ਵੀਡੀਓ ਥੱਲੇ ਜਾ ਕੇ ਦੇਖੋ,ਸਾਡੇ ਦੇਸ਼ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਪਵਿੱਤਰ ਆਸਥਾਨ ਹਨ ਜਿਨ੍ਹਾਂ ਦਾ ਪਿਛੋਕੜ ਧਾਰਮਿਕ ਹੈ। ਅਤੇ ਇਨ੍ਹਾਂ ਦਾ ਇਤਿਹਾਸ ਬਹੁਤ ਵਿਸ਼ਾਲ ਹੈ। ਅੱਜ ਵੀ ਬਹੁਤ ਸਾਰੇ ਲੋਕ ਇਨ੍ਹਾਂ ਸਥਾਨਾਂ ਤੇ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਆਪਣੇ ਇਤਿਹਾਸ ਨਾਲ ਜਾਣੂ ਹੁੰਦੇ ਹਨ।ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਸਥਾਨ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸੇ ਤਰ੍ਹਾਂ ਇਹ ਪਵਿੱਤਰ ਇਤਿਹਾਸਕ ਇਤਿਹਾਸ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਹੈ।ਦਰਅਸਲ ਇਸ ਪਵਿੱਤਰ ਹਵੇਲੀ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਹੈ।
ਇਸ ਹਵੇਲੀ ਦਾ ਇਤਿਹਾਸ ਹੈ ਕਿ ਭਾਈ ਭਾਗ ਮੱਲ ਜੀ ਦੀ ਇਕ ਹਜ਼ਾਰ ਵਿਘੇ ਜ਼ਮੀਨ ਸੀ। ਪਰ ਉਨ੍ਹਾਂ ਦੀ ਔਲਾਦ ਨਹੀਂ ਸੀ। ਔਲਾਦ ਨਾ ਹੋਣ ਕਰਕੇ ਇਕ ਦਿਨ ਉਹਨਾਂ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਤੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਆਪ ਜੀ ਮੇਰੀ ਹਵੇਲੀ ਦੇ ਵਿਚ ਇਕ ਵਾਰ ਜ਼ਰੂਰ ਚਰਨ ਪਾਉ।
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਜ਼ਦੀਕੀ ਹੀ ਰਹਿੰਦੇ ਸਨ। ਜਿਸ ਤੋਂ ਬਾਅਦ ਗੁਰੂ ਜੀ ਭਾਈ ਸਾਹਿਬ ਹਵੇਲੀ ਪਹੁੰਚੇ। ਜਿੱਥੇ ਗੁਰੂ ਸਾਹਿਬ ਨੂੰ ਉੱਚੇ ਪਲਘੇ ਤੇ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਚਰਨ ਧੋਤੇ ਗਏ। ਫਿਰ ਉਸ ਦਾ ਜੋ ਜਲ ਬਚਿਆ ਉਸ ਨੂੰ ਇੱਕ ਚਬਚੇ ਦੇ ਵਿੱਚ ਪਾ ਦਿੱਤਾ।
ਇਹ ਪਵਿੱਤਰ ਅਸਥਾਨ ਅੱਜ ਵੀ ਇਥੇ ਮੌਜੂਦ ਹੈ। ਇਸ ਤੋਂ ਇਲਾਵਾ ਇਸ ਪਵਿੱਤਰ ਅਸਥਾਨ ਤੇ ਉਹ ਖੂਹ ਵੀ ਮੌਜੂਦ ਹੈ ਜਿਸ ਜਲ ਨਾਲ ਗੁਰੂ ਸਾਹਿਬ ਦੇ ਚਰਨ ਧੋਤੇ ਗਏ ਸੀ। ਇਸ ਮੌਕੇ ਤੇ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਇਹ ਬਚਨ ਕੀਤੇ ਕਿ ਭਾਈ ਤੇਰੀ ਸੇਵਾ ਨੂੰ ਭਾਗ ਲੱਗਣਗੇ।
ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਅਸਥਾਨ ਤੇ ਨਤਮਸਤਕ ਹੋਣ ਪਹੁੰਚਦੀਆਂ ਹਨ। ਕਿਉਂਕਿ ਅੱਜ ਇਸ ਹਵੇਲੀ ਦੇ ਵਿੱਚ ਹਰ ਚੀਜ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ