ਸ਼ੁਰੂਆਤੀ ਦਿਨਾਂ’ਚ ਹੀ ਲੋਕ ਖੰਘ, ਜ਼ੁਕਾਮ,ਰੇਸ਼ਾ ਵਰਗੀਆਂ ਦਿੱਕਤਾਂ ਤੋਂ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦਿੱਕਤਾਂ ਦੀ ਲਪੇਟ ਵਿਚ ਬੱਚਿਆ ਤੋਂ ਲੈ ਕੇ ਬਜ਼ੁਰਗ ਤਕ ਆਉਂਦੇ ਹਨ। ਖਾਂਸੀ ਹਮੇਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ,ਇੱਕ ਸੁੱਕੀ ਖਾਂਸੀ ਤੇ ਬਲਗਮ ਵਾਲੀ ਖਾਂਸੀ । ਅੱਜ ਅਸੀ ਇਨ੍ਹਾਂ ਦੋਵਾਂ ਪ੍ਰਕਾਰ ਦੀ ਖ਼ਾਸੀ ਦਾ ਘਰ ਦੇ ਵਿੱਚ ਹੀ ਘਰੇਲੂ ਨੁ ਸਖਾ ਤਿਆਰ ਕਰ ਕੇ ਦੂਰ ਕਰਨ ਦਾ ਉਪਾਅ ਦੱਸਾਂਗੇ ।
ਜੀ ਬਿਲਕੁਲ ਹੁਣ ਤੁਹਾਨੂੰ ਡਾਕਟਰ ਤੇ ਕੋਲੋਂ ਖਾਂਸੀ, ਜ਼ੁਕਾਮ, ਰੇਸ਼ਾ ਦੀ ਦਵਾਈ ਲਿਆਉਣ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਤੁਸੀਂ ਆਪਣੀ ਰਸੋਈ ਘਰ ਦੇ ਵਿਚ ਹੀ ਪਈਆਂ ਕੁਝ ਚੀਜ਼ਾਂ ਦੇ ਨਾਲ ਇਸ ਦਾ ਇਲਾਜ ਕਰ ਸਕਦੇ ਹੋ । ਜਿਨ੍ਹਾਂ ਲੋਕਾਂ ਨੂੰ ਸੁੱਕੀ ਖਾਂਸੀ ਦੀ ਦਿੱਕਤ ਹੈ ਤੇ ਉਨ੍ਹਾਂ ਦੀ ਛਾਤੀ ਵਿਚ ਜਕੜਨ ਹੈ । ਉਹ ਲੋਕ ਇੱਕ ਚੌਥਾਈ ਹਲਦੀ ਲੈ ਕੇ ਆਪਣੇ ਮੂੰਹ ਦੇ ਵਿੱਚ ਰੱਖਣ ਤੇ ਇਸ ਨੂੰ ਹੌਲੀ ਹੌਲੀ ਚੂਸਣ । ਇਸ ਦੇ ਨਾਲ ਗਲੇ ਤੇ ਛਾਤੀ ਦੇ ਵਿਚ ਜੋ ਸੁੱਕੀ ਖਾਂਸੀ ਨਾਲ ਜ਼ਖ਼ਮ ਹੋਣਗੇ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਸੁੱਕੀ ਖਾਂਸੀ ਤੋਂ ਵੀ ਰਾਹਤ ਮਿਲੇਗੀ ।
ਜ਼ਿਕਰਯੋਗ ਹੈ ਕਿ ਦਿਨ ਵਿੱਚ ਤੁਹਾਨੂੰ ਜਿੰਨੀ ਵਾਰੀ ਖਾਂਸੀ ਆਵੇ ਉਨੀ ਵਾਰ ਤੁਸੀਂ ਇਸ ਨੁਸਖੇ ਨੂੰ ਅਪਨਾਉਣਾ ਹੈ ਤੇ ਉਦੋਂ ਤੱਕ ਅਪਨਾਉਣਾ ਹੈ ਜਦੋਂ ਤਕ ਤੁਹਾਡੀ ਖਾਂਸੀ ਬਿਲਕੁਲ ਖ਼ਤਮ ਨਹੀਂ ਹੋ ਜਾਂਦੀ । ਦੂਜਾ ਬਲਗ ਮ ਵਾਲੀ ਖਾਂਸੀ । ਇਹ ਖਾਂਸੀ ਅਕਸਰ ਹੀ ਸਰਦੀਆਂ ਵਿਚ ਲੱਗਦੀ ਹੈ ਤੇ ਇਸ ਦੌਰਾਨ ਛਾਤੀ ਦੇ ਵਿੱਚ ਰੇਸ਼ਾ ਜੰਮ ਜਾਂਦੀ ਹੈ । ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ । ਇਸ ਦੇ ਨਾਲ ਕਈ ਵਾਰ ਬੁਖ਼ਾਰ ਤਕ ਚੜ੍ਹ ਜਾਂਦਾ ਹੈ । ਬਲਗਮ ਵਾਲੀ ਖਾਂਸੀ ਨੂੰ ਦੂਰ ਕਰਨ ਦੇ ਲਈ ਤੁਸੀਂ ਇਕ ਚਮਚ ਅਦਰਕ ਲੈਣਾ ਹੈ, ਇੱਕ ਚੱਮਚ ਸ਼ਹਿਦ ਦਾ ਲੈਣਾ ਹੈ। ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਸ ਦਾ ਸੇਵਨ ਕਰਨਾ ਹੈ ।
ਦਿਨ ਵਿੱਚ ਜਿੰਨੀ ਵਾਰ ਤੁਹਾਨੂੰ ਖਾਂਸੀ ਆਵੇਗੀ , ਉਨੀ ਵਾਰ ਤੁਸੀਂ ਇਸ ਨੁਸਖੇ ਦਾ ਉਪਯੋਗ ਕਰਨਾ ਹੈ । ਇਸ ਦੇ ਨਾਲ ਸਰੀਰ ਤੇ ਵਿਚੋਂ ਰੇਸ਼ਾ ਮਲ ਰਾਹੀਂ ਬਾਹਰ ਨਿਕਲਣੀ ਸ਼ੁਰੂ ਹੋ ਜਾਵੇਗੀ ਤੇ ਸਰੀਰ ਨੂੰ ਤੁਸੀਂ ਹਲਕਾ ਫੁਲਕਾ ਮਹਿਸੂਸ ਕਰੋਗੇ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ