ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ, ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਹੱਥ ਪੈਰ ਕਾਲੇ ਹੋ ਰਹੇ ਹਨ,ਜਿਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਕੁਝ ਲੋਕ ਲਗਾਤਾਰ ਧੁੱਪ ਦੇ ਵਿਚ ਕੰਮ ਕਰਦੇ ਹਨ।
ਇਸ ਤੋਂ ਇਲਾਵਾ ਵੱਧਦੇ ਹੋਏ ਪ੍ਰਦੂਸ਼ਣ ਕਾਰਨ ਵੀ ਇਹ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।ਕੁਝ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਕਾਫ਼ੀ ਪ੍ਰੇਸ਼ਾਨੀਆਂ ਹੁੰਦੀਆਂ ਹਨ।ਸੋ ਜੇਕਰ ਤੁਹਾਡੇ ਵੀ ਹੱਥ ਪੈਰ ਕਾਲੇ ਹੋ ਰਹੇ ਹਨ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ,ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਹੱਥਾਂ ਪੈਰਾਂ ਦੀ ਸਾਰੀ
ਗੰਦਗੀ ਦੂਰ ਹੋ ਜਾਵੇਗੀ ਅਤੇ ਹੱਥ ਪੈਰ ਸੋਹਣੇ ਦਿਖਣ ਲੱਗਣਗੇ ਭਾਵ ਇਨ੍ਹਾਂ ਦਾ ਰੰਗ ਗੋਰਾ ਹੋ ਜਾਵੇਗਾ।ਇਸ ਨੁਸਖ਼ੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ,ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਇਕ ਨਿੰਬੂ ਨੂੰ ਇੱਕ ਕਟੋਰੀ ਦੇ ਵਿੱਚ ਨਿਚੋੜ ਲਓ। ਉਸ ਤੋਂ ਬਾਅਦ ਇੱਕ ਟਮਾਟਰ ਦੇ ਰਸ ਨੂੰ ਵੀ ਇਸ ਦੇ ਵਿੱਚ ਮਿਲਾ ਦਿਓ ਅਤੇ ਨਾਲ ਹੀ ਇਸ ਵਿਚ ਈਨੋ ਦਾ ਇਕ ਪੈਕੇਟ ਪਾ ਦਿਓ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ
ਦਿਓ।ਉਸ ਤੋਂ ਬਾਅਦ ਤੁਸੀਂ ਇਸ ਦਾ ਇਸਤੇਮਾਲ ਆਪਣੇ ਹੱਥਾਂ ਪੈਰਾਂ ਕੂਹਣੀਆਂ ਅਤੇ ਗੋਡਿਆਂ ਉੱਤੇ ਕਰ ਸਕਦੇ ਹੋ।ਤੁਸੀਂ ਇਸ ਦਾ ਇਸਤੇਮਾਲ ਆਪਣੇ ਚਿਹਰੇ ਉੱਤੇ ਨਹੀਂ ਕਰਨਾ।ਇਸ ਨੂੰ ਲਗਾਉਣ ਤੋਂ ਬਾਅਦ ਤੁਸੀਂ ਦਸ ਵੀਹ ਮਿੰਟਾਂ ਤਕ ਇਸ ਨੂੰ ਇੰਜਹ ਲੱਗੇ ਰਹਿਣ ਦਿਓ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਆਪਣੇ ਹੱਥਾਂ ਪੈਰਾਂ ਨੂੰ ਧੋ ਲੈਣਾ ਹੈ। ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਇਸ ਨੁਸਖੇ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਨੂੰ ਇਸ ਦਾ ਨਤੀਜਾ ਜ਼ਰੂਰ ਮਿਲੇਗਾ।