ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾ ਡੀ ਵੈਬਸਾਈਟ ਤੇ ਤੁਹਾ ਡਾ ਸਭ ਦਾ ਬਹੁਤ ਬਹੁ ਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ਅੱਜਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਇਨਸਾਨ ਪੈਸਾ ਕਮਾਉਣ ਵਿੱਚ ਰੁੱਝਿਆ ਹੋਇਆ ਹੈ। ਪਰ ਅੱਜ ਅਸੀਂ ਗੱਲ ਕਰਦੇ ਹਾਂ ਕਿ ਸਵੇਰੇ ਕਿੰਨੇ ਵਜੇ ਉੱਠ ਕੇ ਨਿੱਤ-ਨੇਮ ਕਰੀਏ ਤਾਂ ਜੋ ਵੱਧ ਤੋਂ ਵੱਧ ਫ਼ਲ ਮਿਲ ਸਕੇ। ਇਕ ਵਾਰ ਬਾਬਾ ਨੰਦ ਸਿੰਘ ਜੀ ਭੋਰਾ ਸਾਹਿਬ ਵਿੱਚ ਸਮਾਧੀਆਂ ਲਾ ਕੇ ਬੈਠੇ ਸਨ। ਉਸ ਸਮੇਂ ਉਨ੍ਹਾਂ ਕੋਲ ਪਟਿਆਲੇ ਵਾਲੇ ਰਾਜੇ ਦੀ ਮਾਤਾ ਰਾਜ ਮਾਤਾ ਆਏ। ਰਾਜਮਾਤਾ ਦੀ ਨੂੰਹ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਰਾਜਾ ਹੁਣ ਕਿਸੇ ਹੋਰ ਪਾਸੇ ਜਾਣ ਲੱਗਿਆ ਹੈ।
ਸਾਨੂੰ ਰਾਜੇ ਨੂੰ ਰੋਕਣਾ ਚਾਹੀਦਾ ਹੈ। ਕਿਉਂਕਿ ਕਿਤੇ ਕੋਈ ਗਲਤ ਤਰੀਕੇ ਦੇ ਨਾਲ ਰਾਜੇ ਕੋਲੋਂ ਦਸਤਖ਼ਤ ਨਾ ਕਰਵਾ ਲਵੇ ਅਤੇ ਰਾਜ ਦਾ ਹਕਦਾਰ ਨਾ ਬਣ ਜਾਵੇ। ਰਾਜਮਾਤਾ ਦੀ ਬਾਬਾ ਜੀ ਉੱਪਰ ਬਹੁਤ ਸ਼ਰਧਾ ਸੀ। ਬਾਬਾ ਜੀ ਅਕਸਰ ਹੀ ਇਹ ਬਚਨ ਕਰਿਆ ਕਰਦੇ ਸਨ ਕਿ ਜੇਕਰ ਕੋਈ ਰਾਤ ਨੂੰ ਉੱਠ ਕੇ ਇਸ਼ਨਾਨ ਕਰੇ ਸਵਾ 12 ਵਜ਼ੇ ਤੋ 7 ਵਜੇ ਤੱਕ ਚੌਂਕੜਾ ਮਾਰ ਕੇ ਨਿੱਤ ਨੇਮ ਕਰੇ ਤਾਂ ਉਸ ਨੂੰ ਸਵਾ ਮਣ ਸੋਨਾ ਦਾਨ ਕਰਨ ਦਾ ਦਰਗਾਹ ਵਿਚੋਂ ਫਲ ਮਿਲਦਾ ਹੈ।
ਜੇਕਰ ਕੋਈ ਸਵਾ ਇਕ ਤੋਂ ਸੱਤ ਵਜੇ ਤੱਕ ਬੈਠ ਕੇ ਨਿੱਤ ਨੇਮ ਕਰੇ। ਤਾਂ ਉਸ ਨੂੰ ਸਵਾ ਮਣ ਚਾਂਦੀ ਦਾਨ ਕਰਨ ਦਾ ਫ਼ਲ ਮਿਲਦਾ ਹੈ। ਜੇਕਰ ਕੋਈ ਸਵਾ 2 ਤੋਂ 7 ਵਜੇ ਤੱਕ ਬੈਠ ਕੇ ਨਿੱਤ ਨੇਮ ਕਰੇ ਤਾਂ ਉਸ ਨੂੰ ਸਵਾ ਮਨ ਤਾਬਾ ਦਾਨ ਕਰਨ ਦਾ ਫਲ ਮਿਲਦਾ ਹੈ। ਅਤੇ ਜੇਕਰ ਕੋਈ ਸਵਾ 3 ਤੋਂ 7 ਵਜੇ ਤਕ ਨਿਤ ਨੇਮ ਕਰੇ ਤਾਂ ਉਸ ਨੂੰ ਸਵਾ ਮਣ ਦੁੱਧ ਦਾਨ ਕਰਨ ਦਾ ਫ਼ਲ ਮਿਲਦਾ ਹੈ। ਜੇਕਰ ਕੋਈ ਸਵਾ ਚਾਰ ਵਜੇ ਤੋਂ 7 ਵਜੇ ਤੱਕ ਨਿਤ ਨੇਮ ਕਰੇ ਤਾਂ ਉਸ ਨੂੰ ਸਵਾ ਮਣ ਆਟਾ ਦਾਨ ਕਰਨ ਦਾ ਫਲ ਮਿਲਦਾ ਹੈ।
ਜਦੋਂ ਕਈ ਸਵਾ 5 ਤੋਂ 7 ਵਜੇ ਤੱਕ ਨਿੱਤ ਨੇਮ ਕਰਦਾ ਹੈ ਉ ਸ ਨੂੰ ਸਵਾ ਮਣ ਪਾਣੀ ਦਾਨ ਕਰਨ ਦਾ ਪਾਣੀ ਮਿਲਦਾ ਹੈ। ਪਰ ਜੇਕਰ ਕੋਈ 6 ਵਜੇ ਤੋਂ 7ਵੀਂ ਤੱਕ ਨਾਮ ਜਪਦਾ ਹੈ ਤਾ ਉਸ ਨੂੰ ਸਵਾ ਮਣ ਝਿੜਕਾਂ ਦਾਨ ਕਰਨ ਦਾ ਫਲ ਮਿਲਦਾ ਹੈ। ਭਾਵ ਕਿ ਉਸਨੂੰ ਦਰਗਾਹ ਵਿਚੋਂ ਝਿੜਕਾਂ ਨਹੀਂ ਮਿਲਦੀਆਂ ਹਨ। ਬਾਬਾ ਨੰਦ ਸਿੰਘ ਜੀ ਨੇ ਸਾਰਾ ਜੀਵਨ ਸਵਾ 12 ਵਜੇ ਤੋ ਲੈਕੇ ਸੱਤ ਵਜੇ ਤੱਕ ਨਾਮ ਜਪਿਆ। ਅੰਮ੍ਰਿਤ ਵੇਲਾ ਸਚ ਨਾਉ ਵਡਿ ਆਈ ਵਿਚਾਰੁ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ।