ਅੱਜ ਅਸੀਂ ਵਿਗਿਆਨਕ ਯੁੱਗ ਵਿੱ ਚ ਰਹਿ ਰਹੇ ਹਾਂ ਜਿੱਥੇ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਜਿਸ ਕਾਰਨ ਇਕ ਆਮ ਇਨਸਾਨ ਦੀ ਜ਼ਿੰਦਗੀ ਵਿੱਚ ਕਾਫੀ ਤਰ੍ਹਾਂ ਦੇ ਬਦਲਾਅ ਆ ਚੁੱਕੇ ਹਨ। ਪਰ ਜਿੱਥੇ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਰਹੇ ਹਨ ਉਥੇ ਹੀ ਅੱਜ ਦੇ ਸਮੇਂ ਵੀ ਕੁਝ ਅਜਿਹੇ ਲੋਕ ਹਨ ਜੋ ਪੁਰਾਣੇ ਅਤੇ ਦੇਸੀ ਢੰਗਾਂ ਨਾਲ ਆਪਣੀ ਬਿਮਾਰੀ ਦਾ ਇਲਾਜ ਕਰਵਾਉਂਦੇ ਹਨ। ਇਸ ਦੂਜੇ ਪਾਸੇ ਕੁਝ ਲੋਕ ਇਸ ਨੂੰ ਵਹਿਮ ਭਰਮ ਦੱਸਦੇ ਹਨ ਪਰ ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਢੰਗ ਤਰੀਕੇ ਵਰਤਣ ਨਾਲ ਅਸਾਨੀ ਨਾਲ ਇਲਾਜ ਹੋ ਜਾਂਦਾ ਹੈ
ਅਤੇ ਇਸੇ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦੇ ਜਦ ਕਿ ਅੰਗਰੇਜ਼ੀ ਦਵਾਈਆਂ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਸਰੀਰ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਵੇਂ ਡਾਕਟਰਾਂ ਦੇ ਵੱਲੋਂ ਇਸ ਤਰ੍ਹਾਂ ਦੇ ਇਲਾਜ ਨੂੰ ਨਕਾਰਿਆ ਜਾਂਦਾ ਹੈ। ਇਸੇ ਤਰ੍ਹਾਂ ਲੁਧਿਆਣੇ ਸ਼ਹਿਰ ਵਿੱਚ ਇਕ ਅਜਿਹੇ ਵਿਅਕਤੀ ਰਹਿੰਦਾ ਹੈ ਜਿਸ ਦੇ ਵੱਲੋਂ ਧਰਨ ਦਾ ਇਲਾਜ ਕੀਤਾ ਜਾਂਦਾ ਹੈ ਪਰ ਇਹ ਇਲਾਜ ਦੇਸੀ ਤੇ ਪੁਰਾਣੇ ਢੰਗ ਨਾਲ ਕੀਤਾ ਜਾਂਦਾ ਹੈ। ਦਰਅਸਲ ਇਸ ਥਾਂ ਤੇ ਧਰਨ ਕੱਢਣ ਲਈ ਸਭ ਤੋਂ ਪਹਿਲਾਂ ਚਿਮਟੇ ਦੇ ਨਾਲ ਹਥਅੌਲਾ ਕੀਤਾ ਜਾਂਦਾ ਹੈ
ਇਸ ਤੋਂ ਬਾਅਦ ਉਸ ਮਰੀਜ਼ ਨੂੰ ਬਿਸਕੁਟ ਖਿਲਾ ਇਆ ਜਾਂਦਾ ਹੈ। ਅਜਿਹਾ ਕਰਨ ਨਾਲ ਧਰਨ ਦਾ ਪੱਕਾ ਇਲਾਜ ਹੋ ਜਾਂਦਾ ਹੈ। ਧਾਰਨ ਦਾ ਇਲਾਜ ਕਰਨ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਬਜ਼ੁਰਗ ਵੀ ਇਸੇ ਤਰ੍ਹਾਂ ਇਲਾਜ ਕਰਦੇ ਸੀ ਅਤੇ ਇਹ ਗੁੜ੍ਹਤੀ ਉਸਨੂੰ ਵਿਰਾਸਤ ਵਿੱਚ ਮਿਲੀ ਹੈ। ਇੱਥੇ ਪਹੁੰਚੇ ਲੋਕਾਂ ਦਾ ਵੀ ਇਹ ਦੱਸਣਾ ਹੈ ਕਿ ਉਨ੍ਹਾਂ ਦਾ ਇਲਾਜ ਆਸਾਨੀ ਨਾਲ ਹੋ ਜਾਂਦਾ ਹੈ ਅਤੇ
ਸਸਤਾ ਹੁੰਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।