ਕੌੜਤੁੰਮੇ ਦਾ ਮੁਰੱਬਾ ਸਰੀਰ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਕੌੜ ਤੁੰਮੇ ਦਾ ਮੁਰੱਬਾ ਸੁਆਦ ਅਨੁਸਾਰ ਕੌੜਾ ਹੁੰਦਾ ਹੈ। ਪਰ ਇਸ ਘਰੇਲੂ ਵਿਧੀ ਬਣਾਏ ਕੌੜ ਤੁੰਮੇ ਦਾ ਮੁਰੱਬਾ ਸੁਆਦ ਅਨੁਸਾਰ ਬਹੁਤ ਵਧੀਆ ਹੁੰਦਾ ਹੈ। ਅਤੇ ਇਸ ਨੂੰ ਬਣਾਉਣ ਦੀ ਵਿਧੀ ਵੀ ਬਹੁਤ ਆਸਾਨ ਹੈ। ਇਸ ਵਿਧੀ ਰਾਹੀਂ ਬਣਾਏ ਕੋਡ ਤੁੰਮੇ ਦੇ ਮੁਰੱਬੇ ਦੀ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ।
ਸਭ ਤੋਂ ਪਹਿਲਾਂ ਕੋੜਤੂੰਮੇ ਦਾ ਮਰੱਬਾ ਬਣਾਉਣ ਲਈ ਕੋੜਤੁੰਮੇ ਨੂੰ ਚੰਗੀ ਤਰ੍ਹਾਂ ਧੋ ਲਵੋ । ਇਨ੍ਹਾਂ ਨੂੰ ਸੁੱਕਣ ਤੋਂ ਬਾਅਦ ਚੰਗੀ ਤਰ੍ਹਾਂ ਛਿੱਲ ਲਵੋ।ਹੁਣ ਕੌੜ ਤੁੰਮੇ ਨੂੰ ਛੋਟੇ ਟੁਕੜਿਆਂ ਵਿਚ ਕੱ ਟ ਲਵੋ। ਹੁਣ ਇਨ੍ਹਾਂ ਨੂੰ ਧੁੱਪ ਵਿਚ ਰੱਖ ਦਿਓ ਅਤੇ ਸੁਕਾ ਲਉ। ਹੁਣ ਇਕ ਬਰਤਨ ਦੇ ਵਿਚ ਇਨ੍ਹਾਂ ਨੂੰ ਪਾ ਲਵੋ ਅਤੇ ਉਸ ਵਿੱਚ ਪਾਣੀ ਪਾ ਕੇ ਰੱਖ ਦਿਓ। ਕੁਝ ਦਿਨ ਲਗਾਤਾਰ ਇਹਨਾਂ ਨੂੰ ਪਾਣੀ ਵਿਚੋਂ ਪਿਆ ਰਹਿਣ ਦਿਓ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਹਰ ਰੋਜ਼ ਇਜ ਵਿਚਲਾ ਪਾਣੀ ਬਦਲਦੇ ਰਹਿਣਾ ਹੈ। ਕਿਉਂਕਿ ਅਜਿਹਾ ਕਰਨ ਨਾਲ ਇਸ ਵਿਚਲੀ ਕੜੱਤਣ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਅਜਿਹਾ ਤਕਰੀਬਨ ਸੱਤ ਦਿਨਾਂ ਤੱਕ ਕਰਦੇ ਰਹਿਣਾ ਹੈ। ਸੱਤ ਦਿਨਾਂ ਤੋਂ ਬਾਅਦ ਇਸ ਨੂੰ ਇੱਕ ਕੱਪੜੇ ਉੱਤੇ ਪਾ ਕੇ ਧੁੱਪ ਵਿੱਚ ਰੱਖ ਦੇਵੋ ਅਤੇ ਚੰਗੀ ਤਰ੍ਹਾਂ ਸੁਕਾ ਲਵੋ। ਸੁੱਕੇ ਹੋਏ ਕੌੜ ਤੁੰਮੇ ਨੂੰ ਮੁਰੱਬਾ ਬਣਾਉਣ ਲਈ ਇੱਕ ਬਰਤਨ ਵਿੱਚ ਪਾ ਲਵੋ। ਹੁਣ ਇਸ ਵਿਚ ਤਕਰੀਬਨ ਇਕ ਕਿਲੋ ਚੀਨੀ ਪਾਉਣੀ ਹੈ। ਦੂਜੇ ਪਾਸੇ ਇਕ ਬਰਤਨ ਵਿਚ ਇਕ ਗਿਲਾਸ ਪਾਣੀ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਓ। ਉਸ ਪਾਣੀ ਵਿੱਚ ਚੰਗੀ ਤਰ੍ਹਾਂ ਚੀਨੀ ਮਿਲਾ ਦਵੋ। ਕਿਉਂਕਿ ਅਜਿਹਾ ਕਰਨ ਨਾਲ ਚੀਨੀ ਬਿਲਕੁਲ ਪਿਗਲੀ ਜਾਵੇਗੀ। ਹੁਣ ਪਿਗਲੀ ਹੋਈ ਚੀਨੀ ਵਿਚ ਕੌੜਤੁੰਬਾ ਮਿਲਾ ਲਵੋ। ਇਸ ਨੂੰ ਇੱਕ ਰਾਤ ਲਈ ਪਿਆ ਰਹਿਣ ਦਿਓ ਅਜਿਹਾ ਕਰਨ ਨਾਲ ਚੀਨੀ ਕੌੜ ਤੁੰਮੇ ਵਿੱਚ ਰਚ ਜਾਵੇਗੀ। ਇਸ ਮੁਰੱਬੇ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਲਾਭ ਮਿਲੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ