ਬਦਲਦੇ ਸਮੇਂ ਦੇ ਨਾਲ ਖੇਤੀਬਾੜੀ ਵਿਚ ਡਰੋਨ ਤਕਨੀਕੀ(Drone Technology) ਦੀ ਵਰਤੋਂ ਵੀ ਜਰੂਰੀ ਹੋ ਗਈ ਹੈ । ਡਰੋਨ ਦੀ ਮਦਦ ਤੋਂ ਕਿਸਾਨਾਂ ਦੇ ਕੰਮ ਆਸਾਨ ਹੋ ਜਾਂਦੇ ਹਨ । ਫਸਲਾਂ ਤੇ ਵੱਧਦੇ ਰੋਗ ਅਤੇ ਕੀੜਿਆਂ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ ।
ਖੇਤੀਬਾੜੀ ਵਿੱਚ ਡਰੋਨ ਤਕਨੀਕੀ ਦੇ ਵਿਲੱਖਣ ਲਾਭ ਨੂੰ ਧਿਆਨ ਵਿੱਚ ਰੱਖਦੇ ਹੋਏ, ਖੇਤੀਬਾੜੀ ਮੰਤਰਾਲੇ (Ministry of Agriculture ) ਦੁਆਰਾ ਡਰੋਨ ਤਕਨੀਕੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ । ਇਸਦੇ ਲਈ ਇਕ ਪਹਿਲ ਵੀ ਕੀਤੀ ਗਈ ਹੈ । ਡਰੋਨ ਤਕਨੀਕ ਅਤੇ ਕਿਸਾਨਾਂ ਨੂੰ ਇਸਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਖੇਤੀਬਾੜੀ ਮੰਤਰਾਲੇ ਨੇ ਸਰਕਾਰੀ ਆਈਸੀਏਆਰ ਥਾਵਾਂ ਜਿਵੇਂ ਖੇਤੀ ਵਿਗਿਆਨ ਕੇਂਦਰ (KVK) ਅਤੇ ਰਾਜ ਖੇਤੀ ਯੂਨੀਵਰਸਿਟੀਆਂ (State Agricultural Universities) ਨੂੰ ਡਰੋਨ ਖਰੀਦਣ ਦੇ ਲਈ 10 ਲੱਖ ਰੁਪਏ ਤਕ ਦਾ ਗ੍ਰਾਂਟ ਦੇਣ ਦੀ ਸਹੂਲਤ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕੀ ਇਸ ਫੈਸਲੇ ਤੋਂ ਗੁਣਵਤਾ ਖੇਤੀ ਨੂੰ ਹੁਲਾਰਾ ਮਿਲੇਗਾ , ਨਾਲ ਹੀ ਡਰੋਨ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਵਿਚ ਵੀ ਮਦਦ ਮਿਲੇਗੀ ।
ਡਰੋਨ ਤਕਨੀਕ ਨੂੰ ਅਪਣਾਉਣਾ ਸਮੇ ਦੀ ਮੰਗ ਹੈ ਅਤੇ ਇਸ ਤੋਂ ਕਿਸਾਨਾਂ ਨੂੰ ਫਾਇਦਾ ਹੋਵੇਗਾ । ਦੇਸ਼ ਦੇ ਵੱਖ-ਵੱਖ ਰਾਜਿਆਂ ਵਿਚ ਟਿੱਡੀਆਂ ਦੇ ਹਮਲੇ ਨੂੰ ਰੋਕਣ ਦੇ ਲਈ ਪਹਿਲੀ ਵਾਰ ਡਰੋਨ ਦੀ ਵਰਤੋ ਕਿੱਤੀ ਗਈ ਸੀ । ਸਰਕਾਰ ਖੇਤੀਬਾੜੀ ਖੇਤਰ ਵਿਚ ਨਵੀ ਤਕਨੀਕਾਂ ਨੂੰ ਸ਼ਾਮਲ ਕਰਨ ਦੇ ਲਈ ਕੋਸ਼ਿਸ਼ ਕਰ ਰਹੀ ਹੈ , ਤਾਕਿ ਖੇਤੀਬਾੜੀ ਖੇਤਰ ਦੀ ਉਤਪਾਦਕਤਾ ਵਧਾਉਣ ਦੇ ਨਾਲ-ਨਾਲ ਕੁਸ਼ਲਤਾ ਦੇ ਸੰਦਰਭ ਵਿੱਚ ਹੱਲ ਕੱਢੇ ਜਾ ਸਕਣ।
ਖੇਤੀਬਾੜੀ ਮਸ਼ੀਨਰੀ ਤੇ ਉਪ-ਮਿਸ਼ਨ (ਐਸਐਮਏਐਮ) ਯੋਜਨਾ ਦੇ ਤਹਿਤ ਡਰੋਨ ਖਰੀਦਣ , ਕਰਾਏ ਤੇ ਲੈਣ ਅਤੇ ਪ੍ਰਦਰਸ਼ਨ ਵਿੱਚ ਸਹਾਇਤਾ ਲਈ ਆਈਸੀਏਆਰ ਸੰਸਥਾਵਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਫੰਡਿੰਗ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਮੰਤਰਾਲੇ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰਾਸ਼ੀ ਖੇਤੀਬਾੜੀ ਮਸ਼ੀਨਰੀ ਸਿਖਲਾਈ ਅਤੇ ਜਾਂਚ ਸੰਸਥਾਵਾਂ, ਆਈਸੀਏਆਰ ਸੰਸਥਾਵਾਂ, ਖੇਤੀ ਵਿਗਿਆਨ ਕੇਂਦਰਾਂ ਅਤੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਡਰੋਨਾਂ ਖਰੀਦਣ ਲਈ ਗਰਾਂਟ ਵਜੋਂ ਦਿੱਤੀ ਜਾਵੇਗੀ।
ਡਰੋਨ ਤਕਨੀਕ ਤੋਂ ਫਾਇਦੇ (Benefits Of Drone Technology) – ਡਰੋਨ ਵਿੱਚ ਕਈ ਵਿਸ਼ੇਸ਼ਤਾਵਾਂ ਹਨ, ਜਿਵੇਂ ਕਿ ਮਲਟੀ-ਸਪੈਕਟਰਲ ਅਤੇ ਫੋਟੋ ਕੈਮਰੇ। ਇਸਦੀ ਵਰਤੋਂ ਖੇਤੀ ਦੇ ਕਈ ਪਹਿਲੂਆਂ ਵਿੱਚ ਕੀਤੀ ਜਾ ਸਕਦੀ ਹੈ, ਜਿਸ ਵਿੱਚ ਫਸਲਾਂ ਦੀ ਨਿਗਰਾਨੀ, ਪੌਦਿਆਂ ਦੇ ਵਾਧੇ ਅਤੇ ਕੀਟਨਾਸ਼ਕਾਂ ‘ਤੇ ਖਾਦਾਂ ਅਤੇ ਪਾਣੀ ਦਾ ਛਿੜਕਾਅ ਸ਼ਾਮਲ ਹੈ