ਵੈਸੇ ਤਾਂ ਕੁਦਰਤ ਦੀ ਹਰ ਇੱਕ ਚੀਜ਼ ਦੀ ਆਪਣੀ ਇੱਕ ਵੱਖਰੀ ਮਹੱਤਤਾ ਹੈ । ਪਰ ਕੁਝ ਅਜਿਹੀਆਂ ਵਸਤੂਆਂ ਹੁੰਦੀਆਂ ਹਨ ਜੋ ਵਿਲੱਖਣ ਹੁੰਦੀਆਂ ਹਨ ਤੇ ਜੇਕਰ ਉਨ੍ਹਾਂ ਨੂੰ ਘਰ ਦੇ ਵਿਚ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਨਾਲ ਜ਼ਿਆਦਾ ਬਰਕਤ ਰਹਿੰਦੀ ਹੈ ਤੇ ਘਰ ਦੇ ਵਿੱਚ ਆਮਦਨ ਵਿੱਚ ਵਾਧਾ ਹੁੰਦਾ ਹੈ।
ਪਰ ਕੁਝ ਵਸਤੂਆਂ ਅਜਿਹੀਆਂ ਵੀ ਹੁੰਦੀਆਂ ਹਨ ਜੇਕਰ ਉਨ੍ਹਾਂ ਨੂੰ ਘਰਾਂ ਵਿੱਚ ਰੱਖਿਆ ਜਾਂਦਾ ਹੈ ਤਾਂ ਘਰਾਂ ਵਿੱਚ ਬਰਕਤ ਨਹੀਂ ਰਹਿੰਦੀ ਅਤੇ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਚਾਰ ਬੂਟੇ ਅਜਿਹੇ ਹਨ ਜਿਨ੍ਹਾਂ ਨੂੰ ਜੇਕਰ ਘਰ ਵਿੱਚ ਚਾਰ ਪ੍ਰਕਾਰ ਦੇ ਬੂਟਿਆਂ ਨੂੰ ਲਗਾਇਆ ਜਾਂਦਾ ਹੈ ਤਾਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ
ਇਸ ਲਈ ਇਨ੍ਹਾਂ ਬੂਟਿਆਂ ਨੂੰ ਕਦੇ ਵੀ ਘਰ ਵਿੱਚ ਭੁੱਲ ਕੇ ਵੀ ਨਹੀਂ ਲਗਾਉਣਾ ਚਾਹੀਦਾ।ਇਸੇ ਤਰ੍ਹਾਂ ਸਭ ਤੋਂ ਪਹਿਲਾਂ ਇਨ੍ਹਾਂ ਚਾਰ ਬੂਟਿਆਂ ਵਿਚੋਂ ਇਕ ਬੂਟਾ ਹੈ ਅੱਕ ਦਾ ਬੂਟਾ। ਅੱਕ ਦਾ ਬੂਟਾ ਇੱਕ ਅਜਿਹਾ ਬੂਟਾ ਹੈ ਜਿਸ ਨੂੰ ਉਗਾਉਣਾ ਨਹੀਂ ਪੈਂਦਾ ਸਗੋਂ ਇਹਖਾਲੀ ਥਾਂ ਤੇ ਜਾਂ ਉਜਾੜ ਵਿੱਚ ਕੁਦਰਤੀ ਤੌਰ ਤੇ ਉੱਗ ਜਾਂਦਾ ਹੈ।
ਭਾਵੇਂ ਇਸ ਬੂਟੇ ਦੀ ਆਪਣੀ ਮਹੱਤਤਾ ਹੈ ਇਸ ਉੱਤੇ ਜੋ ਫੁੱਲ ਲੱਗਦੇ ਹਨ ਜੇਕਰ ਉਨ੍ਹਾਂ ਨੂੰ ਤੋੜਿਆ ਜਾਂਦਾ ਹੈ ਤਾਂ ਉਨ੍ਹਾਂ ਵਿੱਚੋਂ ਵੀ ਦੁੱਧ ਨਿਕਲਦਾ ਹੈ ਅਤੇ ਇਸ ਤੋਂ ਇਲਾਵਾ ਅੱਕ ਦੇ ਬੂਟੇ ਵਿੱਚੋਂ ਵੀ ਦੁੱਧ ਨਿਕਲਦਾ ਹੈ। ਇਸ ਦੁੱਧ ਦੀ ਵੀ ਇੱਕ ਆਪਣੀ ਮਹੱਤਤਾ ਹੈ ਇਹ ਦੁੱਧ ਕਈ ਵਾਰ ਦਵਾਈਆਂ ਨੂੰ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।
ਪਰ ਇਹ ਦੁੱਧ ਜ਼ਹਿਰੀਲਾ ਹੁੰਦਾ ਹੈ ਇਸ ਲਈ ਜੇਕਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਇਸ ਲਈ ਖ਼ਾਸ ਤੌਰ ਤੇ ਬੱਚਿਆਂ ਵਾਲੇ ਘਰ ਵਿਚ ਇਸ ਬੂਟੇ ਨੂੰ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਭਵਿੱਖ ਵਿੱਚ ਨੁਕਸਾਨ ਹੋ ਸਕਦੇ ਹਨ।
ਇਸ ਤੋਂ ਇਲਾਵਾ ਅਧੂਰੇ ਦਾ ਬੂਟਾ ਵੀ ਘਰਾਂ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਇਸ ਦੀ ਵਰਤੋਂ ਪਸ਼ੂ ਜਾਂ ਇਨਸਾਨ ਕੋਈ ਵੀ ਕਰਦਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਵੈਸੇ ਇਹ ਪੌਦਾ ਆਮ ਤੌਰ ਤੇ ਨਮੀ ਵਾਲੇ ਵਾਤਾਵਰਨ ਵਿੱਚ ਕੁਦਰਤੀ ਤੌਰ ਤੇ ਉੱਗ ਜਾਂਦਾ ਹੈ।
ਇਸ ਤੋਂ ਇਲਾਵਾ ਕੈਕਟਸ ਦਾ ਬੂਟਾ ਵੀ ਘਰਾਂ ਵਿੱਚ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਕੁਝ ਲੋਕ ਇਸਨੂੰ ਅਸ਼ੁੱਭ ਮੰਨਦੇ ਹਨ ਭਾਵੇਂ ਇਹ ਇੱਕ ਵਿਚਾਰਧਾਰਾ ਹੋ ਸਕਦੀ ਹੈ ਜਾਂ ਵਹਿਮ ਭਰਮ ਹੋ ਸਕਦੇ ਹਨ ਪਰ ਇਸ ਪੌਦੇ ਨੂੰ ਘਰਾਂ ਵਿੱਚ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਹ ਕੰਡੇਦਾਰ ਹੁੰਦਾ ਹੈ
ਇਸ ਲਈ ਜੇਕਰ ਬੱਚੇ ਇਸ ਨੂੰ ਹੱਥ ਲਗਾਉਣਗੇ ਤਾਂ ਉਸ ਨਾਲ ਨੁਕਸਾਨ ਹੋ ਸਕਦਾ ਹੈ। ੲਿਸ ਤੋਂ ੲਿਲਾਵਾ ਗਾਜਰ ਘਾਹ ਵੀ ਘਰਾਂ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਜੇਕਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਪਾਚਨ ਨਾਲ ਸੰਬੰਧਿਤ ਪਰੇਸ਼ਾਨੀਆਂ ਆ ਜਾਂਦੀਆਂ ਹਨ