ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ, ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਰੀਰ ਵਿੱਚ ਕਮਜ਼ੋਰੀ ਹੁੰਦੀ ਹੈ,
ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਗੰਭੀਰ ਸਮੱਸਿਆਵਾਂ ਲੱਗ ਜਾਂਦੀਆਂ ਹਨ। ਕੁਝ ਲੋਕ ਅਜਿਹੇ ਹਨ ਜਿਨ੍ਹਾਂ ਦੇ ਸਰੀਰ ਵਿਚ ਬੁਰੇ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ।ਅਜਿਹਾ ਹੋਣ ਤੋਂ ਬਾਅਦ ਨਸਾਂ ਦੀ ਬਲਾਕੇਜ ਦੀ ਸਮੱਸਿਆ ਹੁੰਦੀ ਹੈ ਅਤੇ ਦਿਲ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕੁਝ ਲੋਕਾਂ ਦੀ ਪਾਚਨ ਕਿਰਿਆ ਖਰਾਬ ਹੋਣ ਕਾਰਨ ਸਰੀਰ ਵਿੱਚ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਵਧਣ
ਲੱਗਦੀ ਹੈ,ਜਿਸ ਕਾਰਨ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਸਾਹਮਣੇ ਆਉਂਦੀਆਂ ਹਨ। ਇਸ ਤੋਂ ਇਲਾਵਾ ਸਰੀਰ ਚ ਕਮਜ਼ੋਰੀ ਹੋਣ ਤੇ ਸਰੀਰ ਵਿੱਚ ਥਕਾਨ ਮਹਿਸੂਸ ਹੋਣਾ ਆਮ ਜਿਹੀ ਗੱਲ ਹੋ ਜਾਂਦੀ ਹੈ। ਸੋ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ,ਜਿਸ ਦਾ ਇਸਤੇ ਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
ਇਸ ਨੁਸਖੇ ਦਾ ਇਸਤੇਮਾਲ ਤੁਸੀਂ ਸਿਰਫ਼ ਗਿਆਰਾਂ ਦਿਨ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਬਿਲਕੁਲ ਨਿਰੋਗੀ ਮਹਿਸੂਸ ਕਰੋਗੇ। ਤਿਆਰ ਕਰਨ ਲਈ ਦੋ ਗਲਾਸ ਪਾਣੀ ਨੂੰ ਬਰਤਨ ਵਿੱਚ ਪਾ ਕੇ ਅੱਗ ਉੱਤੇ ਰੱਖ ਦਿਓ।ਜਦੋਂ ਇਹ ਥੋੜ੍ਹਾ ਗਰਮ ਹੋ ਜਾਵੇ ਇਸ ਵਿਚ ਇਕ ਇੰਚ ਟੁਕੜਾ ਅਰਜੁਨ ਦੀ ਸ਼ੱਕ ਪਾ ਦੇਣੀ ਹੈ ਅਤੇ ਨਾਲ ਹੀ ਇਕ ਚੁਟਕੀ ਦਾਲਚੀਨੀ ਦਾ ਪਾਊਡਰ ਮਿਲਾਉਣਾ ਹੈ।ਇਨ੍ਹਾਂ ਦੋਨਾਂ ਨੂੰ ਉਸ ਸਮੇਂ ਤਕ ਹਲਕੀ ਅੱਗ ਤੇ ਪਕਾਉਣਾ ਹੈ।
ਜਦੋਂ ਤਕ ਪਾਣੀ ਅੱਧਾ ਨਾ ਰਹਿ ਜਾਵੇ ਜਦੋਂ ਪਾਣੀ ਇੱਕ ਗਲਾਸ ਰਹਿ ਗਿਆ ਤਾਂ ਇਸ ਨੂੰ ਗਲਾਸ ਦੇ ਵਿਚ ਛਾਣ ਲਓ ਅਤੇ ਥੋੜ੍ਹਾ ਕੋਸਾ ਹੋਣ ਤੋਂ ਬਾਅਦ ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਲਓ,ਉਸ ਤੋਂ ਬਾਅਦ ਇਸ ਦਾ ਸੇਵਨ ਕਰ ਸਕਦੇ ਹੋ। ਜੇਕਰ ਗਿਆਰਾਂ ਦਿਨ ਲਗਾਤਾਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚ ਹੋਏ ਖੂਨ ਦੀ ਕਮੀ ਦੂਰ ਹੋ ਜਾਵੇਗੀ।ਇਸ ਤੋਂ ਇਲਾਵਾ ਜੇਕਰ ਤੁਸੀਂ ਥਕਾਣ ਮਹਿਸੂਸ ਕਰਦੇ ਹੋ ਤਾਂ ਉਸ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।