ਜਿੱਥੇ ਅੱਜ ਕੱਲ੍ਹ ਦੇ ਮਾੜੇ ਖਾਣ ਪੀਣ ਦੀਆਂ ਆਦਤਾਂ ਮਨੁੱਖੀ ਸਰੀਰ ਤੇ ਇਸ ਤਰ੍ਹਾਂ ਮਾੜਾ ਪ੍ਰਭਾਵ ਪਾ ਰਹੀਆਂ ਹਨ ਕਿ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀਡ਼ਤ ਹੋ ਰਹੇ ਹਨ । ਹਾਲਾਤ ਅਜਿਹੇ ਸਾਹਮਣੇ ਆਉਂਦੇ ਹਨ ਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਕਿਸੇ ਨਾ ਕਿਸੇ ਰੋਗ ਚਾਹੇ ਕੋਈ ਛੋਟੀ ਬਿਮਾਰੀ ਹੋਵੇ ਜਾਂ ਫਿਰ ਵੱਡੀ ਬੀਮਾਰੀ , ਨਾਲ ਪੀਡ਼ਤ ਹੈ ।
ਪਰ ਕੁਦਰਤ ਦੀ ਝੋਲੀ ਵਿਚ ਅਜਿਹੀਆਂ ਬਹੁਤ ਸਾਰੀਆਂ ਅਨਮੋਲ ਦਾਤਾਂ ਹਨ ਕਿ ਜੇਕਰ ਤੁਸੀਂ ਚੰਗੇ ਢੰਗ ਦੇ ਨਾਲ ਉਨ੍ਹਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਵੋ ਤਾਂ ਇਹ ਸਰੀਰ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀਆਂ ਹਨ । ਜਿਨ੍ਹਾਂ ਕੁਦਰਤੀ ਦਾਤਾਂ ਦੇ ਵਿਚੋਂ ਇਕ ਦਾਤ ਹੈ ਔਲੇ । ਔਲੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ।
ਪਰ ਕਈ ਲੋਕਾਂ ਨੂੰ ਇਹ ਕੌੜੇ ਅਤੇ ਕੁਸੈਲੇ ਲੱਗਦੇ ਹਨ । ਪਰ ਅੱਜ ਅਸੀਂ ਤੁਹਾਨੂੰ ਔਲਿਆਂ ਦੇ ਨਾਲ ਤਿਆਰ ਕੀਤੀ ਇਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜਿਸ ਦਾ ਸੇਵਨ ਜਿੱਥੇ ਤੁਸੀਂ ਸੰਵਾਦਾਂ ਨਾਲ ਕਰੋਗੇ ਉੱਥੇ ਹੀ ਸਰੀਰ ਦੇ ਕਈ ਰੋਗਾਂ ਤੋਂ ਵੀ ਛੁਟਕਾਰਾ ਪਾ ਸਕੋਗੇ ।
ਅੱਜ ਅਸੀਂ ਤੁਹਾਨੂੰ ਔਲਿਆਂ ਦੀ ਜੈਮ ਬਣਾਉਣ ਬਾਰੇ ਦੱਸਾਂਗੇ , ਉਸ ਦੇ ਲਈ ਤੁਸੀਂ ਅੌਲਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਵਿੱਚੋਂ ਆਲਿਆਂ ਨੂੰ ਕੱਢ ਕੇ, ਉਨ੍ਹਾਂ ਦੀਆਂ ਗਿਟਕਾਂ ਵੱਖਰੀਆਂ ਕਰਕੇ ਜੋ ਮਟੀਰੀਅਲ ਬਚੇਗਾ ਉਸ ਨੂੰ ਪੀਸ ਕੇ ਉਸ ਦਾ ਗੁੱਦਾ ਤਿਆਰ ਕਰ ਲੈਣਾ ਹੈ ।ਫਿਰ ਇਕ ਸਟੀਲ ਦਾ ਪਤੀਲਾ ਲੈਣਾ ਹੈ।
ਸਟੀਲ ਦੇ ਪਤੀਲੇ ਵਿੱਚ ਥੋੜ੍ਹਾ ਜਿਹਾ ਦੇਸੀ ਘਿਓ ਪਾਉਣਾ ਹੈ। ਫਿਰ ਉਸਦੇ ਵਿੱਚ ਤੁਸੀਂ ਅਜਵਾਇਣ ਪਾ ਕੇ ਭੁੰਨ ਲੈਣਾ ਹੈ । ਫਿਰ ਤੁਸੀਂ ਔਲਿਆਂ ਦਾ ਇਹ ਤਿਆਰ ਕੀਤਾ ਗੁਦਾ ਪਾ ਦੇਣਾ ਹੈ । ਫਿਰ ਤੁਸੀਂ ਇਕ ਚੁਥਾਈ ਚਮਚ ਕਾਲੀ ਮਿਰਚ , ਇੱਕ ਚੱਮਚ ਕਾਲਾ ਨਮਕ , ਇੱਕ ਕੌਲੀ ਗੌੜ ਅਤੇ ਕੁਝ ਡਰਾਈ ਫਰੂਟਸ ਇਸ ਵਿੱਚ ਪਾ ਦਿੰਦੇ ਹਨ।
ਫਿਰ ਤੁਸੀਂ ਇਸ ਨੂੰ ਕੱਚ ਦੇ ਕਿਸੇ ਭਾਂਡੇ ਵਿੱਚ ਪਾ ਕੇ ਰੱਖ ਦੇਣਾ ਹੈ ਤੇ ਜਦੋਂ ਇਹ ਠੰਢਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਪਰੌਂਠੇ ਬ੍ਰੈਡ ਤੇ ਨਾਲ ਖਾ ਸਕਦੇ ਹੋ । ਜਿੱਥੇ ਇਹ ਤੁਹਾਡੇ ਸੁਆਦ ਵਿੱਚ ਬਹੁਤ ਹੀ ਸੁਆਦ ਲੱਗੇਗਾ , ਉਥੇ ਹੀ ਤੁਹਾਡੇ ਸਰੀਰ ਵਿੱਚ ਲੱਗਣ ਵਾਲੇ ਕਈ ਰੋਗਾਂ ਤੋਂ ਵੀ ਤੁਹਾਨੂੰ ਛੁਟਕਾਰਾ ਦਬਾਏਗਾ । ਹੋਰ ਜਾਣਕਾਰੀ ਲਈ ਨੀਚੇ ਇਸ ਸਬੰਧੀ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।