Breaking News

ਉਮਰ ਤੋ ਪਹਿਲਾ ਆਉਣ ਵਾਲੇ ਚਿੱਟੇ ਵਾਲ ਰੋਕੋ

ਅੱਜਕੱਲ੍ਹ ਬਹੁਤ ਸਾਰੇ ਲੋਕ ਵਾਲਾਂ ਦੀਆਂ ਦਿੱਕਤਾਂ ਤੋਂ ਪ੍ਰੇਸ਼ਾਨ ਹਨ । ਇਨ੍ਹਾਂ ਦਿੱਕਤਾਂ ਦੇ ਪੈਦਾ ਹੋਣ ਦਾ ਮੁੱਖ ਕਾਰਨ ਹੈ ਮਨੁੱਖ ਦਾ ਚੰਗਾ ਖਾਣ ਪੀਣ ਨਾ ਹੋਣਾ ਤੇ ਮਨੁੱਖ ਦੇ ਵੱਲੋਂ ਆਪਣੇ ਵਾਲਾਂ ਦੇ ਉੱਪਰ ਵਰਤੇ ਜਾਣ ਵਾਲੇ ਕੈਮੀਕਲ ਵਾਲੇ ਪ੍ਰੋਡਕਟਸ । ਜੀ ਹਾਂ ਜਦੋਂ ਮਨੁੱਖ ਚੰਗਾ ਖਾਣ ਪੀਣ ਨਹੀਂ ਖਾਵੇਗਾ, ਜਿਸ ਦੇ ਨਾਲ ਉਸ ਦੇ ਸਰੀਰ ਨੂੰ ਉਹ ਪੋਸ਼ਕ ਤੱਤ ਨਹੀਂ ਪ੍ਰਾਪਤ ਹੋਣਗੇ ਜਿਸ ਦੀ ਉਸ ਦੇ ਸਰੀਰ ਨੂੰ ਜ਼ਰੂਰਤ ਹੈ । ਉਸ ਸਮੇਂ ਮਨੁੱਖ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਪੀਡ਼ਤ ਹੋਵੇਗਾ ।

ਇਹੀ ਇੱਕ ਮੁੱਖ ਕਾਰਨ ਹੈ ਕਿ ਅੱਜ ਕੱਲ੍ਹ ਜ਼ਿਆਦਾਤਰ ਲੋਕ ਵਾਲਾਂ ਦੇ ਝੜਨ ,ਚਿੱਟੇ ਹੋਣ ,ਬੇਰੁਖ਼ੀ ,ਸੀਕਰੀ ,ਲੰਬੇ ਨਾ ਹੋਣ ਦੀ ਦਿੱਕਤ ਤੋਂ ਪ੍ਰੇਸ਼ਾਨ ਹਨ । ਕਹਿੰਦੇ ਹਨ ਕਿ ਜੇਕਰ ਮਨੁੱਖ ਦੇ ਵਾਲ ਹੀ ਸੁੰਦਰ ਤੇ ਖ਼ੂਬਸੂਰਤ ਨਹੀਂ ਹੋਣਗੇ ਤਾਂ ਚਿਹਰੇ ਦੀ ਖੂਬਸੂਰਤੀ ਕਿਤੇ ਨਾ ਕਿਤੇ ਫਿੱਕੀ ਪੈ ਜਾਂਦੀ ਹੈ । ਪਰ ਅੱਜ ਅਸੀ ਵਾਲਾਂ ਨੂੰ ਤੰਦਰੁਸਤ ਰੱਖਣ ਲਈ ਕੁਝ ਅਜਿਹੇ ਨੁਸਖੇ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦਾ ਉਪਯੋਗ ਜੇਕਰ ਮਨੁੱਖ ਆਪਣੇ ਵਾਲਾਂ ਉੱਪਰ ਕਰ ਲੈਣ ਤਾਂ ਉਹਨਾ ਦੇ ਵਾਲ ਜਿੱਥੇ ਖੂਬਸੂਰਤ ਹੋਣਗੇ ਉੱਥੇ ਹੀ ਉਨ੍ਹਾਂ ਦੀ ਚਿਹਰੇ ਦੀ ਸੁੰਦਰਤਾ ਵੀ ਵਾਲਾਂ ਦੀ ਖੂਬਸੂਰਤੀ ਦੇ ਨਾਲ ਨਿਖਰ ਕੇ ਸਾਹਮਣੇ ਆਵੇਗੀ ।

ਸਭ ਤੋਂ ਪਹਿਲਾ ਨੁਸਖਾ ਹੈ ਕਿ ਤਿੰਨ ਤੋਂ ਚਾਰ ਦਿਨ ਪੁਰਾਣੀ ਲੱਸੀ ਲੈਣੀ ਹੈ । ਉਸਦੇ ਵਿਚ ਮੁਲਤਾਨੀ ਮਿੱਟੀ ਮਿਲਾ ਕੇ ਇਕ ਪੇਸਟ ਤਿਆਰ ਕਰ ਲੈਣਾ ਹੈ । ਫਿਰ ਇਸ ਪੇਸਟ ਨੂੰ ਤੁਸੀਂ ਆਪਣੇ ਵਾਲਾਂ ਦੇ ਉੱਪਰ ਲਗਾਉਣਾ ਹੈ । ਕਰੀਬ ਅੱਧਾ ਘੰਟਾ ਰੱਖ ਕੇ ਫਿਰ ਤੁਸੀਂ ਬਿਨਾਂ ਸ਼ੈਂਪੂ ਤੋਂ ਹੀ ਪਾਣੀ ਦੇ ਨਾਲ ਵਾਲ ਧੋਣੇ ਹਨ । ਇਸ ਨਾਲ ਤੁਹਾਡੇ ਵਾਲ ਭਾਰੀ ਤੇ ਲੰਬੇ ਹੋਣਗੇ । ਦੂਜਾ ਨੁਸਖ਼ਾ ਤਿਆਰ ਕਰਨ ਦੇ ਲਈ ਤੁਸੀਂ ਇਕ ਕੌਲੀ ਦਹੀਂ ,ਅੱਧਾ ਨਿੰਬੂ ,ਤੇ ਦੋ ਚਮਚ ਸਰ੍ਹੋਂ ਦਾ ਤੇਲ ਮਿਲਾ ਕੇ ਹਫ਼ਤੇ ਵਿੱਚ ਦੋ ਵਾਰ ਲਾਉਣਾ ਹੈ ਇਸਦੇ ਨਾਲ ਉਮਰ ਤੋਂ ਪਹਿਲਾਂ ਆਉਣ ਵਾਲੇ ਚਿੱਟੇ ਵਾਲਾਂ ਰੁਕ ਜਾਣਗੇ ।

ਇਸ ਤੋਂ ਇਲਾਵਾ ਜੇਕਰ ਹਰ ਰੋਜ਼ ਤੁਸੀਂ ਦਹੀਂ ਵਿਚ ਪਿਆਜ਼ ਕੱਟ ਕੇ ਖਾਣਾ ਸ਼ੁਰੂ ਕਰ ਦੇਵੋਗੇ ਤਾਂ ਇਸ ਦੇ ਨਾਲ ਸਿਕਰੀ ਦੀ ਸਮੱਸਿਆ ਠੀਕ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਲਾਭ ਤੁਹਾਡੇ ਵਾਲਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ , ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

Check Also

ਰਾਸ਼ੀਫਲ 24 ਸਤੰਬਰ 2024 ਇਹ ਲੋਕ ਪਰੇਸ਼ਾਨੀ ਨਾਲ ਭਰੇ ਰਹਿਣਗੇ ਕੀ ਹੋਵੇਗਾ ਖਾਸ ਜਾਣੋ ਅੱਜ ਦਾ ਰਾਸ਼ੀਫਲ

ਮੇਖ ਰਾਸ਼ੀ : ਅੱਜ ਦਾ ਦਿਨ ਤੁਹਾਡੇ ਲਈ ਬਿਹਤਰ ਸਾਬਤ ਹੋਵੇਗਾ। ਵਿੱਤੀ ਸਮੱਸਿਆਵਾਂ ਦੂਰ ਹੋਣਗੀਆਂ …

Leave a Reply

Your email address will not be published. Required fields are marked *