ਕੁਝ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਵੇਰੇ ਉੱਠਦੇ ਹੀ ਉਨ੍ਹਾਂ ਦਾ ਜੀ ਮਚਲਾਉਣ ਲੱਗਦਾ ਹੈ ਅਤੇ ਉਲਟੀ-ਜੀਅ ਕੱਚਾ ਹੋਣ ਲੱਗਦਾ ਹੈ। ਹਾਲਾਂਕਿ ਲੋਕ ਇਸਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਹ ਕਿਸੀ ਵੱਡੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਪ੍ਰੈਗਨੈਂਸੀ ‘ਚ ਅਜਿਹਾ ਹੋਣਾ ਆਮ ਹੈ ਪਰ ਰੋਜ਼ਮਰਾ ‘ਚ ਅਜਿਹਾ ਹੋਣਾ ਗੰਭੀਰ ਹੈਲਥ ਪ੍ਰਾਬਲਮ ਦਾ ਸੰਕੇਤ ਦਿੰਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਵੇਰ ਕਿਉਂ ਜੀ ਮਚਲਾਉਂਦਾ ਹੈ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾਵੇ।
ਤਣਾਅ: ਜੇਕਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਟੈਨਸ਼ਨ ਲੈਣ ਦੀ ਆਦਤ ਹੈ ਤਾਂ ਉਸ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਹਾਲਾਂਕਿ ਅਜਿਹਾ ਹਰ ਕਿਸੇ ਦੇ ਨਾਲ ਨਹੀਂ ਹੁੰਦਾ ਬਲਕਿ ਜਿਸ ਵਿਅਕਤੀ ਦਾ ਤਣਾਅ ਵਧ ਜਾਂਦਾ ਹੈ ਉਨ੍ਹਾਂ ਨੂੰ ਹੀ ਇਹ ਸਮੱਸਿਆ ਖਾਲੀ ਪੇਟ ਹੁੰਦੀ ਹੈ।
ਸਰੀਰ ‘ਚ ਪਾਣੀ ਦੀ ਕਮੀ: ਮਾਹਿਰਾਂ ਅਨੁਸਾਰ ਹਰ ਵਿਅਕਤੀ ਨੂੰ ਘੱਟੋ-ਘੱਟ 8-9 ਗਲਾਸ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਡੀਹਾਈਡ੍ਰੇਸ਼ਨ ਹੋ ਸਕਦਾ ਹੈ। ਉੱਥੇ ਹੀ ਸਰੀਰ ‘ਚ ਪਾਣੀ ਦੀ ਕਮੀ ਨਾਲ ਖਾਲੀ ਪੇਟ ਮਤਲੀ, ਉਲਟੀ, ਚੱਕਰ ਆਉਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।ਮਾਈਗ੍ਰੇਨ: ਸਿਰਦਰਦ ਜਾਂ ਮਾਈਗ੍ਰੇਨ ਕਾਰਨ ਖਾਲੀ ਪੇਟ ਜੀ ਮਚਲਾਉਣ ਦੀ ਸਮੱਸਿਆ ਵੀ ਵਧ ਸਕਦੀ ਹੈ। ਇਸ ਤੋਂ ਇਲਾਵਾ ਪੂਰੀ ਨੀਂਦ ਨਾ ਲੈਣਾ, ਜ਼ਿਆਦਾ ਥਕਾਵਟ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ।
ਗੈਸਟ੍ਰੋਪੈਰੇਸਿਸ: ਗੈਸਟ੍ਰੋਪੈਰੇਸਿਸ ਇੱਕ ਅਜਿਹੀ ਸਮੱਸਿਆ ਹੈ ਜਿਸ ਕਾਰਨ ਪੇਟ ਦੀਆਂ ਮਾਸਪੇਸ਼ੀਆਂ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦੀਆਂ। ਇਸ ਨਾਲ ਨਾ ਸਿਰਫ ਜੀ ਮਚਲਾਉਣ ਜਾਂ ਉਲਟੀਆਂ ਹੋ ਸਕਦੀਆਂ ਹਨ ਸਗੋਂ ਪੇਟ ਦਰਦ ਵੀ ਹੋ ਸਕਦਾ ਹੈ।ਐਸਿਡ ਰਿਫਲੈਕਸ: ਐਸਿਡ ਰਿਫਲੈਕਸ ਕਾਰਨ ਪੇਟ ‘ਚ ਬਣਨ ਵਾਲਾ ਐਸਿਡ ਗਲੇ ਤੱਕ ਪਹੁੰਚ ਜਾਂਦਾ ਹੈ। ਅਜਿਹੇ ‘ਚ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਜੀ ਮਚਲਾਉਣ ਵਰਗੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਤੁਹਾਨੂੰ ਸੌਣ ਤੋਂ ਲਗਭਗ 3-4 ਘੰਟੇ ਪਹਿਲਾਂ ਭੋਜਨ ਕਰ ਲੈਣਾ ਚਾਹੀਦਾ ਹੈ।
ਦੁੱਧ ਤੋਂ ਐਲਰਜੀ: ਕੁਝ ਲੋਕਾਂ ਨੂੰ ਡੇਅਰੀ ਫੂਡਜ਼, ਦੁੱਧ ਜਾਂ ਇਸ ਤੋਂ ਬਣੀਆਂ ਚੀਜ਼ਾਂ ਤੋਂ ਐਲਰਜੀ ਹੁੰਦੀ ਹੈ। ਅਜਿਹੇ ‘ਚ ਇਸ ਦੇ ਸੇਵਨ ਨਾਲ ਜੀ ਮਚਲਾਉਣ, ਉਲਟੀ, ਬਲੋਟਿੰਗ ਅਤੇ ਦਸਤ ਹੋ ਸਕਦੇ ਹਨ।ਇਹ ਵੀ ਹੋ ਸਕਦੇ ਹਨ ਕਾਰਨ: ਇਸ ਤੋਂ ਇਲਾਵਾ ਮੋਸ਼ਨ ਸਿਕਨੈੱਸ, ਕਿਸੇ ਦਵਾਈ ਦੇ ਸਾਈਡ ਇਫੈਕਟ, ਪਿੱਤੇ ਦੀ ਥੈਲੀ ਦੀ ਬਿਮਾਰੀ, ਪੇਟ ਫਲੂ ਜਾਂ ਇਨਫੈਕਸ਼ਨ, ਬ੍ਰੇਨ ਟਿਊਮਰ, ਅਲਸਰ, ਕੀਮੋਥੈਰੇਪੀ, ਜਨਰਲ ਐਨਸਥੀਸੀਆ, intestine ‘ਚ ਰੁਕਾਵਟ, ਰੋਟਾਵਾਇਰਸ, ਲੋਅ ਬਲੱਡ ਪ੍ਰੈਸ਼ਰ ਅਤੇ ਵੈਸਟੀਬੂਲਰ ਨਿਊਰਾਈਟਿਸ ਇਹ ਸਮੱਸਿਆ ਕਾਰਨ ਵੀ ਹੋ ਸਕਦਾ ਹੈ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਜੀ ਮਚਲਾਉਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਕੁਝ ਤਰੀਕੇ……………….
ਦਿਨ ਭਰ ਘੱਟ ਤੋਂ ਘੱਟ 8-9 ਗਲਾਸ ਪਾਣੀ ਪੀਓ ਤਾਂ ਕਿ ਡੀਹਾਈਡ੍ਰੇਸ਼ਨ ਨਾ ਹੋਵੇ।
ਭੋਜਨ ਤੋਂ ਬਾਅਦ ਘੱਟੋ-ਘੱਟ 15-20 ਮਿੰਟ ਸੈਰ ਕਰੋ। ਨਾਲ ਹੀ ਜੇਕਰ ਤੁਸੀਂ ਰਾਤ 7-9 ਵਜੇ ਦੇ ਵਿਚਕਾਰ ਡਿਨਰ ਕਰੋ ਤਾਂ ਵਧੀਆ ਹੋਵੇਗਾ।
ਜੰਕ ਫੂਡ, ਸਿਗਰਟਨੋਸ਼ੀ ਜਾਂ ਸ਼ਰਾਬ ਆਦਿ ਦਾ ਸੇਵਨ ਨਾ ਕਰੋ।
ਹੁਣ ਜਾਣੋ ਕੁਝ ਘਰੇਲੂ ਨੁਸਖ਼ੇ……………………
ਜੀ ਮਚਲਾਉਣ ਜਾਂ ਘਬਰਾਹਟ ਹੋਵੇ ਤਾਂ ਅਦਰਕ ਦੀ ਚਾਹ ਬਣਾ ਕੇ ਪੀਓ। ਅਦਰਕ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਵੀ ਸਮੱਸਿਆ ਦੂਰ ਹੋਵੇਗੀ।
ਕੋਸੇ ਪਾਣੀ ‘ਚ 1 ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਓ।
ਇੱਕ ਜਾਂ ਦੋ ਇਲਾਇਚੀ ਮੂੰਹ ‘ਚ ਪਾ ਕੇ ਚੂਸੋ। ਇਸ ਨਾਲ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇਗਾ।
ਰੁਮਾਲ ‘ਤੇ ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਸੁੰਘਦੇ ਰਹੋ। ਪੁਦੀਨੇ ਦੀ ਚਾਹ ਪੀਣ ਨਾਲ ਵੀ ਰਾਹਤ ਮਿਲੇਗੀ।
ਲੌਂਗ ਨੂੰ ਮੂੰਹ ‘ਚ ਰੱਖ ਕੇ ਚੂਸਣ ਨਾਲ ਜੀ ਮਚਲਾਉਣਾ ਵੀ ਬੰਦ ਹੋ ਜਾਵੇਗਾ