ਇਸ ਪਵਿੱਤਰ ਅਸਥਾਨ ਤੇ ਹਰ ਕਿਸੇ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਦੂਰ ਦੁਰਾਡੇ ਤੋਂ ਸੰਗਤਾਂ ਇਸ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਪਹੁੰਚਦੀਆਂ ਹਨ। ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਵਜੀਰਪੁਰ ਦੇ ਵਿੱਚ ਇ ਹ ਪਵਿੱਤਰ ਅਸਥਾਨ ਹੈ। ਇਸ ਪਵਿੱਤਰ ਗੁਰਦੁਆਰਾ ਸਾਹਿਬ ਦਾ ਇਤਿਹਾਸਿਕ ਨਾਮ ਜਾਮਣੀ ਸਾਹਿਬ ਹੈ। ਕਿਹਾ ਜਾਂਦਾ ਹੈ ਕਿ ਇਸ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਮਣੀ ਲਾਈ ਸੀ। ਇਤਿਹਾਸ ਵਿਚ ਇਹ ਦਰਜ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਤੋਂ ਬਾਅਦ ਇ ਸ ਪਾਵਨ ਅਸਥਾਨ ਤੇ ਆਏ ਸਨ।
ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੇ ਪਹੁੰਚੇ ਸਨ ਤਾਂ ਇਥੇ ਇੱਕ ਦਰਖਤ ਦੇ ਉੱਤੇ ਤਿੱਤਰ ਜਾਨਵਰ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਉਸ ਜਾਨਵਰ ਨੂੰ ਫੜ ਲਿਆ ਗਿਆ ਅਤੇ ਉਸ ਨੂੰ ਅਤੇ ਬਾਜ਼ ਨੂੰ ਨਚਾਉਣ ਸ਼ੁਰੂ ਕੀਤਾ। ਇਸ ਕੌਤਕ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਜਦੋਂ ਸੰਗਤ ਨੇ ਗੁਰੂ ਜੀ ਕੋਲੋਂ ਇਸ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਤਿੱਤਰ ਪਿਛਲੇ ਜਨਮ ਦੇ ਵਿੱਚ ਜੱਟ ਸੀ ਬਾਜ ਬਾਣਿਆਂ ਬਣਿਆ ਸੀ।
ਉਸ ਸਮੇਂ ਜੱਟ ਨੇ ਬਾਣੀਏ ਕੋਲੋਂ ਕਰਜ਼ਾ ਲਿਆ ਸੀ ਪਰ ਉਸ ਨੇ ਉਹ ਕਰਜ਼ਾ ਵਾਪਸ ਨਹੀਂ ਕੀਤਾ ਅਤੇ ਹੁਣ ਇਨ੍ਹਾਂ ਦੇ ਵੱਲੋਂ ਆਪਣੀ ਜਾਮਣੀ ਉਤਾਰੀ ਗਈ ਹੈ। ਉਸ ਸਮੇਂ ਤੋਂ ਬਾਅਦ ਇਸ ਪਵਿੱਤਰ ਅਸਥਾਨ ਦਾ ਨਾਮ ਜਾਮਣੀ ਸਾਹਿਬ ਪੈ ਗਿਆ। ਇਸ ਤੋਂ ਇਲਾਵਾ ਇਸ ਪਵਿੱਤਰ ਅਸਥਾਨ ਤੇ ਸਰੋਵਰ ਸਾਹਿਬ ਸੁਸ਼ੋਭਿਤ ਹੈ ਜਿਥੇ ਗੁਰੂ ਸਾਹਿਬ ਦੇ ਘੋੜੇ ਵੱਲੋਂ ਸੁਮ ਮਾਰ ਕਰਕੇ ਪਾਣੀ ਕੱਢਿਆ ਸੀ।
ਇਸ ਤੋਂ ਇਲਾਵਾ ਇਸ ਪਵਿੱਤਰ ਅਸਥਾਨ ਤੇ ਜੰਡ ਦਾ ਦਰਖਤ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਘੋੜਾ ਬੰਨ੍ਹਿਆ ਗਿਆ ਸੀ। ਇਸ ਪਵਿੱਤਰ ਅਸਥਾਨ ਤੇ ਬਹੁਤ ਦੂਰ ਦੁਰਾਡੇ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਅਰਦਾਸ ਬੇਨਤੀ ਕਰਦੀਆਂ ਹਨ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਨਾਲ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆ ਬਾਰੇ ਜਾਣਕਾਰੀ ਮਿਲੇਗੀ