ਬਹੁਤ ਸਾਰੇ ਲੋਕ ਅਕਸਰ ਚਿਹਰੇ ਦੀ ਜਾਂ ਹੱਥ ਦੀ ਸਾਫ਼-ਸਫ਼ਾਈ ਤਾਂ ਰੱਖਦੇ ਹਨ ਉਹ ਕਈ ਵਾਰ ਪੈਰਾਂ ਅਤੇ ਪੈਰਾਂ ਦੀਆਂ ਉਂਗਲਾਂ ਦੇ ਨੌਂਹਾਂ ਦੀ ਸਫ਼ਾਈ ਨੂੰ ਅਣਗੌਲਿਆਂ ਕਰ ਦਿੰਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਇਸ ਵਾਰ ਪੈਰਾਂ ਦੀਆਂ ਉਂਗਲਾਂ ਦੇ ਨੌਂਹ ਖਰਾਬ ਹੋ ਜਾਂਦੇ ਹਨ ਜਾਂ ਉਹਨਾਂ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਇਸ ਲਈ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਪੈਰਾਂ ਦੀਆਂ ਉਂਗਲੀਆਂ ਦੇ ਨੌਂਹਾਂ ਦੀ ਸਾਫ਼-ਸਫ਼ਾਈ ਰੱਖਣ ਅਤੇ ਇਸ ਘਰੇਲੂ ਨੁਸਖੇ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿਚ ਸਿਰਕਾ ਚਾਹੀਦਾ ਹੈ। ਇਸ ਲਈ ਸਭ ਤੋਂ ਪਹਿਲਾਂ ਸਿਰਕੇ ਨੂੰ ਇਕ ਕਟੋਰੀ ਗਰਮ ਪਾਣੀ ਜਾਂ ਕੋਸੇ ਪਾਣੀ ਵਿਚ ਪਾ ਲਵੋ। ਹੁਣ ਇਸ ਵਿਚ ਤਕਰੀਬਨ 20 ਮਿੰਟ ਤੱਕ ਪੈਰਾਂ ਨੂੰ ਡੁਬੋ ਕੇ ਰੱਖੋ। ਇਸ ਤੋਂ ਬਾਅਦ ਪੈਰਾਂ ਨੂੰ ਸਾਦੇ ਪਾਣੀ ਨਾਲ ਧੋ ਕੇ ਸਾਫ ਕਰ ਲਵੋ। ਇਸ ਘਰੇਲੂ ਨੁਸਖੇ ਤਕਰੀਬਨ ਇਕ ਹਫਤਾ ਲਗਾਤਾਰ ਵਰਤਣਾ ਚਾਹੀਦਾ ਹੈ ਇਸ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਪੈਰਾਂ ਦੇ ਖ਼ਰਾਬ ਨੌਂਹਾਂ ਨੂੰ ਠੀਕ ਕਰਨ ਲਈ ਵਿਕਸ ਵਿਚ ਲਸਣ ਨੂੰ ਪੀਸ ਕੇ ਮਿਲਾ ਲਵੋ ਅਤੇ ਹੁਣ ਇਨ੍ਹਾਂ ਨੂੰ ਪੈਰਾਂ ਦੀਆਂ ਉਂਗਲਾਂ ਦੇ ਨੌਂਹਾਂ ਉਤੇ ਲਗਾਓ ਅਤੇ ਕੁਝ ਸਮਾਂ ਲੱਗਿਆ ਰਹਿਣ ਦਿਓ।
ਇਸ ਤੋਂ ਬਾਅਦ ਪੈਰਾ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰੋ। ਇਸ ਨੁਸਖ਼ੇ ਦੀ ਵਰਤੋਂ ਕਰਨ ਨਾਲ ਵੀ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਨਿੰਬੂ ਦੇ ਰਸ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਵੀ ਬਹੁਤ ਫ਼ਾਇਦਾ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇਕ ਕਟੋਰੀ ਵਿੱਚ ਨਿੰਬੂ ਦਾ ਰਸ ਲੈ ਲਵੋ ਹੁਣ ਰੂੰ ਦੇ ਫੰਬੇ ਨਾਲ ਇਸ ਨੂੰ ਨੌਂਹਾਂ ਉਤੇ ਲਗਾਓ। ਅਜਿਹਾ ਕਰਨ ਨਾਲ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਪਿਆਜ ਦੇ ਰਸ ਦੀ ਵਰਤੋਂ ਕਰਨ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ।
ਹੁਣ ਸਭ ਤੋਂ ਪਹਿਲਾਂ ਇਕ ਕਟੋਰੀ ਵਿੱਚ ਪਿਆਜ ਦਾ ਰਸ ਲੈ ਲਵੋ ਹੁਣ ਰੂੰ ਦੇ ਫੰਬੇ ਨਾਲ ਇਸ ਨੂੰ ਨੌਂਹਾਂ ਉਤੇ ਲਗਾਓ। ਕੁਝ ਸਮਾਂ ਇਸ ਨੂੰ ਲੱਗਿਆ ਰਹਿਣ ਦਿਓ ਇਸ ਤੋਂ ਬਾਅਦ ਇਸ ਨੂੰ ਸਾਫ ਕਰ ਲਓ। ਇਸ ਨੁਸਖ਼ੇ ਦੀ ਵਰਤੋਂ ਕਰਨ ਨਾਲ ਵੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਯੂਜ਼ਰਾਂ ਨੂੰ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।