Breaking News

ਖਜੂਰ ਦੀਆਂ ਪਿੰਨੀਆਂ ਸਰਦੀਆਂ ਚ ਸ਼ਰੀਰ ਦੀ ਹਰ ਕਮਜ਼ੋਰੀ ਦਾ ਪੱਕਾ ਇਲਾਜ

ਅੱਜ ਕੱਲ੍ਹ ਜ਼ਿਆਦਾਤਰ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀੜਤ ਹੋ ਰਹੇ ਹਨ । ਸਰਦੀਆਂ ਦੇ ਮੌਸਮ ਦੇ ਵਿੱਚ ਜ਼ਿਆਦਾਤਰ ਲੋਕ ਖਾਂਸੀ, ਜ਼ੁਕਾਮ ,ਸਕਿਨ ਦੇ ਨਾਲ ਸੰਬੰਧਤ ਦਿੱਕਤਾਂ, ਜੋੜਾਂ ਦੀਆਂ ਦਰਦਾਂ ਤੋਂ ਪ੍ਰੇਸ਼ਾਨ ਹਨ lਜਿਸ ਦੇ ਚਲਦੇ ਬਹੁਤ ਸਾਰੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਵੀ ਉਨ੍ਹਾਂ ਵੱਲੋਂ ਕੀਤੀ ਜਾਂਦੀ ਹੈ , ਜਿਸਦੇ ਬੁਰੇ ਪ੍ਰਭਾਵ ਵੀ ਓਹਨਾ ਦੇ ਸ਼ਰੀਰ ਤੇ ਪੈਂਦੇ ਹਨ । ਪਰ ਅੱਜ ਅਸੀਂ ਸਰਦੀ ਦੇ ਮੌਸਮ ਵਿੱਚ ਹੋਣ ਵਾਲੀਆਂ ਇਨ੍ਹਾਂ ਸਾਰੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਅਜਿਹੀਆਂ ਪਿੰਨੀਆਂ ਬਣਾਉਣ ਦੀ ਵਿਧੀ ਤੁਹਾਡੇ ਨਾਲ ਸਾਂਝੀ ਕਰਾਂਗੇ ,

ਜਿਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ । ਸੋ ਅੱਜ ਅਸੀਂ ਤੁਹਾਨੂੰ ਖਜੂਰ ਦੀਆਂ ਪਿੰਨੀਆਂ ਬਣਾਉਣ ਦੀ ਵਿਧੀ ਦੱਸਾਂਗੇ ਤੇ ਖਜੂਰ ਦੀਆਂ ਪਿੰਨੀਆਂ ਬਣਾਉਣ ਦੇ ਲਈ ਤੁਸੀਂ ਇਕ ਕਿਲੋ ਖਜੂਰ ਲੈਣੀਆਂ ਹਨ lਸੌ ਗ੍ਰਾਮ ਕਾਜੂ, ਸੌ ਗ੍ਰਾਮ ਬਦਾਮ ,ਸੌ ਗ੍ਰਾਮ ਖਸਖਸ ,ਵੀਹ ਗ੍ਰਾਮ ਤੇਲ, ਵੀਹ ਗ੍ਰਾਮ ਛੋਟੀ ਇਲਾਇਚੀ ਦੇ ਬੀਜ ,ਵੀਹ ਗਰਾਮ ਸੌਂਫ ,ਪੰਜਾਹ ਗ੍ਰਾਮ ਦੇਸੀ ਘਿਓ ਲੈਣਾ ਹੈ । ਫਿਰ ਸਭ ਤੋਂ ਪਹਿਲਾਂ ਤੁਸੀਂ ਖਜੂਰ ਦੀਆਂ ਗਿਟਕਾਂ ਨੂੰ ਬਾਹਰ ਕੱਢ ਕੇ ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲੈਣਾ ਹੈ l

ਉਸਤੋਂ ਬਾਅਦ ਇੱਕ ਕਢਾਈ ਵਿੱਚ ਦੇਸੀ ਘਿਓ ਪਾ ਕੇ ਉਸ ਵਿਚ ਖਜੂਰਾਂ ਨੂੰ ਭੁੰਨ ਲੈਣਾ ਹੈ । ਖਜੂਰਾਂ ਭੁੰਨਣ ਤੋਂ ਬਾਅਦ ਤੁਸੀਂ ਇਸ ਵਿਚ ਬਦਾਮ, ਕਾਜੂ, ਸੌਂਗੀ ,ਖਸਖਸ ਨੂੰ ਪੀਸ ਕੇ ਚੰਗੀ ਤਰ੍ਹਾਂ ਦੇ ਨਾਲ ਇਸ ਵਿਚ ਮਿਲਾ ਲੈਣਾ ਹੈ ਤੇ ਫਿਰ ਤੁਸੀਂ ਇਸ ਵਿਚ ਚਿੱਟੇ ਤਿਲ ਬਿਨਾਂ ਪੀਸੇ ਹੀ ਮਿਲਾਉਂਦੇ ਹਨ lਫਿਰ ਇਸ ਦੇ ਵਿੱਚ ਛੋਟੀ ਇਲਾਇਚੀ ਦੇ ਦੋ ਚਮਚ ਮਿਲਾਉਣ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਲਓ l ਫਿਰ ਠੰਡਾ ਹੋਣ ਤੇ ਇਸ ਦੀਆਂ ਗੋਲ ਗੋਲ ਪਿੰਨੀਆਂ ਬਣਾ ਕੇ ਰੱਖ ਲਵੋ

l ਜਿਕਰਯੋਗ ਹੈ ਕਿ ਇਨ੍ਹਾਂ ਪਿੰਨੀਆਂ ਦਾ ਸੇਵਨ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ lਇਸ ਨਾਲ ਸ਼ਰੀਰ ਨੂੰ ਬਹੁਤ ਫਾਇਦੇ ਮਿਲਣਗੇ । ਇਸ ਬਾਬਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਇੱਕ ਵੀਡੀਓ ਨੀਚੇ ਦਿਤੀ ਗਈ ਹੈ l ਜਿਸ ਵੀਡੀਓ ਤੇ ਕਲਿਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ l ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

06 ਮਈ 2025 ਮਿਥੁਨ ਨੂੰ ਮਿਲੇਗੀ ਖੁਸ਼ੀ, ਇਸ ਰਾਸ਼ੀ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਰੋਜ਼ਾਨਾ ਕੁੰਡਲੀ ਅਤੇ ਉਪਚਾਰ ਜਾਣੋ

ਮੇਖ ਰਾਸ਼ੀ ਅੱਜ ਮੇਖ ਰਾਸ਼ੀ ਵਾਲੇ ਲੋਕ ਤੁਹਾਡੇ ਕੰਮ ਆਸਾਨੀ ਨਾਲ ਪੂਰੇ ਹੋ ਜਾਣਗੇ। ਕਾਰਜ …

Leave a Reply

Your email address will not be published. Required fields are marked *