ਕੋਰੋਨਾ ਮਹਾਮਾਰੀ ਦੀਅਾਂ ਵੱਖ ਵੱਖ ਲਹਿਰਾਂ ਨੇ ਪਹਿਲਾਂ ਹੀ ਦੁਨੀਆਂ ਭਰ ‘ਚ ਬਹੁਤ ਤਬਾਹੀ ਮਚਾਈ ਹੈ । ਇਸ ਦੌਰਾਨ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ । ਇਸ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਕਈਆਂ ਨੇ ਆਪਣੀਆਂ ਜਾਨਾਂ ਗਵਾਈਆਂ , ਕਈਆਂ ਨੇ ਆਪਣੀਆਂ ਨੌਕਰੀਆਂ ਤੇ ਕਈਆਂ ਦਾ ਸਭ ਕੁਝ ਪ੍ਰਪਾਤ ਹੋ ਗਿਆ ।
ਦੂਜੇ ਪਾਸੇ ਅਜੇ ਪੂਰੀ ਦੁਨੀਆ ਵਿਚੋਂ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਟਲਿਆ ਨਹੀਂ ਸੀ ਕਿ, ਹੁਣ ਇਸ ਕੋਰੋਨਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਜਿਸ ਦੇ ਚੱਲਦੇ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਵਿਚ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ।
ਇਸ ਦੇ ਚਲਦੇ ਅੱਜ ਅਸੀ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕਰੋਨਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਕੁਝ ਲੱਛਣਾਂ ਬਾਰੇ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਚ ਵੀ ਕਿਸੇ ਨੂੰ ਇਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਸੀਂ ਅੱਜ ਹੀ ਜਾ ਕੇ ਆਪਣਾ ਚੈੱਕਅਪ ਡਾਕਟਰ ਕੋਲੋਂ ਕਰਵਾਓ ।
ਪਹਿਲਾ ਹੈ ਕਿ ਬੇਵਜ੍ਹਾ ਨੱਕ ਵਗੀ ਜਾਣਾ , ਨੱਕ ਵਿੱਚੋਂ ਪਾਣੀ ਲਗਾਤਾਰ ਨਿਕਲੀ ਜਾਣਾ । ਦੂਜਾ ਸਿਰ ਵਿੱਚ ਹਲਕੀ ਯਾ ਫਿਰ ਤੇਜ਼ ਦਰਦ ਹੋਣੀ । ਬਿਨਾਂ ਵਜ੍ਹਾ ਤੋਂ ਥਕਾਵਟ ਮਹਿਸੂਸ ਹੋ ਜਾਣੀ , ਇੰਜ ਲੱਗਣਾ ਸਰੀਰ ਟੁੱਟ ਰਿਹਾ ਹੈ , ਕੋਈ ਵੀ ਕੰਮ ਕਰਨ ਨੂੰ ਦਿਲ ਨਾ ਕਰਨਾ । ਬੇਵਜ੍ਹਾ ਛਿੱਕਾਂ ਆਉਣੀਆਂ ,ਗਲੇ ਵਿੱਚ ਖਰਾਸ਼ ਹੋਣੀ ਆਦਿ ।
ਇਹ ਸਾਰੇ ਲੱਛਣ ਹਨ ਕਰੋਨਾ ਮਹਾਂਮਾਰੀ ਦੇ ਨਵੇਂ ਵੈਰੀਅੰਟ ਓਮੀਕਰੋਨ ਦੇ , ਜੇਕਰ ਤੁਹਾਡੇ ਵਿੱਚੋਂ ਵੀ ਕਿਸੇ ਨੂੰ ਅਜਿਹੇ ਲੱਛਣ ਆਪਣੇ ਆਪ ਚ ਜਾਂ ਕਿਸੇ ਪਰਿਵਾਰਕ ਮੈਂਬਰ ਚ ਦਿਖਾਈ ਦਿੰਦੇ ਹਨ ਤੇ ਅੱਜ ਹੀ ਤੁਸੀਂ ਜਾ ਕੇ ਆਪਣਾ ਟੈਸਟ ਕਰਵਾਓ ਤਾਂ ਜੋ ਤੁਸੀਂ ਆਪਣੇ ਪਰਿਵਾਰ ਅਤੇ ਆਪਣੇ ਸਮਾਜ ਨੂੰ ਸੁਰੱਖਿਅਤ ਰੱਖ ਸਕੋ ।
ਇਸ ਤੋਂ ਇਲਾਵਾ ਹੋ ਸਕੇ ਤਾਂ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ, ਸਲਾਦ, ਫਲ ਫਰੂਟ ਖਾਣਾ ਸ਼ੁਰੂ ਕਰ ਦਿਓ ਤਾਂ ਜੋ ਸਰੀਰ ਦੀ ਇਮਿਊਨਿਟੀ ਵਧੇ ਤੇ ਸਰੀਰ ਅਜਿਹੀਆਂ ਮਹਾਂਮਾਰੀਆਂ ਤੋਂ ਰਾਹਤ ਪਾ ਸਕੇ ।ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।