ਕਹਿੰਦੇ ਹਨ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗੁੱਸਾ ਇਕ ਅਜਿਹੀ ਚੀਜ਼ ਹੈ ਜੋ ਮਨੁੱਖ ਦੀ ਜ਼ਿੰਦਗੀ ਤਕ ਤਬਾਹ ਕਰ ਦਿੰਦਾ ਹੈ , ਕਿਉਂਕਿ ਗੁੱਸੇ ਵਿਚ ਮਨੁੱਖ ਦੇ ਵੱਲੋਂ ਕੁਝ ਅਜਿਹੇ ਫੈਸਲੇ ਲਏ ਜਾਂਦੇ ਹਨ, ਜਿਸ ਕਾਰਨ ਪੂਰੀ ਜ਼ਿੰਦਗੀ ਉਸ ਨੂੰ ਪਛਤਾਉਣਾ ਪੈ ਸਕਦਾ ਹੈ । ਗੁੱਸਾ ਕਾਮਯਾਬੀ ਦੀ ਪੌੜੀ ਦੇ ਵਿੱਚ ਉਹ ਰੁਕਾਵਟ ਹੈ , ਜੋ ਬੰਦੇ ਨੂੰ ਸਿਖਰਾਂ ਤੇ ਪਹੁੰਚਾ ਕੇ ਫਰਸ਼ ਤੇ ਸੁੱਟ ਦਿੰਦਾ ਹੈ ।
ਹੁਣ ਤਕ ਤੁਸੀਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਹੋਣਗੀਆਂ, ਜਿੱਥੇ ਆਪਣੇ ਗੁੱਸੇ ਦੇ ਕਾਰਨ ਲੋਕਾਂ ਨੇ ਕਈ ਗ਼ਲਤ ਫ਼ੈਸਲੇ ਲੈ ਕੇ ਆਪਣੀ ਜ਼ਿੰਦਗੀ ਰੁਲ ਦਿੱਤੀ ਹੋਵੇ । ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਨੁੱਖ ਗੁੱਸੇ ਦੇ ਵਿੱਚ ਆਪਣਾ ਆਪਾ ਖੋ ਦਿਦਾ ਹੈ ਤੇ ਉਹ ਗੁੱਸੇ ਵਿੱਚ ਬੋਲ ਕੁਬੋਲ ਵੀ ਬੋਲਦਾ ਹੈ । ਪਰ ਅੱਜ ਅਸੀਂ ਤੁਹਾਨੂੰ ਅਜਿਹੇ ਚਾਰ ਲੋਕਾਂ ਬਾਰੇ ਦੱਸਾਂਗੇ ਜਿਨ੍ਹਾਂ ਅੱਗੇ ਤੁਸੀਂ ਭੁੱਲ ਕੇ ਵੀ ਗੁੱਸੇ ਵਿਚ ਚੰਗਾ ਮੰਦਾ ਨਾ ਬੋਲੋ । ਕਿਉਂਕਿ ਅਜਿਹੇ ਲੋਕ ਤੁਹਾਡੀ ਜ਼ਿੰਦਗੀ ਦੇ ਵਿਚ ਕਾਫੀ ਮਹੱਤਵਪੂਰਨ ਹੁੰਦੇ ਹਨ । ਪਹਿਲਾਂ ਉਹ ਇਨਸਾਨ ਹਨ ਮਾਪੇ ।
ਜੀ ਹਾਂ ਦੋਸਤੋ ਜਿਨ੍ਹਾਂ ਮਾਪਿਆਂ ਨੇ ਸਾਨੂੰ ਪਾਲਿਆ , ਵੱਡਾ ਕੀਤਾ, ਪੜ੍ਹਾਇਆ ਲਿਖਾਇਆ ਆਪਣੇ ਪੈਰਾਂ ਤੇ ਖੜ੍ਹਾ ਕੀਤਾ, ਉਨ੍ਹਾਂ ਮਾਪਿਆਂ ਅੱਗੇ ਕਦੇ ਵੀ ਭੁੱਲ ਕੇ ਵੀ ਨਾ ਬੋਲੋ , ਕਿਉਂਕਿ ਮਾਪਿਆਂ ਦਾ ਰੁੱਸ ਜਾਣਾ ਪ੍ਰਮਾਤਮਾ ਦੇ ਰੁੱਸਣ ਦੇ ਬਰਾਬਰ ਹੁੰਦਾ ਹੈ । ਤੇ ਉਨ੍ਹਾਂ ਦਾ ਦਿਲ ਦੁਖਾਉਣਾ ਕਿਸੇ ਪਾਪ ਤੋਂ ਵੱਡਾ ਨਹੀਂ ਹੁੰਦਾ । ਦੂਜਾ ਉਹ ਇਨਸਾਨ ਹੈ ਅਧਿਆਪਕ । ਜਿਨ੍ਹਾਂ ਦੇ ਕੋਲੋਂ ਅਸੀਂ ਸਿੱਖਿਆ ਹਾਸਿਲ ਕਰਦੇ ਹਾਂ ਤਾਂ ਸਿੱਖਿਆ ਹਾਸਲ ਕਰਕੇ ਹੀ ਆਪਣੇ ਅਸੀਂ ਪੈਰਾਂ ਉੱਪਰ ਖਲੋਦੇ ਹਾਂ , ਉਨ੍ਹਾਂ ਅਧਿਆਪਕਾਵਾਂ ਦਾ ਕਦੇ ਵੀ ਮਜ਼ਾਕ ਨਾ ਉਡਾਉ ਤੇ ਉਨ੍ਹਾਂ ਨੂੰ ਕਦੇ ਵੀ ਗੁੱਸੇ ਦੇ ਵਿੱਚ ਮੰਦਾ ਚੰਗਾ ਨਾ ਬੋਲੋ। ਤੀਜਾ ਉਹ ਇਨਸਾਨ ਹੈ ਬਜ਼ੁਰਗ ।
ਬਜ਼ੁਰਗਾਂ ਦਾ ਹਮੇਸ਼ਾ ਆਦਰ ਸਤਿਕਾਰ ਕਰੋ ਤੇ ਜੇਕਰ ਬਜ਼ੁਰਗ ਬੱਚਿਆਂ ਦੇ ਵਾਗ ਕਰਨ ਤਾਂ ਗੁੱਸੇ ਵਿੱਚ ਉਨ੍ਹਾਂ ਨਾਲ ਉੱਚਾ ਨੀਵਾਂ ਨਾ ਬੋਲੋ , ਕਿਉਂਕਿ ਬਜ਼ੁਰਗ ਆਪਣੀ ਉਮਰ ਦੇ ਨਾਲ ਬੱਚਿਆਂ ਵਾਂਗ ਕਰਨਾ ਸ਼ੁਰੂ ਕਰ ਦਿੰਦੇ ਹਨ । ਪਰ ਉਨ੍ਹਾਂ ਬਜ਼ੁਰਗਾਂ ਨੇ ਵੀ ਸਾਡੇ ਲਈ ਬਹੁਤ ਕੁਝ ਕੀਤਾ ਹੁੰਦਾ ਹੈ । ਅੰਤ ਵਿਚ ਕਿਸੇ ਵੀ ਗ਼ਰੀਬ ਵਿਅਕਤੀ ਦਾ ਮਜ਼ਾਕ ਨਾ ਉਡਾਉਣ ਤੇ ਉਸ ਨੂੰ ਆਪਣੇ ਪੈਸਿਆਂ ਦੀ ਧੌਂਸ ਦਿਖਾ ਕੇ ਦਬਾਉਣ ਦੀ ਕੋਸ਼ਿਸ਼ ਨਾ ਕਰੋ ।
ਉਸ ਗ਼ਰੀਬ ਨੂੰ ਗੁੱਸੇ ਵਿੱਚ ਆ ਕੇ ਉੱਚਾ ਨੀਵਾਂ ਬੋਲਣ ਗਲਤ ਗਲ ਹੈ , ਕਿਉਂਕਿ ਗ਼ਰੀਬ ਵਿਅਕਤੀ ਤਾਂ ਪਹਿਲਾਂ ਹੀ ਕਈ ਦੁੱਖਾਂ ਦਾ ਮਾਰਿਆ ਹੋਣ ਕਰ ਕੇ ਦੱਬਿਆ ਹੋਇਆ ਹੁੰਦਾ ਹੈ ਤੇ ਉਪਰੋਂ ਜੇਕਰ ਉਸ ਨਾਲ ਉੱਚਾ ਨੀਵਾਂ ਬੋਲਿਆ ਜਾਵੇਗਾ ਤੇ ਉਹ ਹੋਰ ਜਿਆਦਾ ਪ੍ਰੇਸ਼ਾਨ ਹੋ ਜਾਵੇਗਾ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ