ਵੀਡੀਓ ਥੱਲੇ ਜਾ ਕੇ ਦੇਖੋ, ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਉਂਦੇ ਹਾਂ,ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਅੱਜਕੱਲ੍ਹ ਬਹੁਤ ਸਾਰੇ ਲੋਕ ਬਿਮਾਰੀਆਂ ਨਾਲ ਘਿਰੇ ਹੋਏ ਹਨ ਕਿਉਂਕਿ ਉਨ੍ਹਾਂ ਦੀ ਜੀਵਨ ਸ਼ੈਲੀ ਬਿਲਕੁਲ ਬਦਲ ਚੁੱਕੀ ਹੈ।ਉਨ੍ਹਾਂ ਦਾ ਖਾਣ ਪੀਣ ਦੀ ਬਦਲ ਚੁੱਕਿਆ ਹੈ ਜ਼ਿਆਦਾਤਰ ਲੋਕ ਫਾਸਟ ਫੂਡ ਤਲਿਆ ਹੋਇਆ ਭੋਜਨ ਚਾਹ ਕੌਫੀ ਆਦਿ ਦਾ ਸੇਵਨ ਕਰਦੇ ਹਨ ਅਤੇ
ਉਨ੍ਹਾਂ ਦੇ ਭੋਜਨ ਦੇ ਵਿਚ ਪੌਸ਼ਟਿਕ ਆਹਾਰ ਸ਼ਾਮਲ ਨਹੀਂ ਹੁੰਦਾ। ਜਿਸ ਕਾਰਨ ਸਰੀਰ ਵਿਚ ਪੋਸ਼ਕ ਤੱਤਾਂ ਦੀ ਘਾਟ ਹੋ ਜਾਂਦੀ ਹੈ,ਜਿਸ ਤੋਂ ਬਾਅਦ ਬਿਮਾਰੀਆਂ ਪੈਦਾ ਹੁੰਦੀਆਂ ਹਨ। ਦੇਖਿਆ ਜਾਵੇ ਤਾਂ ਬਹੁਤ ਲੋਕ ਅਜਿਹੇ ਹਨ ਜੋ ਲੋੜੀਂਦੀ ਮਾਤਰਾ ਵਿੱਚ ਪਾਣੀ ਦਾ ਸੇਵਨ ਨਹੀਂ ਕਰਦੇ।ਪਾਣੀ ਪੀਣ ਲੱਗਿਆ ਬਹੁਤ ਸਾਰੀਆਂ ਗਲਤੀਆਂ ਕਰਦੇ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪਾਣੀ ਪੀਣ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਅਸੀਂ ਆਪਣੇ ਆਪ ਨੂੰ ਬੀਮਾਰੀਆਂ ਤੋਂ ਦੂਰ ਰੱਖ ਸਕੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ
ਤਾਂ ਆਪਣੇ ਭੋਜਨ ਦੇ ਵਿੱਚ ਪੌਸ਼ਟਿਕ ਆਹਾਰ ਨੂੰ ਸ਼ਾਮਿਲ ਕਰੋ।ਰੋਜ਼ਾਨਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪਾਣੀ ਦਾ ਸੇਵਨ ਕਰੋ ਕਿਉਂਕਿ ਇਸ ਨਾਲ ਸਾਡੇ ਮੂੰਹ ਵਿੱਚ ਪੈਦਾ ਹੋਣ ਵਾਲੀ ਲਾਰ ਸਾਡੇ ਅੰਦਰ ਚਲੀ ਜਾਂਦੀ ਹੈ।ਇਹ ਸਾਡੀ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਬੇਹੱਦ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ
ਤੁਹਾਨੂੰ ਸਵੇਰੇ ਉੱਠ ਕੇ ਇੱਕ ਜਾਂ ਦੋ ਗਲਾਸ ਪਾਣੀ ਦੇ ਜ਼ਰੂਰ ਸੇਵਨ ਕਰਨੇ ਚਾਹੀਦੇ ਹਨ।ਦੂਸਰੀ ਗੱਲ ਕਦੇ ਵੀ ਠੰਢੇ ਪਾਣੀ ਦਾ ਸੇਵਨ ਨਾ ਕਰੋ। ਖ਼ਾਸਕਰ ਫਰਿੱਜ ਵਿੱਚ ਰੱਖੇ ਗਏ ਪਾਣੀ ਤੋਂ ਪਰਹੇਜ਼ ਕਰੋ ਕਿਉਂਕਿ ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚ ਤਾਪਮਾਨ ਅਸੰਤੁਲਨ ਹੋ ਜਾਂਦਾ ਹੈ,ਜਿਸ ਤੋਂ ਬਾਅਦ ਸਾਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅਜਿਹਾ ਕਰਨ ਨਾਲ ਸਾਡੀ ਪਾਚਨ ਕਿਰਿਆ ਵੀ ਖ਼ਰਾਬ ਹੋ ਜਾਂਦੀ ਹੈ ਅਤੇ ਖਾਧਾ ਪੀਤਾ ਸਾਨੂੰ ਨਹੀਂ ਲੱਗਦਾ।
ਜਦੋਂ ਵੀ ਤੁਸੀਂ ਪਾਣੀ ਪੀਵੋ ਤਾਂ ਹੌਲੀ ਹੌਲੀ ਕਰਕੇ ਪਾਣੀ ਨੂੰ ਅੰਦਰ ਲੰਘਾਓ।ਕਿਉਂਕਿ ਜਦੋਂ ਅਸੀਂ ਇਸ ਤਰੀਕੇ ਨਾਲ ਪਾਣੀ ਅੰਦਰ ਲਿਜਾਂਦੇ ਹਾਂ ਤਾਂ ਇਸ ਨਾਲ ਸਾਡੇ ਮੂੰਹ ਦੀ ਲਾਰ ਵੀ ਸਾਡੇ ਅੰਦਰ ਚਲੀ ਜਾਂਦੀ ।ਹਮੇਸ਼ਾਂ ਦਿਨ ਵਿੱਚ ਅੱਠ ਤੋਂ ਦੱਸ ਗਲਾਸ ਪਾਣੀ ਦੇ ਪੀਓ ਤਾਂ ਜੋ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ ਅਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ