ਕਿਹਾ ਜਾਂਦਾ ਹੈ ਕਿ ਇਕ ਸੰਤੁਲਿਤ ਆਹਾਰ ਤੇ ਸਹੀ ਨਿਯਮ ਦੇ ਅਨੁਸਾਰ ਡਾਈਟ ਲੈਣ ਵਾਲਾ ਵਿਅਕਤੀ ਉਮਰ ਭਰ ਨਿਰੋਗੀ ਅਤੇ ਸਵੱਛ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਵੱਖ ਵੱਖ ਚੀਜ਼ਾਂ ਨਾਲ ਸਰੀਰ ਨੂੰ ਵੱਖਰੇ ਤਰ੍ਹਾਂ ਦੇ ਪੋਸ਼ਕ ਤੱਤ ਮਿਲਦੇ ਹਨ ਅਤੇ ਹਰ ਖਾਣ ਵਾਲੀ ਵਸਤੂ ਆਪਣੀ ਪ੍ਰਕਿਰਤੀ ਦੇ ਅਨੁਸਾਰ ਸਰੀਰ ਦੇ ਉੱਤੇ ਪ੍ਰਭਾਵ ਪਾਉਂਦੀ ਹੈ ਅਜਿਹੇ ਵਿੱਚ ਕਦੇ ਵੀ ਦੋ ਅਜਿਹੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਇਕ ਦੂਜੇ ਦੇ ਉਲਟ ਹੋਣ ਜਾਂ ਜਿਨ੍ਹਾਂ ਦਾ ਸੁਭਾਅ ਅਤੇ ਪ੍ਰਕਿਰਤੀ ਇੱਕ ਦੂਜੇ ਦੇ ਉਲਟ ਹੋਵੇ। ਕਿਉਂਕਿ ਜਦੋਂ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਜਿਹਾ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਯੁਰਵੇਦ ਦੀ ਭਾਸ਼ਾ ਵਿੱਚ ਇਨ੍ਹਾਂ ਨੂੰ ਵਿਰੁੱਧ ਆਹਾਰ ਕਿਹਾ ਜਾਂਦਾ ਹੈ।ਇਸੇ ਤਰ੍ਹਾਂ ਦੁੱਧ, ਅੰਡਾ, ਮਾਸ, ਮਛਲੀ, ਹਰੀਆਂ ਸਬਜ਼ੀਆਂ ਅਤੇ ਫਲ ਦੀ ਵਰਤੋਂ ਜੇਕਰ ਇਨ੍ਹਾਂ ਦੇ ਵਿਰੁੱਧ ਆਹਾਰ ਨਾਲ ਕੀਤੀ ਜਾਵੇ ਤਾਂ ਅਜਿਹਾ ਕਰਨ ਨਾਲ ਵੀ ਜੋੜਾਂ ਦੇ ਦਰਦ ਵਾਲਾਂ ਦਾ ਝੜਨਾ ਅਤੇ ਹੋਰ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ਕਦੀ ਵੀ ਦੁੱਧ ਦੀ ਵਰਤੋਂ ਕਰਨ ਤੋਂ ਤੁਰੰਤ ਬਾਅਦ ਮੱਛੀ ਜਾਂ ਮਾਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਇਨ੍ਹਾਂ ਦੀ ਇਕੱਠੇ ਵਰਤੋਂ ਕਰਨ ਨਾਲ ਚਮੜੀ ਨਾਲ ਸੰਬੰਧਿਤ ਰੋਗ ਹੋ ਸਕਦੇ ਹਨ ਜਾਂ ਫੁਲਵਹਿਰੀ ਵਰਗੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ।
ਇਸ ਤੋਂ ਇਲਾਵਾ ਦੁੱਧ ਤੋਂ ਤੁਰੰਤ ਪਹਿਲਾਂ ਜਾਂ ਬਾਅਦ ਵਿੱਚ ਖੱਟੇ ਫਲ ਜਿਵੇਂ ਪਾਈਨਅੈਪਲ, ਜਾਂ ਦਹੀਂ ਜਾਂ ਮੂਲੀ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਜਿਹਾ ਕਰਨ ਨਾਲ ਵੀ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਸਾਰੇ ਲੋਕ ਕੇਲੇ ਨਾਲ ਦੁੱਧ ਦੀ ਵਰਤੋਂ ਕਰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਦੋਨੋਂ ਵਸਤੂਆਂ ਇਕ ਦੂਜੇ ਨੂੰ ਉਪ ਚੋਣ ਵਿਚ ਰੋਕਦੀਆਂ ਹਨ ਜਿਸ ਨਾਲ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ੲਿਸ ਤੋਂ ੲਿਲਾਵਾ ਜਦੋਂ ਖੱਟੇ ਫ਼ਲਾਂ ਦੀ ਵਰਤੋਂ ਕਰਨ ਤੋਂ ਬਾਅਦ ਜਾਂ ਪਹਿਲਾਂ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਨਾਲ ਚਮੜੀ ਨਾਲ ਸੰਬੰਧਿਤ ਰੋਗ ਹੋ ਜਾਂਦੇ ਹਨ
ਜਿਸ ਕਾਰਨ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜਦੋਂ ਦੁੱਧ ਨਾਲ ਪਾਈਨਅੈਪਲ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਤਾਂ ਅਜਿਹਾ ਕਰਨ ਨਾਲ ਸਰੀਰ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਦਹੀਂ ਨਾਲ ਵੀ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਜਿਹਾ ਕਰਨ ਨਾਲ ਵੀ ਨੁਕਸਾਨ ਹੋ ਸਕਦੇ ਹਨ। ਇਸ ਤੋਂ ਹਿਲਾਵਾ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਨਾਲ ਨਮਕੀਨ ਪਦਾਰਥਾਂ ਦੀ ਵਰਤੋਂ ਕਰਨ ਨਾਲ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ