Breaking News

ਔਰਤਾਂ ਇਹ ਲੱਛਣਾ ਨੂੰ ਅਣਦੇਖਾ ਨਾ ਕਰਨ-ਨਹੀਂ ਤਾਂ ਹੋ ਜਾਵੇਗਾ ਸਰਵਾਈਕਲ ਕੈਂਸਰ

ਸਰਵਾਈਕਲ ਕੈਂਸਰ ਇੱਕ ਅਜਿਹੀ ਖਤਰਨਾਕ ਬਿਮਾਰੀ ਹੈ ਜਿਸ ਦਾ ਸਮੇਂ ਸਿਰ ਪਤਾ ਨਾ ਲਗਾਇਆ ਜਾਵੇ ਤਾਂ ਇਹ ਮੌਤ ਤੱਕ ਵੀ ਪਹੁੰਚਾ ਸਕਦੀ ਹੈ। ਖੋਜ ਦੇ ਅਨੁਸਾਰ 35 ਤੋਂ 44 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਇਸ ਦੇ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। 15% ਤੋਂ ਵੱਧ ਨਵੇਂ ਕੇਸ 65 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ‘ਚ ਹਨ ਜਿਸ ਦਾ ਕਾਰਨ ਸਮੇਂ ਸਿਰ ਜਾਂਚ ਨਾ ਹੋ ਪਾਉਣਾ।

ਸਭ ਤੋਂ ਪਹਿਲਾਂ ਜਾਣੋ ਕੀ ਹੁੰਦਾ ਹੈ ਸਰਵਾਈਕਲ ਕੈਂਸਰ: ਸਰਵਾਈਕਲ ਕੈਂਸਰ ਉਦੋਂ ਹੁੰਦਾ ਹੈ ਜਦੋਂ ਔਰਤਾਂ ਦੇ ਬੱਚੇਦਾਨੀ ਦੇ ਮੂੰਹ ‘ਚ ਸੈੱਲ ਬਦਲ ਜਾਂਦੇ ਹਨ ਜੋ ਬੱਚੇਦਾਨੀ ਅਤੇ ਯੋਨੀ ਨੂੰ ਜੋੜਦੀ ਹੈ। ਇਹ ਕੈਂਸਰ ਉਹਨਾਂ ਦੇ ਬੱਚੇਦਾਨੀ ਦੇ ਡੂੰਘੇ ਟਿਸ਼ੂਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਉਹਨਾਂ ਦੇ ਸਰੀਰ ਦੇ ਦੂਜੇ ਹਿੱਸਿਆਂ (ਮੈਟਾਸਟੇਸਾਈਜ਼) ਅਕਸਰ ਫੇਫੜਿਆਂ, ਜਿਗਰ, ਬਲੈਡਰ, ਯੋਨੀ ਅਤੇ ਗੁਦਾ ‘ਚ ਫੈਲ ਸਕਦਾ ਹੈ।

ਸਰਵਾਈਕਲ ਕੈਂਸਰ ਦੇ ਕਾਰਨ: ਸਰਵਾਈਕਲ ਕੈਂਸਰ ਦੇ ਜ਼ਿਆਦਾਤਰ ਮਾਮਲੇ ਹਿਊਮਨ ਪੈਪੀਲੋਮਾਵਾਇਰਸ (HPV) ਦੇ ਸੰਕ੍ਰਮਣ ਕਾਰਨ ਹੁੰਦੇ ਹਨ ਜਿਸ ਨੂੰ ਇੱਕ ਟੀਕੇ ਨਾਲ ਰੋਕਿਆ ਜਾ ਸਕਦਾ ਹੈ। ਸਰਵਾਈਕਲ ਕੈਂਸਰ ਹੌਲੀ-ਹੌਲੀ ਵਧਦਾ ਹੈ ਇਸਲਈ ਆਮ ਤੌਰ ‘ਤੇ ਗੰਭੀਰ ਸਮੱਸਿਆਵਾਂ ਪੈਦਾ ਹੋਣ ਤੋਂ ਪਹਿਲਾਂ ਇਸਦਾ ਪਤਾ ਲਗਾਉਣ ਅਤੇ ਇਲਾਜ ਕਰਨ ਲਈ ਸਮਾਂ ਹੁੰਦਾ ਹੈ। ਪੈਪ ਟੈਸਟਾਂ ਰਾਹੀਂ ਸਮੇਂ ਸਿਰ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਲੱਛਣ ਵੀ ਹਨ, ਜਿਨ੍ਹਾਂ ਨੂੰ ਪਛਾਣ ਕੇ ਤੁਸੀਂ ਸਮੇਂ ਸਿਰ ਕੈਂਸਰ ਤੋਂ ਬਚ ਸਕਦੇ ਹੋ।

ਆਓ ਸਰਵਾਈਕਲ ਹੈਲਥ ਅਵੇਅਰਨੈੱਸ ਮਹੀਨੇ ਦੇ ਮੌਕੇ ‘ਤੇ ਤੁਹਾਨੂੰ ਦੱਸਦੇ ਹਾਂ ਸਰਵਾਈਕਲ ਦੇ ਕੁਝ ਲੱਛਣ – ਅਸਧਾਰਨ ਬਲੀਡਿੰਗ: ਸਰਵਾਈਕਲ ਕੈਂਸਰ ਦਾ ਸਭ ਤੋਂ ਆਮ ਅਤੇ ਸ਼ੁਰੂਆਤੀ ਲੱਛਣ ਅਨਿਯਮਿਤ ਬਲੀਡਿੰਗ ਹੁੰਦਾ ਹੈ ਜੋ ਕਿ ਸੈਕਸ, ਪੇਲਵਿਕ ਟੈਸਟ, ਮੇਨੋਪੌਜ਼ ਦੇ ਬਾਅਦ ਜਾਂ ਪੀਰੀਅਡਸ (ਸਪੌਟਿੰਗ) ਦੇ ਵਿਚਕਾਰ ਹੋ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਕੈਂਸਰ ਸੈੱਲ ਬੱਚੇਦਾਨੀ ਦੇ ਮੂੰਹ ਦੇ ਹੇਠਾਂ ਟਿਸ਼ੂ ‘ਤੇ ਵਧਦੇ ਹਨ।

ਵਾਰ-ਵਾਰ ਪਿਸ਼ਾਬ ਆਉਣਾ: ਵਾਰ-ਵਾਰ ਪਿਸ਼ਾਬ ਆਉਣਾ ਸਰਵਾਈਕਲ ਕੈਂਸਰ ਦਾ ਸੰਕੇਤ ਹੋ ਸਕਦਾ ਹੈ ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਥਕਾਵਟ ਨੂੰ ਨਜ਼ਰਅੰਦਾਜ਼ ਨਾ ਕਰੋ: ਬੇਵਜ੍ਹਾ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ ਵੀ ਸਰਵਾਈਕਲ ਕੈਂਸਰ ਦੀ ਨਿਸ਼ਾਨੀ ਹੈ। ਜੇਕਰ ਹੋਰ ਲੱਛਣਾਂ ਦੇ ਨਾਲ ਅਜਿਹਾ ਮਹਿਸੂਸ ਹੋਵੇ ਤਾਂ ਇਸਨੂੰ ਹਲਕੇ ‘ਚ ਨਾ ਲਓ।

ਵਜ਼ਨ ਘੱਟ ਹੋਣਾ: ਜੇਕਰ ਤੁਸੀਂ ਆਮ ਤੌਰ ‘ਤੇ ਖਾ ਰਹੇ ਹੋ ਅਤੇ ਫਿਰ ਵੀ ਭਾਰ ਘੱਟ ਹੋ ਜਾਵੇ ਤਾਂ ਇਕ ਵਾਰ ਚੈੱਕਅਪ ਕਰਵਾਉਣ ‘ਚ ਹੀ ਭਲਾਈ ਹੈ। ਹਾਲਾਂਕਿ ਮਾਹਿਰਾਂ ਮੁਤਾਬਕ ਭਾਰ ਘਟਣ ਦੇ ਨਾਲ-ਨਾਲ ਥਕਾਵਟ, ਬੁਖਾਰ, ਗੱਠਾਂ ਜਾਂ ਪੈਰਾਂ ‘ਚ ਸੋਜ, ਕਈ ਤਰ੍ਹਾਂ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।

ਅਸਧਾਰਨ ਵੈਜਾਇਨਾ ਡਿਸਚਾਰਜ: ਹਰ ਕਿਸੇ ਦਾ ਡਿਸਚਾਰਜ ਅਲੱਗ ਹੁੰਦਾ ਹੈ ਪਰ ਪੀਰੀਅਡਜ ਚੱਕਰ, ਇਨਫੈਕਸ਼ਨ ਜਾਂ ਹਾਰਮੋਨਲ ਬਦਲਾਅ ਦੇ ਕਾਰਨ ਜ਼ਿਆਦਾ ਗਾੜ੍ਹਾ, ਰੰਗ ਬਦਲਣਾ ਜਾਂ ਬਦਬੂਦਾਰ ਡਿਸਚਾਰਜ ਹੋਵੇ ਤਾਂ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਮਾਹਿਰਾਂ ਦੇ ਅਨੁਸਾਰ ਜਦੋਂ ਕੈਂਸਰ ‘ਚ ਆਕਸੀਜਨ ਦੀ ਕਮੀ ਹੁੰਦੀ ਹੈ ਤਾਂ ਇਹ ਇੱਕ ਇੰਫੈਕਸ਼ਨ ਪੈਦਾ ਕਰ ਸਕਦਾ ਹੈ ਜਿਸ ਨਾਲ ਅਜੀਬ ਤਰ੍ਹਾਂ ਦੀ ਗੰਧ ਆਉਂਦੀ ਹੈ।

ਪਿੱਠ ਦੇ ਹੇਠਲੇ ਹਿੱਸੇ ਜਾਂ ਕਮਰ ‘ਚ ਦਰਦ: ਪਿੱਠ ਦੇ ਹੇਠਲੇ ਹਿੱਸੇ, ਪੇਲਵਿਕ ਏਰੀਆ, ਕੁੱਲ੍ਹੇ ਜਾਂ ਅਪੈਂਡਿਕਸ ਦੇ ਵਿਚਕਾਰ ਦਰਦ ਹੋਣਾ ਵੀ ਸਰਵਾਈਕਲ ਕੈਂਸਰ ਦਾ ਲੱਛਣ ਹੋ ਸਕਦਾ ਹੈ। ਜੇ ਦਰਦ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿੰਦਾ ਹੈ ਤਾਂ ਇੱਕ ਵਾਰ ਟੈਸਟ ਕਰਵਾਓ।

Check Also

23 ਸਤੰਬਰ 2024 ਅੱਜ ਦਾ ਰਾਸ਼ੀਫਲ ਅੱਜ ਪੂਰਾ ਹੋਵੇਗਾ ਇਨ੍ਹਾਂ ਲੋਕਾਂ ਦਾ ਬੁਲੰਦੀਆਂ ‘ਤੇ ਚੜ੍ਹਨ ਦਾ ਸੁਪਨਾ, ਜਾਣੋ ਆਪਣੀ ਸਥਿਤੀ, ਅੱਜ ਦੀ ਰਾਸ਼ੀਫਲ

ਮੇਖ ਰਾਸ਼ੀਫਲ : ਅੱਜ ਦੀ ਮੇਖ ਰਾਸ਼ੀ ਦੱਸਦੀ ਹੈ ਕਿ ਅੱਜ ਦਾ ਦਿਨ ਇਸ ਰਾਸ਼ੀ …

Leave a Reply

Your email address will not be published. Required fields are marked *