ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਕੰਮ ਦੇ ਵਿੱਚ ਆਰੰਭ ਵਧੀਆ ਕੀਤਾ ਹੋਵੇ ਤਾਂ ਉਸ ਕੰਮ ਦਾ ਅੰਤ ਵੀ ਵਧੀਆ ਰਹਿੰਦਾ ਹੈ। ਇਸ ਲਈ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਉਸ ਦੀ ਸ਼ੁਰੂਆਤ ਬਹੁਤ ਵਧੀਆ ਕਰਨੀ ਚਾਹੀ ਦੀ ਹੈ ਤਾਂ ਜੋ ਉਸ ਕੰਮ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕੇ ਅਤੇ ਉਸ ਦਾ ਅੰਤ ਵੀ ਵਧੀਆ ਹੋਵੇ। ਇਸੇ ਤਰ੍ਹਾਂ ਅੱਜ ਦਾ ਦਿਨ ਕਿਵੇਂ ਦਾ ਰਹੇਗਾ ਇਹ ਵੀ ਸਾਡੇ ਅੰਮ੍ਰਿਤ ਵੇਲੇ ਉਤੇ ਨਿਰਭਰ ਕਰਦਾ ਹੈ ਕਿਉਂਕਿ ਜਦੋਂ ਅੰਮ੍ਰਿਤ ਵੇਲੇ ਚੰਗੀ ਸ਼ੁਰੂਆਤ ਕੀਤੀ ਹੋਵੇ ਤਾਂ ਪੂਰਾ ਦਿਨ ਉਸ ਚੰਗਿਆਈ ਨਾਲ ਬਤੀਤ ਹੁੰਦਾ ਹੈ।
ਪਰ ਅੰਮ੍ਰਿਤ ਵੇਲੇ ਦਿਨ ਦੀ ਸ਼ੁਰੂਆਤ ਕਰਦੇ ਸਮੇਂ ਕੁਝ ਗੱਲਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਭਾਵ ਕੁਝ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਇਹ ਗੱਲਾਂ ਅੰਮ੍ਰਿਤ ਵੇਲੇ ਕੀਤੀਆਂ ਜਾਂਦੀਆਂ ਹਨ ਤਾਂ ਪੂਰੇ ਦਿਨ ਦੇ ਵਿੱਚ ਨਿਰਾਸ਼ ਨਜ਼ਰ ਆਉਂਦੀ ਹੈ।ਦਰਅਸਲ ਬਹੁਤ ਸਾਰੇ ਲੋਕਾਂ ਨੂੰ ਅਜਿਹੀ ਆਦਤ ਹੁੰਦੀ ਹੈ ਕਿ ਉਹ ਉੱਠਦੇ ਸਾਰ ਸਭ ਤੋਂ ਪਹਿਲਾਂ ਆਪਣਾ ਚਿਹਰਾ ਦੇਖਦੇ ਹਨ ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਨਹੀਂ ਦੇਖਣਾ ਚਾਹੀਦਾ।
ਸਗੋਂ ਅੰਮ੍ਰਿਤ ਵੇਲੇ ਉੱਠਦੇ ਸਾਰ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਜਾਪਣਾ ਚਾਹੀਦਾ ਹੈ ਅਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਦਿਨ ਸ਼ੁਰੂ ਹੋਇਆ ਹੈ ਇਸ ਦਿਨ ਦੇ ਵਿੱਚ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਰੱਖਿਓ ਅਤੇ ਇਸ ਦਿਨ ਵਿੱਚ ਚੰਗੇ ਕੰਮ ਕਰਵਾਉਣੇ। ਅਜਿਹਾ ਕਰਨ ਨਾਲ ਮਨ ਦੇ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਇਸ ਨਾਲ ਦਿਨ ਦੇ ਵਿੱਚ ਥਕਾਵਟ ਮਹਿਸੂਸ ਨਹੀਂ ਹੁੰਦੀ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਸਵੇਰੇ ਉੱਠਦੇ ਸਾਰ ਖ਼ਬਰਾਂ ਪੜ੍ਹਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਨਿਤਨੇਮ ਕਰਨਾ ਚਾਹੀਦਾ ਹੈ ਅਤੇ
ਆਪਣੇ ਆਲੇ ਦੁਆਲੇ ਸਾਫ ਸਫਾਈ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਹੋਰ ਕੰਮਾਂ ਨੂੰ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਸਭ ਤੋਂ ਪਹਿਲਾਂ ਉੱਠ ਕੇ ਅਜਿਹਾ ਕੀਤਾ ਜਾਂਦਾ ਹੈ ਤਾਂ ਪੂਰਾ ਦਿਨ ਮੰਨਦੇ ਵਿੱਚ ਉਸੇ ਤਰ੍ਹਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ