ਕਈ ਵਾਰੀ ਸਰੀਰ ਵਿਚ ਵਿਟਾਮਿਨ ਧਾਤਾਂ ਅਤੇ ਪ੍ਰੋਟੀਨ ਤੱਤਾਂ ਦੀ ਕਮੀ ਕਾਰਨ ਕੋਲੈਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਅਲਸੀ ਦੀ ਪੰਜੀਰੀ ਖਾਣੀ ਚਾਹੀਦੀ ਹੈ ਇਸ ਦੀ ਵਰਤੋਂ ਕਰਨ ਨਾਲ ਬਹੁਤ ਫਾਇਦਾ ਹੋਵੇਗਾ ਅਤੇ ਇਸ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ।ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਅੱਧਾ ਕਿਲੋ ਅਲਸੀ ਦੇ ਬੀਜ, ਅਲਸੀ ਤੋਂ ਥੋੜ੍ਹੀ ਜ਼ਿਆਦਾ ਮਾਤਰਾ ਵਿੱਚ ਕਣਕ ਦਾ ਆਟਾ, ਅੱਧਾ ਕਿਲੋ ਸ਼ੱਕਰ, ਇੱਕ ਵੱਡਾ ਚਮਚ ਗੂੰਦ,
ਇਕ ਕਟੋਰੀ ਬਦਾਮ, ਇਕ ਕਟੋਰੀ ਕਾਜੂ, ਦੇਸੀ ਘਿਓ, ਇਕ ਕਟੋਰੀ ਸੌਂਫ ਅਤੇ ਇਕ ਕਟੋਰੀ ਨਾਰੀਅਲ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਇੱਕ ਬਰਤਨ ਲੈ ਲਵੋ ਉਸ ਵਿੱਚ ਅਲਸੀ ਦੇ ਬੀਜ ਪਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਹੁਣ ਅਲਸੀ ਦੇ ਬੀਜਾਂ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਨ੍ਹਾਂ ਦਾ ਇੱਕ ਪਾਊਡਰ ਤਿਆਰ ਕਰ ਲਿਆ। ਇਸ ਤੋਂ ਬਾਅਦ ਇੱਕ ਬਰਤਨ ਲੈ ਲਵੋ ਉਸ ਵਿੱਚ ਦੇਸੀ ਘਿਓ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਉਸ ਵਿੱਚ ਹੁਣ ਗੂੰਦਾਂ ਦਾ ਪਾਊਡਰ ਪਾ ਲਓ।
ਫਿਰ ਉਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਇਸ ਤੋਂ ਬਾਅਦ ਇਸ ਵਿੱਚ ਕਣਕ ਦਾ ਆਟਾ ਪਾ ਲਵੋ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਓ। ਇਸ ਬਾਅਦ ਇਸ ਵਿਚ ਸ਼ੱਕਰ ਪਾ ਲਵੋ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਗਰਮ ਕਰ ਲਵੋ ਇਸ ਤੋਂ ਬਾਅਦ ਇਸ ਵਿੱਚ ਅਲਸੀ ਦੇ ਬੀਜਾਂ ਦਾ ਪਾਊਡਰ ਪਾ ਲਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਇਸ ਤੋਂ ਬਾਅਦ ਇਸ ਵਿੱਚ ਡਰਾਈ ਫਰੂਟਸ ਨੂੰ ਚੰਗੀ ਤਰ੍ਹਾਂ ਪੀਸ ਕੇ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤਰ੍ਹਾਂ ਇਹ ਅਲਸੀ ਦੀ ਪੰਜੀਰੀ ਬਣ ਕੇ ਤਿਆਰ ਹੋ ਜਾਵੇਗੀ ਅਤੇ ਹੁਣ ਇਸ ਦੀ ਵਰਤੋਂ ਕਰੋ। ਇਸ ਘਰੇਲੂ ਨੁਸਖੇ ਦੀ ਵਰਤੋਂ ਲਗਾਤਾਰ ਕਰਦੇ ਰਹਿਣ ਨਾਲ ਸਰੀਰ ਵਿਚ ਕੋਲੈਸਟਰੋਲ ਕੰਟਰੋਲ ਵਿਚ ਰਹਿੰਦਾ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਕਮਜ਼ੋਰੀ ਦੂਰ ਹੋ ਜਾਵੇਗੀ ਅਤੇ ਸਰੀਰ ਤਾਕਤਵਰ ਰਹੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ