ਚਿਹਰੇ ਉੱਤੇ ਅਣਚਾਹੇ ਵਾਲ ਚਿਹਰੇ ਦੀ ਖੂਬਸੂਰਤੀ ਨੂੰ ਘਟਾ ਦਿੰਦੇ ਹਨ । ਕਿਉਂਕਿ ਵਾਲਾਂ ਦੇ ਕਾਰਨ ਚਿਹਰਾ ਭੱਦਾ ਅਤੇ ਅਜ਼ੀਬ ਲਗਦਾ ਹੈ। ਔਰਤਾਂ ਦੇ ਚਿਹਰੇ ਉੱਤੇ ਜਿਆਦਾਤਰ ਅਣਚਾਹੇ ਵਾਲ ਆ ਜਾਂਦੇ ਹਨ। ਬਹੁਤ ਸਾਰੀਆਂ ਔਰਤਾਂ ਦੇ ਵੱਲੋਂ ਅਣਚਾਹੇ ਵਾਲਾਂ ਨੂੰ ਧਾਗੇ ਦੀ ਮਦਦ ਨਾਲ ਜਾਂ ਕਿਸੇ ਕ੍ਰੀਮ ਦੀ ਮਦਦ ਨਾਲ ਚਿਹਰੇ ਨੂੰ ਸਾਫ਼ ਕੀਤਾ ਜਾਂਦਾ ਹੈ। ਜ਼ਿਆਦਾ ਜਾਂ ਵੱਖ ਵੱਖ ਤਰ੍ਹਾਂ ਦੀਆਂ ਕ੍ਰੀਮਾਂ ਦੀ ਮਦਦ ਨਾਲ ਚਿਹਰੇ ਸਬੰਧੀ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਜਿਵੇਂ ਚਿਹਰੇ ਦੀ ਚਮੜੀ ਦਾ ਢਿੱਲਾ ਪੈ ਜਾਣਾ ਆਦਿ। ਇਸ ਲਈ ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ।ਚਿਹਰੇ ਉੱਤੇ ਅਣਚਾਹੇ ਵਾਲਾਂ ਜ਼ਿਆਦਾਤਰ ਹਾਰਮੋਨਸ ਦੀਆਂ ਤਬਦੀਲੀਆਂ ਕਾਰਨ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਚਿਹਰੇ ਉੱਤੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਅਤੇ ਹਾਰਮੋਨਸ ਨੂੰ ਕੰਟਰੋਲ ਵਿੱਚ ਕਰਨ ਲਈ ਦਧੀਂ ਅਤੇ ਸ਼ਕਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਵਰਤੋਂ ਕਰਨ ਦੇ ਨਾਲ ਚਿਹਰਾ ਬਿਲਕੁਲ ਸਾਫ਼ ਹੋ ਜਾਂਦਾ ਹੈ ਅਤੇ ਚਿਹਰੇ ਦੀ ਚਮੜੀ ਨਿਖਰ ਜਾਦੀ ਹੈ।
ਸਵੇਰੇ ਖਾਲੀ ਪੇਟ ਇਕ ਕਟੋਰੀ ਦਹੀਂ ਵਿਚ ਦੋ ਚਮਚ ਸ਼ੱਕਰ ਮਿਲਾ ਕੇ ਖਾਣੇ ਚਾਹੀਦੇ ਹਨ। ਖਾਲੀ ਪੇਟ ਦਹੀਂ ਅਤੇ ਸ਼ੱਕਰ ਦੀ ਵਰਤੋਂ ਕਰਨ ਨਾਲ ਚਿਹਰੇ ਸਬੰਧੀ ਕਈ ਤਰਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਧੁੰਨੀ ਵਿੱਚ ਦੇਸੀ ਘੀ ਪਾਉਣ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ। ਅਤੇ ਅਜਿਹਾ ਕਰਨ ਨਾਲ ਹਾਰਮੋਨਸ ਵੀਡੀਓ ਵਿੱਚ ਕੀਤੇ ਜਾ ਸਕਦੇ ਹਨ।
ਦੂਜੇ ਘਰੇਲੂ ਨੁਸਖੇ ਦੇ ਵਿਚ ਸਮੱਗਰੀ ਦੇ ਰੂਪ ਵਿਚ ਹਲਦੀ, ਮੇਥੀ, ਕਲੌਂਜੀ, ਜੀਰਾ, ਅਲਸੀ ਅਤੇ ਧਾਗਾ ਮਿਸ਼ਰੀ ਦੀ ਵਰਤੋਂ ਕਰਨੀ ਹੈ। ਸਭ ਤੋਂ ਪਹਿਲਾਂ ਮੇਥੀ, ਕਲੌਂਜੀ, ਜੀਰਾ, ਅਲਸੀ ਅਤੇ ਧਾਗਾ ਮਿਸ਼ਰੀ ਨੂੰ ਕੁੱਟ ਕੇ ਪਾਊਡਰ ਬਣਾ ਲਵੋ। ਹੁਣ ਇਸ ਪਾਊਡਰ ਵਿੱਚ ਬਰਾਬਰ ਹਲਦੀ ਪਾ ਲਵੋ। ਹੁਣ ਇਸ ਨੂੰ ਚਿਹਰੇ ਉੱਤੇ ਲਗਾਓ। ਚਿਹਰੇ ਤੇ ਲਗਾਉਣ ਦੇ ਨਾਲ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਚਿਹਰੇ ਦੀ ਚਮੜੀ ਨਿਖਰ ਜਾਂਦੀ ਹੈ। ਇਸ ਤੋਂ ਇਲਾਵਾ ਤਲੀਆਂ ਹੋਈਆਂ ਵਸਤੂਆਂ ਦੀ ਘੱਟੋ ਘੱਟ ਵਰਤੋਂ ਕਰਨੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ