ਪਾਣੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਜੇ ਪਾਣੀ ਦੀ ਸਰੀਰ ਵਿਚ ਕਮੀ ਆ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਸਮੇਂ ਦੇ ਲਗਾਤਾਰ ਬਦਲਾਅ ਕਾਰਨ ਪਾਣੀ ਗੰਧਲਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਲੋਕ ਪਾਣੀ ਨੂੰ ਸਾਫ ਕਰਨ ਲਈ ਵੱਖ-ਵੱਖ ਢੰਗ ਅਪਨਾ ਰਹੇ ਹਨ। ਪਰ ਕੁਝ ਲੋਕ ਪਾਣੀ ਦੀ ਸਹੀ ਵਰਤੋਂ ਨਹੀਂ ਕਰਦੇ ਜਿਸ ਕਾਰਨ ਕਬਜ਼ ਵਰਗੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਅਕਸਰ ਗਰਮੀ ਦੇ ਮੌਸਮ ਵਿਚ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਜਮਾਂ ਕਰ ਕੇ ਰੱਖਦੇ ਹਨ ਅਤੇ ਉਸ ਦੀ ਵਰਤੋ ਕਰਦੇ ਹਨ।
ਪਰ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪਾਣੀ ਇਕ ਤਰ੍ਹਾਂ ਦੀ ਜ਼ਹਿਰ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਸਭ ਤੋਂ ਉੱਤਮ ਪਾਣੀ ਘੜੇ ਦਾ ਪਾਣੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਆਰੋ ਵਿਚ ਫਿਰ ਹੋਇਆ ਪਾਣੀ ਵਰਤਦੇ ਹਨ ਪਰ ਇਸ ਪਾਣੀ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਆਰੋ ਪਾਣੀ ਵਿੱਚੋ ਸਿਰਫ ਗੰਦਗੀ ਬਾਹਰ ਨਹੀਂ ਕਰਦਾ ਸਗੋਂ ਗੰਦਗੀ ਦੇ ਨਾਲ ਪਾਣੀ ਵਿਚੋਂ ਜ਼ਰੂਰੀ ਤੱਤ ਵੀ ਬਾਹਰ ਕੱਢ ਦਿੰਦਾ ਹੈ।
ਜਿਸਦੇ ਚਲਦਿਆਂ ਇਨ੍ਹਾਂ ਤੱਤਾਂ ਦੀ ਘਾਟ ਦੇ ਕਾਰਨ ਹੀ ਸਰੀਰ ਵਿੱਚ ਕਮੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇਸ ਦੇ ਕਾਰਨ ਹੀ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਸਾਨੂੰ ਇਸ ਪਾਣੀ ਦੀ ਜ਼ਰੂਰਤ ਕਰਨੀ ਚਾਹੀਦੀ ਹੈ। ਇਸ ਲਈ ਸਭ ਤੋਂ ਪਹਿਲਾਂ ਪਾਣੀ ਨੂੰ ਆਰੋ ਜਾਂ ਫਿਰ ਫਿਲਟਰ ਕਰ ਲਵੋ। ਇਸ ਤੋਂ ਬਾਅਦ ਹੁਣ ਇਸ ਪਾਣੀ ਨੂੰ ਘੜੇ ਵਿੱਚ ਰੱਖ ਲਵੋ ਅਤੇ ਇਸ ਤੋਂ ਬਾਅਦ ਵੀ ਇਸ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਪਾਣੀ ਨੂੰ ਸਾਫ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਸਭ ਤੋਂ ਪਹਿਲਾਂ ਤਿੰਨ ਘੜੇ ਲੈ ਲਵੋ।ਹੁਣ ਸਭ ਤੋ ਉਪਰਲੇ ਘੜੇ ਵਿੱਚ ਗੰਧਲਾ ਪਾਣੀ ਪਾ ਲਵੋ।
ਹੁਣ ਇਸ ਘੜੀ ਵਿਚ ਗਲੀ ਕੱਢ ਲਵੋ। ਇਸ ਤੋਂ ਬਾਅਦ ਇਸ ਤੋਂ ਹੇਠਲੇ ਘੜੇ ਵਿੱਚ ਪੱਥਰ ਪਾ ਲਵੋ। ਹੁਣ ਉਪਰਲੇ ਘੜੇ ਦਾ ਪਾਣੀ ਨਿਕਲ ਕੇ ਇਸ ਘੜੀ ਵਿੱਚ ਆ ਜਾਵੇਗਾ। ਇਸ ਤੋਂ ਬਾਅਦ ਇਸ ਘੜੇ ਦੇ ਵਿਚ ਵੀ ਗਲੀ ਕੱਢ ਲਵੋ। ਉਸ ਨੇ ਹੇਠਲੇ ਘੜੇ ਵਿੱਚ ਲੱਕੜੀ ਦਾ ਕੋਲਾ ਪਾ ਲਵੋ। ਹੁਣ ਇਸ ਘੜੀ ਵਿਚ ਪਾਣੀ ਆ ਜਾਵੇਗਾ ਪਰ ਬਾਅਦ ਵਿਚ ਇਸ ਘੜੇ ਵਿੱਚ ਵੀ ਗਲੀ ਕੱਢ ਲਵੋ। ਹੁਣ ਇਸ ਦੇ ਹੇਠਾਂ ਇੱਕ ਘੜਾ ਰੱਖੋ ਇਸ ਘੜੀ ਵਿੱਚ ਜੋ ਪਾਣੀ ਇਕੱਠਾ ਹੋਵੇਗਾ ਉਹ ਸਾਫ-ਸੁਥਰਾ ਹੋਵੇਗਾ। ਇਸ ਤੋਂ ਇਲਾਵਾ ਇਹ ਪਾਣੀ ਕੁਦਰਤੀ ਹੋ ਜਾਵੇਗਾ। ਇਸ ਤੋਂ ਇਲਾਵਾ ਲਗਾਤਾਰ ਪਾਣੀ ਦੀ ਸਹੀ ਵਰਤੋਂ ਕਰਨ ਨਾਲ ਮੋਟਾਪੇ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ