ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ,ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜ ਕੱਲ੍ਹ ਬਹੁਤ ਸਾਰੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਕੁਝ ਲੋਕ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਐਲੋਪੈਥੀ ਦਵਾਈਆਂ ਦਾ ਸੇਵਨ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਸਾੜ ਪੈਣ ਲੱਗਦਾ ਹੈ।ਸੋ ਜੇਕਰ ਤੁਸੀ ਆਪਣੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ
ਕੁਦਰਤੀ ਜੜੀ ਬੂਟੀਆਂ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ ਅਤੇ ਤੁਹਾਡੀਆਂ ਬੀਮਾਰੀਆਂ ਨੂੰ ਵੀ ਠੀਕ ਕਰ ਦਿੰਦੀਆਂ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਰੰਡੀ ਦੇ ਪੌਦੇ ਦਾ ਅਸੀਂ ਕਿਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ ਕਿ ਅਸੀਂ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕੀਏ।ਜਿਵੇਂ ਕਿ ਅਸੀਂ ਜਾਣਦੇ ਹਾਂ
ਕਿ ਅਰੰਡੀ ਦਾ ਤੇਲ ਸਾਡੇ ਸਰੀਰ ਲਈ ਬੇਹੱ ਦ ਫਾਇਦੇਮੰਦ ਹੁੰਦਾ ਹੈ। ਦੱਸਦਈਏ ਕਿ ਅਰੰਡੀ ਦੇ ਪੌਦੇ ਦੇ ਪੱਤੇ ਵੀ ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।ਜੇਕਰ ਤੁਹਾਨੂੰ ਚਮੜੀ ਦੇ ਰੋਗ ਹਨ ਤਾਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਰੰਡੀ ਦੇ ਪੌਦੇ ਦੇ ਇੱਕ ਪੱਤੇ ਨੂੰ ਲਓ,ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ।ਉਸ ਤੋਂ ਬਾਅਦ ਇਸ ਦੇ ਛੋਟੇ ਟੁਕੜੇ ਕਰਕੇ ਇਸਨੂੰ ਬਰੀਕ ਪੀਸ ਕੇ ਇਕ ਪੇਸਟ ਤਿਆਰ
ਕਰ ਲਓ ਅਤੇ ਇਸ ਪੇਸਟ ਨੂੰ ਆਪਣੀ ਚਮੜੀ ਦੀ ਸਮੱਸਿਆ ਵਾਲੀ ਥਾਂ ਤੇ ਲਗਾਓ।ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਮਿਲ ਜਾਵੇਗਾ,ਕਿਉਂਕਿ ਇਸ ਵਿਚ ਬਹੁਤ ਸਾਰੇ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੀ ਇਨਫੈਕਸ਼ਨ ਨੂੰ ਦੂਰ ਕਰ ਦਿੰਦੇ ਹਨ।ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਆਪਣੀ ਚਮੜੀ ਨੂੰ ਧੋ ਵੀ ਸਕਦੇ ਹੋ।ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਉਸ ਸਮੇਂ ਇਸ ਪੱਤੇ ਨੂੰ ਆਪਣੇ ਪੇਟ ਨਾਲ ਬੰਨ੍ਹ ਲਓ।ਇਸ ਨਾਲ ਪੇਟ ਦਰਦ ਖਤਮ ਹੋ ਜਾਂਦਾ ਹੈ ਅਤੇ ਪੇਟ ਵਿੱਚ ਕੀੜੇ ਮਰ ਜਾਂਦੇ ਹਨ।