ਅੱਜ ਕੱਲ੍ਹ ਦੇ ਸਮੇਂ ਵਿੱਚ ਮਨੁੱਖ ਕਈ ਤਰ੍ਹਾਂ ਦੇ ਭਿਆਨਕ ਰੋਗਾਂ ਦੇ ਨਾਲ ਪੀਡ਼ਤ ਹੋ ਰਿਹਾ ਹੈ । ਭਿਆਨਕ ਰੋਗਾਂ ਨਾਲ ਪੀਡ਼ਤ ਹੋਣ ਦਾ ਕਾਰਨ ਵੀ ਲੋਕਾਂ ਦੀਆਂ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਹੀ ਹਨ । ਕਿਉਂਕਿ ਇਕ ਤਾਂ ਮਨੁੱਖ ਦਾ ਖਾਣ ਪੀਣ ਬਦਲ ਰਿਹਾ ਹੈ , ਦੂਸਰਾ ਮਨੁੱਖ ਦੀਆਂ ਬਦਲ ਰਹੀਆਂ ਆਦਤਾਂ ਉਸ ਦੇ ਸਰੀਰ ਨੂੰ ਉਮਰ ਤੋਂ ਪਹਿਲਾਂ ਹੀ ਬੁਢਾਪੇ ਵੱਲ ਲੈ ਕੇ ਜਾ ਰਹੀਆਂ ਹਨ । ਪੁਰਾਣੇ ਸਮਿਆਂ ਵਿੱਚ ਲੋਕਾਂ ਦਾ ਤੰਦਰੁਸਤ ਹੋਣ ਦਾ ਮੁੱਖ ਇਹੀ ਕਾਰਨ ਸੀ ਕਿ ਲੋਕ ਸਾਦਾ ਭੋਜਨ ਖਾਂਦੇ ਸਨ ਅਤੇ ਹੱਥੀਂ ਕੰਮ ਕਰਨਾ ਪਸੰਦ ਕਰਦੇ ਸਨ ।
ਪਰ ਅੱਜ ਕੱਲ੍ਹ ਦੇ ਲੋਕ ਅੱਠ ਅੱਠ ਘੰਟਿਆਂ ਦੀ ਨੌਕਰੀ ਕੁਰਸੀਆਂ ਤੇ ਬੈਠ ਕੇ ਕਰਦੇ ਹਨ । ਜਿਸ ਕਾਰਨ ਉਹ ਕਈ ਤਰ੍ਹਾਂ ਦੇ ਰੋਗਾਂ ਤੋਂ ਪੀਡ਼ਤ ਹੋ ਰਹੇ ਹਨ , ਜਿਵੇਂ ਸਰਵਾਈਕਲ , ਅੱਖਾਂ ਦੀਆਂ ਦਿੱਕਤਾਂ , ਮੋਟਾਪਾ ਆਦਿ । ਇਨ੍ਹਾਂ ਸਾਰੀਆਂ ਦਿੱਕਤਾਂ ਦਾ ਮਨੁੱਖ ਉਦੋਂ ਰੋਗੀ ਹੁੰਦਾ ਹੈ ਜਦੋਂ ਮਨੁੱਖ ਐਕਸਰਸਾਈਜ਼ ਨਹੀਂ ਕਰਦਾ । ਕਸਰਤ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਕਸਰਤ ਕਰ ਸਕਣ । ਪਰ ਅੱਜ ਤੁਹਾਨੂੰ ਅਸੀਂ ਕੁਝ ਅਜਿਹੇ ਕਸਰਤ ਕਰਨ ਦੇ ਟਿਪਸ ਦੱਸਾਂਗੇ, ਜਿਸ ਨੂੰ ਤੁਸੀਂ ਆਪਣੇ ਆਫਿਸ ਦੀ ਕੁਰਸੀ ਤੇ ਬੈਠ ਕੇ ਕਰ ਸਕਦੇ ਹੋ, ਰਸੋਈ ਘਰ ਵਿੱਚ ਖਾਣਾ ਬਣਾਉਂਦੇ ਸਮੇਂ ਕਰ ਸਕਦੇ ਹੋ ।
ਜੀ ਹਾਂ ਆਪਣੀ ਵਿਅਸਤ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਸ ਸਮੇਂ ਤੁਸੀਂ ਇਹ ਕਸਰਤ ਕਰ ਸਕਦੇ ਹੋ । ਤੁਸੀਂ ਕਿਹਡ਼ੀਆਂ ਕਿਹਡ਼ੀਆਂ ਕਸਰਤਾਂ ਆਪਣੇ ਵਿਅਸਤ ਸਮੇਂ ਦੇ ਵਿਚ ਕਰਨੀਆਂ ਹਨ, ਉਸ ਸਬੰਧੀ ਸਾਰੀ ਜਾਣਕਾਰੀ ਨੀਚੇ ਦਿੱਤੀ ਵੀਡੀਓ ਵਿਚ ਦੱਸੀ ਗਈ ਹੈ , ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੋ ਕੁ ਮਿੰਟ ਦੀ ਕਸਰਤ ਕਰ ਕੇ ਕਈ ਵੱਡੇ ਰੋਗਾਂ ਤੋਂ ਰਾਹਤ ਪਾ ਸਕਦੇ ਹੋ ।
ਇਸ ਦੇ ਨਾਲ ਹੀ ਜੇਕਰ ਤੁਸੀਂ ਹਰ ਰੋਜ਼ ਇਕ ਗਲਾਸ ਪਾਣੀ , ਅੱਧਾ ਚਮਚ ਹਲਦੀ ਤੇ ਦੋ ਚੁਟਕੀ ਕਾਲੀਆਂ ਮਿਰਚਾਂ ਲੈ ਕੇ ਪਾਣੀ ਨੂੰ ਉਬਾਲ ਕੇ ਠੰਢਾ ਕਰਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਲੱਗਣ ਵਾਲੇ ਕਈ ਤਰ੍ਹਾਂ ਦੇ ਭਿਆਨਕ ਰੋਗਾਂ ਤੋਂ ਤੁਹਾਨੂੰ ਰਾਹਤ ਮਿਲ ਸਕੇਗੀ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਵੀਡੀਓ ਦਿੱਤੀ ਗਈ ਹੈ ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ