ਸਾਡੇ ਦੇਸ਼ ਵਿੱਚ ਬਹੁਤ ਧਰਮਾਂ ਨਾਲ ਸਬੰਧਿਤ ਲੋਕ ਰਹਿੰਦੇ ਹਨ । ਇਸ ਤੋਂ ਇਲਾਵਾ ਇਹ ਲੋਕਾਂ ਦੀਆਂ ਆਪਣੀਆਂ ਵੱਖੋ ਵੱਖਰੀਆਂ ਮਾਨਤਾਵਾਂ ਹਨ ਅਤੇ ਉਹ ਇਨ੍ਹਾਂ ਮਾਨਤਾਵਾਂ ਦੇ ਚੱਲਦੇ ਸੁੱਖਾਂ ਸੁੱਖਦੇ ਹਨ ਅਤੇ ਜਦੋਂ ਉਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਚੜ੍ਹਾਵਾ ਆਦਿ ਚੜ੍ਹਾਉਂਦੇ ਹਨ।
ਭਾਵੇਂ ਬਹੁਤ ਸਾਰੇ ਲੋਕ ਇਨ੍ਹਾਂ ਮਾਨਤਾਵਾਂ ਨੂੰ ਮੰਨਦੇ ਹਨ ਪਰ ਕੁਝ ਲੋਕ ਇਨ੍ਹਾਂ ਨੂੰ ਅੰਧ ਵਿਸ਼ਵਾਸ ਦੱਸਦੇ ਹਨ ਜਿਸ ਕਾਰਨ ਉਹ ਅਜਿਹੇ ਵਿੱਚ ਵਿਸ਼ਵਾਸ ਨਹੀਂ ਕਰਦੇ ਪਰ ਇਹ ਸਭ ਦੀ ਆਪੋ ਆਪਣੀ ਮਨੋ ਬਿਰਤੀ ਹੁੰਦੀ ਹੈ ਪਰ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਸੱਚੇ ਦਿਲ ਤੋਂ ਕਿਸੇ ਵੀ ਮਾਨਤਾ ਨੂੰ ਮੰਨਦੇ ਹੋ ਤਾਂ ਪੱਥਰ ਦੇ ਵਿਚੋਂ ਵੀ ਰੱਬ ਪਰਗਟ ਹੋ ਜਾਂਦਾ ਹੈ।
ਇਸੇ ਤਰ੍ਹਾਂ ਲੁਧਿਆਣੇ ਸ਼ਹਿਰ ਵਿੱਚ ਇਕ ਅਜਿਹਾ ਮੰਦਰ ਹੈ ਜਿਥੇ ਅਜਿਹੀ ਮਾਨਤਾ ਹੈ ਕਿ ਇਸ ਥਾਂ ਤੇ ਕੀਤੀ ਬੇਨਤੀ ਪੂਰੀ ਹੁੰਦੀ ਹੈ ਅਤੇ ਕਈ ਸਾਰੀਆਂ ਸਰੀਰਕ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਜਿਵੇਂ ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਇਸ ਥਾਂ ਤੇ ਕਿੱਲ ਗੱਡ ਕੇ ਦੰਦ ਜਾਂ ਜਾੜ੍ਹ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਬਹੁਤ ਸਾਰੇ ਲੋਕ ਇਸ ਥਾਂ ਤੇ ਆਉਂਦੇ ਹਨ ਅਤੇ ਆਪਣੇ ਦੰਦ ਜਾਂ ਜਾੜ੍ਹ ਦਰਦ ਤੋਂ ਰਾਹਤ ਪਾਉਂਦੇ ਹਨ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਥਾਂ ਤੋਂ ਠੀਕ ਹੋ ਕੇ ਜਾਂਦੇ ਨੇ ਅਤੇ ਉਨ੍ਹਾਂ ਨੂੰ ਡਾਕਟਰ ਦੀ ਵੀ ਜ਼ਰੂਰਤ ਨਹੀਂ ਪੈਂਦੀ। ਪੂਰੀ ਜ਼ਿੰਦਗੀ ਦੰਦ ਜਾਂ ਜਾੜ੍ਹ ਵਿੱਚ ਕੀੜੇ ਦਾ ਦਰਦ ਨਹੀਂ ਹੁੰਦਾ। ਪਰ ਜੇਕਰ ਜਾੜ੍ਹ ਦੇ ਵਿਚੋਂ ਰੇਸ਼ਾ ਰਿਸਦਾ ਹੋਵੇ ਤਾਂ ਉਸ ਤੋ ਛੁਟਕਾਰਾ ਪਾਉਣ ਲਈ ਡਾਕਟਰ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ।
ਇਸ ਤੋਂ ਇਲਾਵਾ ਇਸ ਥਾਂ ਤੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਲੋਕ ਆਪਣੀਆਂ ਤਕਲੀਫ਼ਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਜੋ ਵੀ ਇਸ ਮੰਦਿਰ ਵਿੱਚ ਬੇਨਤੀ ਕੀਤੀ ਜਾਂਦੀ ਹੈ ਉਹ ਬੇਨਤੀਆਂ ਪੂਰੀਆ ਹੁੰਦੀਆ ਹਨ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਸਾਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ