ਵੈਜਾਇਨਾ ਡਿਸਚਾਰਜ ਹੋਣਾ ਔਰਤਾਂ ਦੀ ਆਮ ਸਮੱਸਿਆ ਹੈ ਜਿਸ ਤੋਂ ਘਬਰਾਉਣ ਜਾਂ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਪਰ ਵੈਜਾਇਨਾ ਡਿਸਚਾਰਜ ਦਾ ਇੱਕ ਅਸਧਾਰਨ ਰੰਗ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਉੱਥੇ ਹੀ ਜੇ ਹਰੇ ਰੰਗ ਦਾ ਚਿਪਚਿਪਾ, ਬਦਬੂਦਾਰ ਵੈਜਾਇਨਾ ਡਿਸਚਾਰਜ ਨੂੰ ਹਲਕੇ ‘ਚ ਲੈਣਾ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਔਰਤਾਂ ‘ਚ ਹਰੇ ਰੰਗ ਦਾ ਡਿਸਚਾਰਜ ਕਿਉਂ ਹੁੰਦਾ ਹੈ ਅਤੇ ਇਹ ਕਿਹੜੀਆਂ ਬਿਮਾਰੀਆਂ ਦਾ ਸੰਕੇਤ ਹੈ।
ਗ੍ਰੀਨ ਡਿਸਚਾਰਜ ਕੀ ਹੈ: ਇੱਕ ਸਿਹਤਮੰਦ ਵੈਜਾਇਨਾ ਡਿਸਚਾਰਜ ਪਾਣੀ ਤੋਂ ਚਿਪਚਿਪਾ ਤੱਕ ਹੋ ਸਕਦਾ ਹੈ ਅਤੇ ਰੰਗ ‘ਚ ਚਿੱਟਾ ਹੋ ਸਕਦਾ ਹੈ। ਇਸ ਦੀ ਹਲਕੀ ਗੰਧ ਵੀ ਹੁੰਦੀ ਹੈ ਪਰ ਇਸ ‘ਚ ਤੇਜ਼ ਗੰਧ ਨਹੀਂ ਹੁੰਦੀ। ਪਰ ਹਰੇ ਰੰਗ ਦਾ ਡਿਸਚਾਰਜ ਇੱਕ ਆਮ ਘਟਨਾ ਨਹੀਂ ਹੈ ਅਤੇ ਇਸ ਲਈ ਡਾਕਟਰੀ ਇਲਾਜ ਦੀ ਲੋੜ ਹੁੰਦੀ ਹੈ। ਇਹ ਇੱਕ ਗੰਭੀਰ ਸੰਕਰਮਣ ਦਾ ਸੰਕੇਤ ਵੀ ਦੇ ਸਕਦਾ ਹੈ, ਖਾਸ ਕਰਕੇ ਜਦੋਂ ਇਹ ਬਦਬੂਦਾਰ ਹੋਵੇ।
ਟ੍ਰਾਈਕੋਮੋਨੀਆਸਿਸ (Trichomoniasis): ਟ੍ਰਾਈਕੋਮੋਨੀਆਸਿਸ ਇੱਕ ਯੋਨ ਸੰਚਾਰਿਤ ਸੰਕ੍ਰਮਣ (STT) ਹੈ, ਜਿਸ ਦਾ ਸਭ ਤੋਂ ਆਮ ਲੱਛਣ ਹਰੇ ਰੰਗ ਦਾ ਡਿਸਚਾਰਜ ਹੈ। ਇਸ ਤੋਂ ਇਲਾਵਾ ਹਰੇ ਰੰਗ ਦਾ ਡਿਸਚਾਰਜ ਬੈਕਟੀਰੀਆ ਜਾਂ ਯੋਨ ਸੰਚਾਰਿਤ ਸੰਕ੍ਰਮਣ (STI) ਦਾ ਸੰਕੇਤ ਵੀ ਹੋ ਸਕਦਾ ਹੈ।
ਪੇਲਵਿਕ ਇੰਫਲਾਮੇਟਰੀ ਡਿਸੀਜ (PID): ਪੀਆਈਡੀ ਇੱਕ ਔਰਤ ਦੇ ਜਣਨ ਅੰਗਾਂ ‘ਚ ਹੋਣ ਵਾਲਾ ਬੈਕਟੀਰੀਅਲ ਇੰਫੈਕਸ਼ਨ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ ਜਿਸ ਨੂੰ ਗੋਨੋਰੀਆ ਅਤੇ ਕਲੈਮੀਡੀਆ ਕਿਹਾ ਜਾਂਦਾ ਹੈ। ਇਸ ‘ਚ ਹਰੇ, ਪੀਲੇ ਰੰਗ ਦਾ ਡਿਸਚਾਰਜ ਹੁੰਦਾ ਹੈ ਜਿਸ ‘ਚ ਬਦਬੂ ਆਉਂਦੀ ਹੈ। ਇਸ ਨਾਲ ਜਲਣ, ਖੁਜਲੀ ਅਤੇ ਦਰਦ ਵੀ ਹੋ ਸਕਦਾ ਹੈ।
Vulvovaginitis: ਇਹ Vulvovaginitis ਦਾ ਸੰਕੇਤ ਵੀ ਹੋ ਸਕਦਾ ਹੈ ਜਿਸ ਨਾਲ ਯੋਨੀ ‘ਚ ਸੋਜ ਹੋ ਜਾਂਦੀ ਹੈ। ਇਹ ਅਕਸਰ ਕੈਮੀਕਲ ਵਾਲੇ ਸਾਬਣ ਅਤੇ ਸੁਗੰਧਿਤ ਪ੍ਰੋਡਕਟਸ ਦੀ ਵਰਤੋਂ ਕਰਕੇ ਹੋ ਸਕਦਾ ਹੈ। ਇਸ ਨਾਲ ਗ੍ਰੀਨ ਡਿਸਚਾਰਜ ਹੋ ਸਕਦਾ ਹੈ।
ਬੈਕਟੀਰੀਅਲ ਵੈਜੀਨੋਓਸਿਸ: ਕੁਝ ਮਾਮਲਿਆਂ ‘ਚ ਬੈਕਟੀਰੀਅਲ ਵੈਜੀਨੋਓਸਿਸ ਸੰਕ੍ਰਮਣ ਦੇ ਕਾਰਨ ਵੀ ਗ੍ਰੀਨ ਡਿਸਚਾਰਜ ਹੋ ਸਕਦਾ ਹੈ। ਅਜਿਹੇ ‘ਚ ਚਿੰਤਾ ਨਾ ਕਰੋ ਅਤੇ ਕਿਸੇ ਮਾਹਰ ਦੀ ਸਲਾਹ ਲਓ।ਪ੍ਰੈਗਨੈਂਸੀ ‘ਚ ਹਰੇ ਰੰਗ ਦਾ ਯੋਨੀ ਡਿਸਚਾਰਜ ਦਾ ਕੀ ਮਤਲਬ ਹੈ: ਪ੍ਰੈਗਨੈਂਸੀ ‘ਚ ਗ੍ਰੀਨ ਯੋਨੀ ਡਿਸਚਾਰਜ ਆਮ ਗੱਲ ਹੈ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ, ਪ੍ਰੈਗਨੈਂਸੀ ਦੌਰਾਨ ਹਰੇ ਰੰਗ ਦਾ ਡਿਸਚਾਰਜ ਕਲੈਮਾਈਡਿਆ, ਟ੍ਰਾਈਕੋਮੋਨਿਆਸਿਸ, ਗੋਨੋਰੀਆ ਅਤੇ ਬੈਕਟੀਰੀਅਲ ਵੈਜਿਨੋਸਿਸ ਦਾ ਸੰਕੇਤ ਵੀ ਹੋ ਸਕਦਾ ਹੈ ਇਸ ਲਈ ਆਪਣੇ ਮਾਹਰ ਨਾਲ ਸਲਾਹ ਕਰੋ।