ਕਈ ਵਾਰ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਜਾਂ ਹੋਰ ਕਾਰਨਾਂ ਕਰਕੇ ਜੋੜਾਂ ਤੇ ਗੋਡਿਆਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਕੰਮ ਕਰਨ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਇਹ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਜਿਸ ਕਾਰਨ ਲੋਕ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ। ਪਰ ਲਗਾਤਾਰ ਦਵਾਈਆਂ ਦੀ ਵਰਤੋਂ ਕਰਨ ਨਾਲ ਵੀ ਜ਼ਿਆਦਾ ਨੁਕਸਾਨ ਹੁੰਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ਿਆਂ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਇੱਕ ਕਟੋਰੀ ਮਖਾਣੇ, 2 ਚਮਚ ਖਸਖਸ, ਇਕ ਸੁੱਕਾ ਨਾਰੀਅਲ, ਦਾਸ ਤੋਂ 12 ਬਦਾਮ, 10 ਤੋਂ 12 ਕਾਜੂ, ਕਾਲੀਆ ਮਿਰਚਾ, 1ਚਮਚ ਛੋਟੀਆਂ ਇਲਾਇਚੀਆਂ ਅਤੇ ਇਕ ਕਟੋਰੀ ਖਜੂਰ ਚਾਹੀਦੇ ਹਨ। ਇਸ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਮਖਾਣਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਹੁਣ ਭੁੰਨੇ ਹੋਏ ਮਖਾਣਿਆਂ ਇੱਕ ਬਰਤਨ ਵਿੱਚ ਪਾ ਲਵੋ ਅਤੇ
ਉਸ ਵਿੱਚ ਛੋਟੀਆਂ ਇਲਾਚੀਆਂ, ਕਾਲੀਆਂ ਮਿਰਚਾਂ, ਸੁੱਕਾ ਨਾਰੀਅਲ, ਖਸਖਸ, ਕਾਜੂ ਅਤੇ ਬਦਾਮ ਇੱਕ ਬਰਤਨ ਵਿੱਚ ਪਾ ਲਵੋ। ਇਸ ਤੋਂ ਇਲਾਵਾ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਨ੍ਹਾਂ ਨੂੰ ਇਕ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਵੋ। ਇਸ ਤੋਂ ਬਾਅਦ ਇੱਕ ਬਰਤਨ ਵਿਚ ਦੇਸੀ ਘਿਉ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰੋ। ਹੁਣ ਇਸ ਬਰਤਨ ਉਹ ਪੀਸਿਆ ਹੋਇਆ ਪਾਊਡਰ ਪਾ ਲਵੋ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵੋ। ਉਸ ਤੋਂ ਬਾਅਦ ਹੁਣ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਵਿਚ ਕੱਢ ਲਵੋ ਅਤੇ ਕੁਝ ਸਮੇਂ ਲਈ ਠੰਡਾ ਕਰਨ ਲਈ ਰੱਖ ਲਵੋ।
ਇਸ ਤੋਂ ਬਾਅਦ ਇਸ ਘਰੇਲੂ ਨੁਸਖੇ ਦੀ ਵਰਤੋਂ ਕਰੋ। ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਫਾਇਦਾ ਹੋਵੇਗਾ। ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਘਰੇਲੂ ਨੁਸਖੇ ਦੀ ਵਰਤੋਂ ਕੋਸੇ ਜਾਂ ਗਰਮ ਦੁੱਧ ਨਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਨੁਸਖ਼ੇ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ