਦਾ ਸਾਥੀਆਂ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਸੀ ਪਾਣੀ ਹੋਰ ਕਿਤੇ ਨਹੀਂ ਸੀ ਖਪਦਾ ਕਰਜ ਦਾ ਸ਼ਿਕਾਇਤ ਕਰਦਾ ਫਿਰ ਤੁਰ ਪਿਆ ਪਰ ਪਾਣੀ ਵਲੀ ਕੰਧਾਰੀ ਨੇ ਸੇਰ ਨਾ ਦਿੱਤਾ ਮੈਂ ਇੱਕ ਕਾਫਰ ਦੇ ਸਾਥੀ ਨੂੰ ਬਾਣੀ ਦੀ ਚੂਲੀ ਵੀ ਨਹੀਂ ਦਿਆਂਗਾ। ਬੜੀ ਕੰਧਾਰੀ ਨੇ ਮਰਦਾਨੇ ਨੂੰ ਫੇਰ ਉਝ ਦਾ ਉੰਝ ਮੋੜ ਦਿੱਤਾ ਜਦੋਂ ਮਰਦਾਨਾ ਇਸ ਵਾਰ ਹੇਠ ਹੈ ਤਾਂ ਉਸਦਾ ਬੁਰਾ ਹਾਲ ਸੀ।
ਉਸਦੇ ਹੋਠਾਂ ਉੱਤੇ ਪਿਪੜੀ ਜੰਮੀ ਹੋਈ ਸੀ। ਮੂੰਹ ਉੱਤੇ ਤਰੇਲੀਆਂ ਛੁੱਟੀਆਂ ਹੋਈਆਂ ਸੀ। ਇੰਝ ਜਾਪਦਾ ਸੀ ਮਰਦਾਨਾ ਬਸ ਘੜੀ ਹੈ ਕਿ ਬਲ ਬਾਬੇ ਨਾਨਕ ਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ਧੰਨ ਨਿਰੰਕਾਰ ਕਹਿ ਕੇ ਇੱਕ ਵਾਰ ਫੇਰ ਵਲੀ ਕੋਲ ਜਾਣ ਲਈ ਕਿਹਾ ਹੁਕਮ ਦਾ ਬੱਧਾ ਮਰਦਾਨਾ ਤੁਰ ਪਿਆ ਪਰ ਉਹਨੂੰ ਪਤਾ ਸੀ ਕਿ ਉਹਦੇ ਜਾਨ ਰਸਤੇ ਵਿੱਚ ਹੀ ਕਿਤੇ ਨਿਕਲ ਜਾਣੀ ਹ ਮਰਦਾਨਾ ਤੀਜੀ ਵਾਰ ਪਹਾੜੀ ਦੀ ਚੋਟੀ ਉੱਤੇ ਬਲੀ ਕੰਧਾਰੀ ਦੇ ਚਰਨਾਂ ਵਿੱਚ ਜਾ ਡਿੱਗਾ ਕ੍ਰੋਧ ਵਿੱਚ ਬਲ ਰਹੇ ਫਕੀਰ ਨੇ ਉਸਦੀ ਬੇਨਤੀ ਨੂੰ ਇਸ ਵਾਰ ਵੀ ਠੁਕਰਾ ਦਿੱਤਾ ਨਾਨਕ ਆਪਣੇ ਆਪ ਨੂੰ ਪੀਰ ਖਵਾਉਂਦਾ ਤਾਂ ਆਪਣੇ ਮੁਰੀਦ ਨੂੰ ਪਾਣੀ ਦਾ ਘੁੱਟ ਨਹੀਂ ਪਿਆ ਸਕਦਾ ਵਲੀ ਕੰਧਾਰੀ ਨੇ ਲੱਖ ਲੱਖ ਸੁਣਾ ਤਾ ਸੁੱਟੀਆਂ ਮਰਦਾਨਾ
ਇਸ ਵਾਰ ਜਦੋਂ ਹੇਠ ਪੁੱਜਾ ਪਿਆਸ ਵਿੱਚ ਬਹਿਬਲ ਬਾਬੇ ਨਾਨਕ ਦੇ ਚਰਨਾਂ ਵਿੱਚ ਉੱਬੇਹੋਸ਼ ਹੋ ਗਿਆ ਗੁਰੂ ਨਾਨਕ ਨੇ ਮਰਦਾਨੇ ਦੀ ਕੰਡ ਤੇ ਹੱਥ ਫੇਰਿਆ ਉਹਨੂੰ ਹੌਸਲਾ ਦਿੱਤਾ ਤੇ ਜਦੋਂ ਮਰਦਾਨੇ ਨੇ ਅੱਖ ਖੋਲੀ ਬਾਬੇ ਨੇ ਉਹਨੂੰ ਸਾਹਮਣੇ ਪੱਥਰ ਪੁੱਟਣ ਲਈ ਕਿਹਾ ਮਰਦਾਨੇ ਨੇ ਪੱਥਰ ਪੁੱਟਿਆ ਤੇ ਹੇਠੋਂ ਪਾਣੀ ਦਾ ਝਰਨਾ ਫੁੱਟ ਨਿਕਲਿਆ ਜਿਵੇਂ ਨਹਿਰ ਪਾਣੀ ਦੀ ਵਗਣ ਲੱਗ ਪਈ ਤੇ ਵੇਖਦਿਆਂ ਵੇਖਦਿਆਂ ਚ ਪਾਸੇ ਪਾਣੀ ਹੀ ਪਾਣੀ ਹੋ ਗਿਆ ਇਹਦੇ ਵਿੱਚ ਵਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ ਖੂਹ ਚ ਵੇਖੇ ਤਾਂ ਪਾਣੀ ਦੀ ਇੱਕ ਸਿੱਪ ਵੀ ਨਹੀਂ ਸੀ। ਵਲੀ ਕੰਧਾਰੀ ਡਾਢਾ ਅਸਚਰਜ ਹੋਇਆ ਦੂਰ ਬਹੁਤ ਦੂਰ ਕਿੱਕਰ ਹੇਠ ਵਲੀ ਕੰਧਾਰੀ ਨੇ ਵੇਖਿਆ ਬਾਬਾ ਨਾਨਕ ਦੇ ਉਹਦਾ ਸਾਥੀ ਬੈਠੇ ਸੀ ਗੁੱਸੇ ਚ ਆ ਕੇ ਵਲੀ ਨੇ ਚਟਾਨ ਦੇ ਇੱਕ ਟੁਕੜੇ ਨੂੰ ਆਪਣੇ ਪੂਰੇ ਜ਼ੋਰ ਨਾਲ ਉੱਤੋਂ ਰੇਡ ਆ ਇੰਜ ਪਹਾੜੀ ਦੀ ਪਹਾੜੀ ਨੂੰ ਆਪਣੀ ਵੱਲ ਰਿੜਦੀ ਆਉਂਦਾ ਵੇਖ ਮਰਦਾ
ਸਕਦਾ ਕੋਈ ਮੇਰੀ ਛੋਟੀ ਭੈਣ ਨੇ ਸੁਣਦੇ ਸੁਣਦੇ ਝੱਟ ਮਾਂ ਨੂੰ ਟੋਕਿਆ ਪਰ ਮੈਂ ਵਿੱਚੋਂ ਬੋਲ ਪਿਆ ਕਿਉਂ ਨਹੀਂ ਰੋਕ ਸਕਦਾ ਹਨੇਰੀ ਵਾਂਗ ਉੜਦੀ ਹੋਈ ਟ੍ਰੇਨ ਨੂੰ ਜੇ ਰੋਕਿਆ ਜਾ ਸਕਦਾ ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ ਤੇ ਫਿਰ ਮੇਰੀਆਂ ਅੱਖਾਂ ਤੋਂ ਸ਼ਮਸ਼ਮ ਅੱਥਰੂ ਵਕਣ ਲੱਗ ਪਏ ਕਰਨੀ ਵਾਲੇ ਉਹਨਾਂ ਲੋਕਾਂ ਲਈ ਜਿਨਾਂ ਆਪਣੀ ਜਾਨ ਤੇ ਖੇਡ ਕੇ ਨਾ ਰੋਕਣ ਵਾਲੀ ਟ੍ਰੇਨ ਨੂੰ ਰੋਕ ਲਿਆ ਸੀ ਤੇ ਭੁੱਖੇ ਭਾਣਿਆਂ ਨੂੰ ਰੋਟੀ ਖਵਾਈ ਸੀ ਪਾਣੀ ਪਹੁੰਚਾਇਆ ਸੀ