ਵਾਲ ਮਨੁੱਖ ਦੀ ਸੁੰਦਰਤਾ ਨੂੰ ਵਧਾਉਣ ਦੇ ਵਿਚ ਚਾਰ ਚੰਦ ਲਾਉਣ ਦਾ ਕੰਮ ਕਰਦੇ ਹਨ । ਜਿੰਨੇ ਸੋਹਣੇ ਮਨੁੱਖ ਦੇ ਵਾਲ ਹੋਣਗੇ ਉਨੀ ਹੀ ਉਸ ਦੇ ਚਿਹਰੇ ਦੀ ਸੁੰਦਰਤਾ ਝਲਕੇਗੀ । ਪਰ ਅੱਜ ਕੱਲ੍ਹ ਲੋਕਾਂ ਦੇ ਗਲਤ ਖਾਣ ਪੀਣ ਦੀਆਂ ਆਦਤਾਂ ਦੇ ਕਾਰਨ ਉਨ੍ਹਾਂ ਦੇ ਵਾਲ ਵੀ ਖ਼ਰਾਬ ਹੋ ਰਹੇ ਨੇ, ਜ਼ਿਆਦਾਤਰ ਲੋਕ ਵਾਲ ਝੜਨ , ਗੰਜਾਪਣ , ਸਫੇਦ ਵਾਲ, ਸੀਕਰੀ ਅਤੇ ਵਿਰਲੇ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹਨ । ਇਹਨਾ ਸਮੱਸਿਆਵਾਂ ਨੂੰ ਦੂਰ ਕਰਨ ਲਈ ਮਨੁੱਖ ਵੱਲੋਂ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਆਪਣੇ ਵਾਲਾਂ ਉੱਪਰ ਕੀਤੀ ਜਾਂਦੀ ਹੈ ।
ਜਿਸ ਦੇ ਚੱਲਦੇ ਇਨ੍ਹਾਂ ਕੈਮੀਕਲ ਵਾਲੇ ਪ੍ਰੋਡਕਟਸ ਦੀ ਵਰਤੋਂ ਨਾਲ ਮਨੁੱਖ ਦੇ ਵਾਲ ਹੋਰ ਖ਼ਰਾਬ ਹੋ ਰਹੇ ਹਨ । ਅੱਜ ਕੱਲ੍ਹ ਜਿਸ ਤਰ੍ਹਾਂ ਦਾ ਦੌਰ ਆ ਰਿਹਾ ਹੈ ਲੋਕ ਆਪਣੇ ਵਾਲਾਂ ਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕਰ ਰਹੇ ਹਨ ,ਜਿਸ ਕਾਰਨ ਉਨ੍ਹਾਂ ਦੇ ਵਾਲ਼ ਬੇਜਾਨ ਅਤੇ ਲੋਕਾ ਦੀਆ ਛੋਟੀਆਂ ਛੋਟੀਆਂ ਉਮਰਾਂ ਦੇ ਵਿਚ ਵਾਲ ਸਫੈਦ ਹੋ ਰਹੇ ਹਨ । ਇਸ ਦੇ ਚੱਲਦੇ ਅੱਜ ਅਸੀਂ ਇਕ ਅਜਿਹੇ ਤੇਲ ਬਾਰੇ ਬਣਾਉਣ ਦੀ ਵਿਧੀ ਦੱਸਾਂਗੇ ,
ਜੇਕਰ ਤੁਸੀਂ ਵੀ ਇਸ ਤੇਲ ਨੂੰ ਆਪਣੇ ਘਰ ਦੇ ਵਿੱਚ ਬਣਾ ਕੇ ਆਪਣੇ ਵਾਲਾਂ ਤੇ ਲਗਾਉਣਾ ਸ਼ੁਰੂ ਕਰ ਦੇਵੋਗੇ ਤਾਂ ਜਿੱਥੇ ਤੁਹਾਡੇ ਸਫੇਦ ਵਾਲਾਂ ਦੀ ਸਮੱਸਿਆ ਜੜ੍ਹ ਤੋਂ ਸਮਾਪਤ ਹੋ ਜਾਵੇਗੀ , ਉੱਥੇ ਹੀ ਵਾਲਾਂ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਵੀ ਮਿਲਣਗੇ । ਇਸ ਤੇਲ ਨੂੰ ਬਣਾਉਣ ਦੇ ਲਈ ਤੁਸੀਂ ਢਾਈ ਸੌ ਮਿਲੀ ਲਿਟਰ ਸਰ੍ਹੋਂ ਦਾ ਤੇਲ ਲੈਣਾ ਹੈ ਤੇ ਉਸ ਦੇ ਵਿਚ ਦੋ ਤੋ ਤਿੱਨ ਮੀਡੀਅਮ ਸਾਈਜ਼ ਪਿਆਸ ਛਿਲਕੇ ਪਾ ਲੈਣੇ ਹਨ ਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲੈਣਾ ਹੈ । ਇਸ ਦੇ ਵਿੱਚ ਤੁਸੀਂ ਇਕ ਚਮਚ ਮਾਲਕੰਗਣੀ ਪਾਊਡਰ ਪਾ ਕੇ ਉਬਾਲਾ ਹੈ ।
ਉਬਾਲਣ ਤੋਂ ਬਾਅਦ ਤੁਸੀਂ ਇਸ ਨੂੰ ਠੰਡਾ ਹੋਣ ਦੇ ਲਈ ਪੂਰੀ ਰਾਤ ਰੱਖ ਦਿੰਦਾ ਹੈ ਤੇ ਸਵੇਰੇ ਤੁਸੀਂ ਇਸ ਨੂੰ ਇੱਕ ਕੱਚ ਦੀ ਬੋਤਲ ਵਿੱਚ ਪਾ ਕੇ ਰੱਖ ਲੈਣਾ ਹੈ ਤੇ ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਧੋਣਾ ਹੈ, ਉਸ ਤੋਂ ਪਹਿਲਾਂ ਇਨ੍ਹਾਂ ਇਸ ਤੇਲ ਨੂੰ ਆਪਣੇ ਵਾਲਾਂ ਵਿੱਚ ਲਾ ਕੇ ਸਿਰ ਦੀ ਮਾਲਿਸ਼ ਕਰਨੀ ਹੈ । ਇਸ ਦੇ ਨਾਲ ਤੁਹਾਡੇ ਵਾਲਾਂ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਣਗੇ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡੀਓ ਦਿੱਤੀ ਗਈ ਹੈ । ਇਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ