ਬਹੁਤ ਸਾਰੇ ਲੋਕ ਅਜਿਹਾ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਦੁੱਖ ਕਦੋਂ ਦੂਰ ਹੋਣਗੇ ਅਤੇ ਉਨ੍ਹਾਂ ਦੇ ਜੀਵਨ ਵਿੱਚ ਸੁੱ ਖ ਕਿਸ ਤਰ੍ਹਾਂ ਆ ਸਕਦਾ ਹੈ। ਤਾਂ ਉਨ੍ਹਾਂ ਲੋਕਾਂ ਨੂੰ ਇਸ ਗੱਲ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਜਦੋ ਪ੍ਰਮਾਤਮਾ ਨੇ ਕਿਸੇ ਵਿਅਕਤੀ ਉੱਤੇ ਮੇਹਰ ਕਰਨੀ ਹੋਵੇ ਜਾਂ ਪ੍ਰਮਾਤਮਾ ਨੇ ਕਿਸੇ ਵਿਅਕਤੀ ਦੇ ਦੁੱਖ ਦੂਰ ਕਰਨੇ ਹੋਣ ਤਾਂ ਉਹ ਇਸ ਦੇ ਲਈ ਕੋਈ ਨਾ ਕੋਈ ਜ਼ਰੀਆ ਜ਼ਰੂਰ ਬਣਾ ਦਿੰਦੇ ਹਨ। ਯਾ ਫਿਰ ਉਸ ਵਿਅਕਤੀ ਦੇ ਜੀਵਨ ਵਿਚ ਅਜਿਹੀ ਕੋਈ ਘਟਨਾ ਹੋ ਜਾਂਦੀ ਹੈ ਜਾਂ ਜੀਵਨ ਵਿੱਚ ਕੋਈ ਅਜਿਹਾ ਦੁੱਖ ਆ ਜਾਂਦਾ ਹੈ
ਜਾਂ ਫਿਰ ਕੋਈ ਅਜਿਹੀ ਠੋਕਰ ਜਾਂ ਸੱਟ ਲੱਗਦੀ ਹੈ ਜਿਸ ਨਾਲ ਇਨਸਾਨ ਪ੍ਰਮਾਤਮਾ ਦੇ ਲੜ ਲੱਗ ਜਾਂਦਾ ਹੈ ਅਤੇ ਉਸ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦਾ ਹੈ ਜਿਸ ਨਾਲ ਉਸ ਵਿਅਕਤੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਉਹ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਜਿਸ ਤੋਂ ਬਾਅਦ ਉਸ ਵਿਅਕਤੀ ਦੇ ਜੀਵਨ ਵਿੱਚ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਹ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਦੇ ਘਰ ਦੇ ਵਿਚ ਇਹ ਸਿਧਾਂਤ ਹੈ ਕਿ ਜੇਕਰ ਕੋਈ ਵਿਅਕਤੀ ਇੱਕ ਕਦਮ ਪ੍ਰਮਾਤਮਾ ਵੱਲ ਪੁੱਟਦਾ ਹੈ ਤਾਂ ਪ੍ਰਮਾਤਮਾ ਉਸ ਵੱਲ ਚਾਰ ਕਦਮ ਪੁੱਟਦਾ ਹੈ
ਭਾਵ ਜੇਕਰ ਤੁਹਾਡੇ ਮਨ ਵਿੱਚ ਪ੍ਰਮਾਤਮਾ ਲਈ ਸ਼ਰਧਾ ਭਾਵਨਾ ਹੁੰਦੀ ਹੈ ਤਾਂ ਪਰਮਾਤਮਾ ਉਸ ਭਾਵਨਾ ਨੂੰ ਭਾਗ ਲਾ ਦਿੰਦਾ ਹੈ ਅਤੇ ਇਸ ਨਾਲ ਜ਼ਿੰਦਗੀ ਦੀਆਂ ਮੁਸੀਬਤਾਂ ਕੱਟੀਆਂ ਜਾਂਦੀਆਂ ਹਨ। ਇਸ ਲਈ ਹਰ ਸਮੇਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ।ਕਦੇ ਵੀ ਆਪਣੇ ਕੀਤੇ ਉਤੇ ਪਛਤਾਵਾ ਨਹੀਂ ਕਰਨਾ ਚਾਹੀਦਾ ਸਗੋਂ ਉਸ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਕ ਗੱਲ ਹਮੇਸ਼ਾਂ ਮਨ ਵਿੱਚ ਧਾਰ ਕੇ ਰੱਖਣਾ ਚਾਹੀਦਾ ਹੈ ਕਿ ਨਿਤਨੇਮ ਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ
ਭਾਵੇਂ ਜ਼ਿੰਦਗੀ ਵਿੱਚ ਕਿੰਨੀ ਵੀ ਵੱਡੀ ਮੁਸੀਬਤ ਜਾਂ ਪ੍ਰੇਸ਼ਾਨੀ ਆ ਜਾਵੇ ਨਿੱਤਨੇਮ ਹਰ ਹਾਲਾਤ ਵਿਚ ਕਰਦੇ ਰਹਿਣਾ ਚਾਹੀਦਾ ਹੈ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ