ਕਹਿੰਦੇ ਹਨ ਵਹਿਮ ਭਰਮ ਅਜਿਹੇ ਰੋਗ ਹਨ, ਜਿਨ੍ਹਾਂ ਦੀ ਦਵਾਈ ਪੂਰੀ ਦੁਨੀਆਂ ਵਿੱਚੋਂ ਨਹੀਂ ਮਿਲਦੀ , ਜਿਸ ਵੀ ਵਿਅਕਤੀ ਨੂੰ ਇਹ ਰੋਗ ਲੱਗ ਜਾਂਦੇ ਹਨ ਉਹ ਉਸ ਵਿਅਕਤੀ ਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਦਿੰਦੇ ਹਨ ਕਿੰਨੀ ਵੀ ਕੋਸ਼ਿਸ਼ ਕਰ ਲਓ ਇਨ੍ਹਾਂ ਵਹਿਮਾਂ ਭਰਮਾਂ ਨੂੰ ਖ਼ਤਮ ਕਰਨ ਦੀ ਪਰ ਜੇਕਰ ਇਹ ਇੱਕ ਵਾਰ ਕਿਸੇ ਮਨੁੱਖ ਦੇ ਮਨ ਅੰਦਰ ਘਰ ਕਰ ਲੈਣ ਤਾਂ ਕਦੇ ਵੀ ਸਮਾਪਤ ਨਹੀਂ ਹੁੰਦੇ । ਬੰਦਾ ਮੁੱਕ ਜਾਂਦਾ ਹੈ, ਪਰ ਬੰਦੇ ਦੇ ਪਾਲ਼ੇ ਹੋਏ ਵਹਿਮ ਕਦੇ ਵੀ ਨਹੀਂ ਮੁੱਕਦੇ । ਇਸ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਦਾ ਹੱਥਾਂ ਦੀਆਂ ਲਕੀਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਸ਼ਵਾਸ ਹੈ ।
ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਮਨੁੱਖ ਦੀ ਕਿਸਮਤ ਉਸ ਦੇ ਹੱਥਾਂ ਦੀਆਂ ਲਕੀਰਾਂ ਦੇ ਉੱਪਰ ਹੀ ਲਿਖੀ ਹੁੰਦੀ ਹੈ । ਅਜਿਹੇ ਵੀ ਲੋਕ ਹਨ ਜੋ ਸਿਆਣਿਆਂ , ਬਾਬਿਆਂ ਦੇ ਕੋਲੋਂ ਜਾਂਦੇ ਹਨ , ਆਪਣਾ ਹੱਥ ਦਿਖਾਉਂਦੇ ਨੇ ਤੇ ਕਿਸਮਤ ਤੇ ਭਵਿੱਖ ਨੂੰ ਲੈ ਕੇ ਗੱਲਾਂ ਪੁੱਛਦੇ ਹਨ । ਤੇ ਕੁਝ ਸ਼ਾਤਰ ਲੋਕ , ਲੋਕਾਂ ਦੀ ਇਸੇ ਬੇਵਕੂਫ਼ੀ ਦਾ ਫ਼ਾਇਦਾ ਚੁੱਕਦੇ ਹਨ ਤੇ ਉਹ ਹੱਥਾਂ ਦੀਆਂ ਲਕੀਰਾਂ ਤੇ ਕਿਸਮਤ ਦੀਆਂ ਗੱਲਾਂ ਕਰਕੇ ਲੋਕਾਂ ਦੇ ਕੋਲੋਂ ਠੱਗਿਆ ਵੀ ਕਰਦੇ ਹਨ । ਪਰ ਅੱਜ ਅਸੀਂ ਜੋ ਹੱਥਾਂ ਦੀਆਂ ਲਕੀਰਾਂ ਬਣੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਲੋਕਾਂ ਦਾ ਬਹੁਤ ਵਿਸ਼ਵਾਸ ਹੈ ਉਸ ਸਬੰਧੀ ਦੱਸਾਂਗੇ ਕਿ ਇਹ ਸਭ ਕੁਝ ਠੀਕ ਹੈ ਜਾਂ ਫਿਰ ਗਲਤ ।
ਜ਼ਿਕਰਯੋਗ ਹੈ ਕਿ ਜਦੋਂ ਇੱਕ ਮਨੁੱਖ ਪੈਦਾ ਹੁੰਦਾ ਹੈ ਤਾਂ ਹਮੇਸ਼ਾ ਉਸ ਦੀ ਮੁੱਠੀ ਬੰਦ ਹੁੰਦੀ ਹੈ । ਜਦੋਂ ਮੁੱਠੀ ਬੰਦ ਹੁੰਦੀ ਹੈ ਤਾਂ ਹੱਥ ਤੇ ਲੀਕਾਂ ਬਣਦੀਆਂ ਹਨ । ਪੈਰਾਂ ਤੇ ਵੀ ਅਜਿਹੀਆਂ ਬਹੁਤ ਸਾਰੀਆਂ ਲੀਕਾਂ ਪਾਈਆਂ ਜਾਂਦੀਆਂ ਹਨ , ਇਨ੍ਹਾਂ ਲੀਕਾਂ ਦਾ ਕੋਈ ਵੀ ਸਬੰਧ ਕਿਸਮਤ ਨਾਲ ਨਹੀਂ ਹੁੰਦਾ ਕਿਸਮਤ ਬਣਾਉਣੀ ਤਾਂ , ਖ਼ੁਦ ਮਨੁੱਖ ਦੇ ਹੱਥ ਵਿੱਚ ਹੁੰਦੀ ਹੈ । ਅਜਿਹੀਆਂ ਲੀਕਾਂ ਤਾਂ ਪੰਛੀਆਂ ਤੇ ਜਾਨਵਰਾਂ ਦੇ ਹੱਥਾਂ ਪੈਰਾਂ ਤੇ ਵੀ ਹੁੰਦੀਆਂ ਹਨ ਤੇ ਫਿਰ ਲੋਕ ਉਨ੍ਹਾਂ ਦੀਆਂ ਹੱਥਾਂ ਪੈਰਾਂ ਦੀਆਂ ਲੀਕਾਂ ਨੂੰ ਲੈ ਕੇ ਕਿਸਮਤ ਦੀਆਂ ਗੱਲਾਂ ਕਿਉਂ ਨਹੀਂ ਕਰਦੇ । ਕਿਉਂ ਨਹੀਂ ਕੋਈ ਬਾਬਾ ਆ ਕੇ ਉਨ੍ਹਾਂ ਨਾਲ ਠੱਗੀ ਕਰਦਾ ਹੈ । ਗੱਲ ਸਿਰਫ਼ ਐਨੀ ਹੈ ਕਿ ਮਨੁੱਖ ਖ਼ੁਦ ਬੇਵਕੂਫ ਬਨਦਾ ਹੈ ਤੇ ਕੁਝ ਸ਼ਾਤਰ ਲੋਕ ਉਸ ਨੂੰ ਬੇਵਕੂਫ਼ ਬਣਾਉਂਦੇ ਹਨ ।
ਇਸ ਲਈ ਲੋਕਾਂ ਨੂੰ ਅਜਿਹੀ ਠੱਗੀਆਂ ਤੋਂ ਬਚਣ ਦੀ ਜ਼ਰੂਰਤ ਹੈ । ਕਿਉਂਕਿ ਕਿਸਮਤ ਦਾ ਲੇਖਾ ਜੋਖਾ ਤੇ ਪ੍ਰਮਾਤਮਾ ਦੇ ਨਾਲ ਹੀ ਹੁੰਦਾ ਹੈ ਤੇ ਕਿਸਮਤ ਬਣਾਉਣੀ ਮਨੁੱਖ ਦੇ ਆਪਣੇ ਹੱਥਾਂ ਵਿੱਚ ਹੁੰਦੀ ਹੈ । ਸੋ ਇਸ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ