ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਨੇ ਹੁਣ ਤੱਕ ਲੱਖਾਂ-ਕਰੋੜਾਂ ਲੋਕਾਂ ਨੂੰ ਆਪ ਣਾ ਸ਼ਿਕਾਰ ਬਣਾਇਆ ਹੈ। ਚਿੰਤਾ ਦੀ ਗੱਲ ਤਾਂ ਇਹ ਹੈ ਕਿ ਵੱਡੀ ਗਿਣਤੀ ‘ਚ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਨਜਿੱਠਣਾ ਕੋਈ ਵੱਡੀ ਗੱਲ ਨਹੀਂ ਹੈ ਛੋਟੇ-ਛੋਟੇ ਕਦਮ ਵੀ ਕਾਰਗਰ ਸਾਬਤ ਹੋ ਸਕਦੇ ਹਨ। ਸ਼ੂਗਰ ਤੋਂ ਛੁਟਕਾਰਾ ਪਾਉਣਾ ਹੈ ਤਾਂ ਲਾਈਫਸਟਾਈਲ ਅਤੇ ਭੋਜਨ ਦੀਆਂ ਆਦਤਾਂ ‘ਚ ਸੁਧਾਰ ਕਰ ਨਾ ਹੋਵੇਗਾ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਡਾਇਬਟੀਜ਼ ਨੂੰ ਘਰੇਲੂ ਨੁਸਖਿਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਘਰੇਲੂ ਨੁਸਖਿਆਂ ਨਾਲ ਸ਼ੂਗਰ ਨੂੰ ਕੰਟਰੋਲ ਕਰਕੇ ਤੁਸੀਂ ਸਾਧਾਰਨ ਜ਼ਿੰਦਗੀ ਜੀ ਸਕਦੇ ਹੋ।
ਵੇਸਣ ਦੀ ਰੋਟੀ: ਡਾਇਬਟੀਜ਼ ‘ਚ ਭੁੱਖ ਬਹੁਤ ਲੱਗਦੀ ਹੈ ਤੁਹਾਡੀ ਡਾਈਟ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖੇ। ਇਸ ਦੇ ਲਈ ਵੇਸਣ ਦੀ ਰੋਟੀ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੋ ਸਕਦਾ। ਵੇਸਣ ਦੀਆਂ ਰੋਟੀਆਂ ਬਲੱਡ ਪ੍ਰੈਸ਼ਰ, ਸਰੀਰਕ ਕਮਜ਼ੋਰੀ ਅਤੇ ਭਾਰ ਘਟਾਉਣ ਲਈ ਵੀ ਬੈਸਟ ਆਪਸ਼ਨ ਹਨ। ਗਲਾਈਸੈਮਿਕ ਇੰਡੈਕਸ ਘੱਟ ਹੋਣ ਕਾਰਨ ਵੇਸਣ ਦੀ ਰੋਟੀ ਖਾਣ ਦੇ ਬਾਅਦ ਬਹੁਤ ਦੇਰ ਨਾਲ ਬਲੱਡ ‘ਚ ਪਹੁੰਚਦੀ ਹੈ ਅਤੇ ਸ਼ੂਗਰ ਲੈਵਲ ਨਹੀਂ ਵਧਦਾ ਹੈ। ਇਸ ਲਈ ਸ਼ੂਗਰ ਰੋਗੀਆਂ ਲਈ ਵੇਸਣ ਬਹੁਤ ਫਾਇਦੇਮੰਦ ਹੁੰਦਾ ਹੈ।
ਕਰੇਲਾ: ਜੋ ਚੀਜ਼ ਡਾਇਬਟੀਜ਼ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਪਹੁੰਚਾਉਦੀ ਹੈ ਉਹ ਹੈ ਕਰੇਲਾ। ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਕਰੇਲਾ ਪਸੰਦ ਨਹੀਂ ਹੁੰਦਾ ਪਰ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕਰੇਲੇ ਦਾ ਜੂਸ ਜ਼ਰੂਰ ਪੀਓ। ਜਾਂ ਕਰੇਲੇ ਨੂੰ ਸਬਜ਼ੀ ਦੇ ਰੂਪ ‘ਚ ਜਾਂ ਕਿਸੇ ਵੀ ਰੂਪ ‘ਚ ਬਣਾ ਕੇ ਇਸ ਨੂੰ ਖਾਧਾ ਜਾ ਸਕਦਾ ਹੈ।
ਗ੍ਰੀਨ ਟੀ: ਸ਼ੂਗਰ ਦੇ ਰੋਗੀ ਲਈ ਗ੍ਰੀਨ ਟੀ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਜੀ ਹਾਂ ਔਸ਼ਧੀ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਤੁਹਾਡੇ ਸਰੀਰ ‘ਚ ਮੌਜੂਦ ਸ਼ੂਗਰ ਲੈਵਲ ਕੰਟਰੋਲ ‘ਚ ਤਾਂ ਰਹੇਗਾ ਹੀ ਪਰ ਇਹ ਭਾਰ ਘਟਾਉਣ ‘ਚ ਵੀ ਮਦਦ ਕਰੇਗੀ। ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਸਰੀਰ ‘ਚ ਇੰਫਲਾਮੇਸ਼ਨ ਅਤੇ ਸੈੱਲ ਡੈਮੇਜ਼ ਨੂੰ ਘਟਾਉਂਦੀ ਹੈ ਨਾਲ ਹੀ ਇਨਸੁਲਿਨ ਲੈਵਲ ਨੂੰ ਵੀ ਮੈਨੇਜ ਕਰਦੀ ਹੈ।
ਮੇਥੀ ਦੇ ਬੀਜ: ਵਧੀਆ ਨਤੀਜਿਆਂ ਲਈ ਰੋਜ਼ਾਨਾ ਮੇਥੀ ਦੇ ਬੀਜਾਂ ਦਾ ਸੇਵਨ ਕਰਨਾ ਨਾ ਭੁੱਲੋ। ਖੋਜ ਅਨੁਸਾਰ ਕਿ ਮੇਥੀ ‘ਚ ਪ੍ਰੋਬਾਇਓਟਿਕ ਗੁਣ ਹੁੰਦੇ ਹਨ। ਇਹ ਗੁਣ ਸਰੀਰ ‘ਚ ਚੰਗੇ ਕੋਲੇਸਟ੍ਰੋਲ ਨੂੰ ਪ੍ਰਭਾਵਿਤ ਕੀਤੇ ਬਿਨ੍ਹਾਂ ਖਰਾਬ ਕੋਲੈਸਟ੍ਰੋਲ ਨੂੰ ਘਟਾਉਂਦੇ ਹਨ। ਇਸ ਤੋਂ ਇਲਾਵਾ ਇਹ ਖੂਨ ‘ਚ ਸ਼ੂਗਰ ਲੈਵਲ ਨੂੰ ਘੱਟ ਕਰਨ ਦਾ ਕੰਮ ਵੀ ਕਰਦੇ ਹਨ ਜਿਸ ਨਾਲ ਤੁਸੀਂ ਡਾਇਬਟੀਜ਼ ਦੇ ਖਤਰੇ ਤੋਂ ਬਚ ਸਕਦੇ ਹੋ। ਇਹ ਤੁਹਾਨੂੰ ਸੁਣਨ ‘ਚ ਅਜੀਬ ਲੱਗ ਸਕਦਾ ਹੈ ਪਰ ਤੁਸੀਂ ਸ਼ੂਗਰ ਦੀ ਸਮੱਸਿਆ ਲਈ ਮੇਥੀ ਦੀ ਚਾਹ ਵੀ ਪੀ ਸਕਦੇ ਹੋ।
ਜਾਮਣ: ਸ਼ੂਗਰ ਨੂੰ ਕੰਟਰੋਲ ਕਰਨ ‘ਚ ਖੱਟਾ-ਮਿੱਠਾ ਜਾਮਣ ਦਾ ਫਲ ਕਿਸੀ ਦਵਾਈ ਤੋਂ ਘੱਟ ਨਹੀਂ ਹੈ। ਜਾਮਣ ਖਾਣ ‘ਚ ਜਿੰਨੀ ਟੇਸਟੀ ਹੁੰਦੀ ਹੈ ਸਿਹਤ ਲਈ ਉਸ ਤੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਐਂਟੀ-ਡਾਇਬੀਟਿਕ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਜਾਮਣ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਸਾਬਤ ਹੋਇਆ ਹੈ। ਅੱਜ ਦੇ ਯੁੱਗ ‘ਚ ਸ਼ੂਗਰ ਇੱਕ ਅਜਿਹੀ ਗੰਭੀਰ ਬਿਮਾਰੀ ਹੈ ਜਿਸ ਦਾ ਇਲਾਜ ਸੰਭਵ ਨਹੀਂ ਹੈ। ਤੁਸੀਂ ਦਵਾਈਆਂ ਅਤੇ ਖਾਣ-ਪੀਣ ਤੋਂ ਪਰਹੇਜ਼ ਕਰਕੇ ਇਸਦੇ ਹੋਰ ਅਸਰਾਂ ਨੂੰ ਘਟਾ ਸਕਦੇ ਹੋ, ਪਰ ਇਸਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ।