Breaking News

ਅੱਖਾਂ ਦੇ ਕਾਲੇ ਘੇਰੇ, ਝੁਰੜੀਆਂ ਫਿਨਸੀਆਂ ਤੋਂ ਛੁਟਕਾਰਾ ਪਾਉਣ ਦਾ ਸਸਤਾ ਤੇ ਸੌਖਾ ਤਰੀਕਾ

ਅੱਜ ਦੇ ਸਮੇਂ ਵਿੱਚ ਹਰ ਕੋਈ ਖੂਬਸੂਰਤ ਦਿਸਣਾ ਚਾਹੁੰਦਾ ਹੈ ਇਸੇ ਤਰ੍ਹਾਂ ਬਹੁਤ ਸਾਰੀਆਂ ਔਰਤਾਂ ਹਰ ਸਮੇਂ ਖੂਬਸੂਰਤ ਦਿਖਣ ਲਈ ਮੇਕਅੱਪ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੀਆਂ ਹਨ। ਪਰ ਲਗਾਤਾਰ ਅਤੇ ਰੋਜ਼ਾਨਾ ਮੇਕ-ਅੱਪ ਕਰਨ ਨਾਲ ਜਾਂ ਮੇਕ-ਅੱਪ ਕਰਨ ਦੇ ਗ਼ਲਤ ਢੰਗ ਤਰੀਕੇ ਨਾਲ ਚਿਹਰੇ ਉੱਤੇ ਝੁਰੜੀਆਂ ਬਣ ਜਾਂਦੀਆਂ ਹਨ। ਜਿਸ ਕਾਰਨ ਖੂਬਸੂਰਤੀ ਘੱਟ ਜਾਂਦੀ ਹੈ ਅਤੇ ਇਨਸਾਨ ਛੋਟੀ ਉਮਰ ਵਿੱਚ ਹੀ ਜ਼ਿਆਦਾ ਉਮਰ ਦਾ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਝੁਰੜੀਆਂ ਜਾਂ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਕ੍ਰੀਮਾਂ ਦਾ ਸਾਬਣ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ

ਪਰ ਅਜਿਹਾ ਕਰਨ ਨਾਲ ਵੀ ਚਿਹਰੇ ਤੇ ਦਾਗ਼ ਬਣ ਜਾਂਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਚਿਹਰੇ ਨੂੰ ਸੁੰਦਰ ਬਣਾਈ ਰੱਖਣ ਲਈ ਅਤੇ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਵਰਤਨੇ ਚਾਹੀਦੇ ਹਨ। ਕਿਉਂਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫ਼ੈਕਟ ਨਹੀ ਹੁੰਦਾ। ਇਸੇ ਤਰ੍ਹਾਂ ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਬਦਾਮਾ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਰੋਜ਼ਾਨਾ ਬਦਾਮਾ ਦੇ ਤੇਲ ਨਾਲ ਚਿਹਰੇ ਉੱਤੇ ਮਾਲਿਸ਼ ਕਰਨ ਨਾਲ ਚਿਹਰੇ ਦੀ ਚਮੜੀ ਨਰਮ ਅਤੇ ਖੂਬਸੂਰਤ ਰਹਿੰਦੀ ਹੈ।

ਇਸ ਲਈ ਸਭ ਤੋਂ ਪਹਿਲਾਂ ਚਿਹਰਾ ਸਾਫ਼ ਪਾਣੀ ਨਾਲ ਧੋ ਲਵੋ ਹੁਣ ਬਦਾਮਾ ਦਾ ਤੇਲ ਲੈ ਲਵੋ ਅਤੇ ਇਸ ਨਾਲ ਆਪਣੇ ਚਿਹਰੇ ਉੱਤੇ ਮਾਲਿਸ਼ ਕਰਨੀ ਸ਼ੁਰੂ ਕਰ ਦਿਓ। ਇਸ ਗੱਲ ਦਾ ਧਿਆਨ ਰੱਖੋ ਕਿ ਮਾਲਿਸ਼ ਘੱਟੋ-ਘੱਟ 15 ਮਿੰਟ ਤੱਕ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਵੱਖ ਵੱਖ ਤਰੀਕੇ ਵਰਤ ਕੇ ਮਾਲਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਮਾਲਿਸ਼ ਕਰਦੇ ਰਹਿਣ ਨਾਲ

ਚਿਹਰੇ ਦੀ ਚਮੜੀ ਢਿੱਲੀ ਨਹੀਂ ਹੁੰਦੀ ਹੈ ਸਗੋਂ ਮਜਬੂਤ ਅਤੇ ਖੂਬਸੂਰਤ ਰਹਿੰਦੀ ਹੈ। ਇਸ ਤੋਂ ਇਲਾਵਾ ਮਾਲਿਸ਼ ਕਰਨ ਲਈ ਗੁਲਾਬ ਜਲ ਦੀ ਵਰਤੋਂ ਵੀ ਕਰ ਸਕਦੇ ਹੋ ਇਸ ਨਾਲ ਵੀ ਬਹੁਤ ਫ਼ਾਇਦਾ ਹੁੰਦਾ ਹੈ। ਇਸ ਤੋ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ

Check Also

ਬ੍ਰਿਸ਼ਭ ਵਿੱਚ ਸ਼ੁੱਕਰ ਅਤੇ ਸੂਰਜ ਦਾ ਸੰਯੋਗ, ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਧਨ ਵਿੱਚ ਭਾਰੀ ਵਾਧਾ

ਮੇਖ- ਮੇਖ ਰਾਸ਼ੀ ਵਾਲਿਆਂ ਨੂੰ ਅੱਜ ਆਰਥਿਕ ਲਾਭ ਦੇ ਕਈ ਮੌਕੇ ਮਿਲਣਗੇ। ਦਫ਼ਤਰ ਵਿੱਚ ਕੰਮ …

Leave a Reply

Your email address will not be published. Required fields are marked *