ਹੈਲਥ ਸ਼ੋਅ ਤੋਂ ਲੈ ਕੇ ਯੂਟਿਬ ਟਿਊਟੋਰੀਅਲਸ ਤੱਕ, ਅੱਜਕੱਲ੍ਹ ਜ਼ਿਆਦਾਤਰ ਲੋਕ ਮਿੱਠੇ ਲਈ ਖੰਡ ਦੀ ਬਜਾਏ ਗੁੜ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਨ। ਕਿਹਾ ਜਾਂਦਾ ਹੈ ਕਿ ਜੇ ਤੁਸੀਂ ਮਿੱਠਾ ਭੋਜਨ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਗੁੜ ਦੇ ਰੂਪ ਵਿੱਚ ਖਾਓ। ਅੱਜਕੱਲ੍ਹ ਬਾਜ਼ਾਰ ਵਿੱਚ ਹਰ ਪ੍ਰਕਾਰ ਦਾ ਗੁੜ ਉਪਲਬਧ ਹੈ, ਇਸ ਵਿੱਚ ਗੁੜ ਦਾ ਪਾਊਡਰ (ਜੈਗਰੀ) ਵੀ ਸ਼ਾਮਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗੁੜ ਤੇ ਖੰਡ ਦੋਵਾਂ ਵਿੱਚ ਸਮਾਨ ਗਿਣਤੀ ਵਿੱਚ ਕੈਲੋਰੀ ਹੁੰਦੀ ਹੈ।
ਜੇ ਤੁਸੀਂ ਇਹ ਸਮਝਦੇ ਹੋ ਕਿ ਕਿ ਗੁੜ ਖਾਣ ਨਾਲ ਤੁਹਾਡੇ ਸਰੀਰ ਵਿੱਚ ਘੱਟ ਕੈਲੋਰੀ ਆਵੇਗੀ ਤਾਂ ਤੁਸੀਂ ਗਲਤ ਹੋ। ਦੋਵੇਂ ਇੱਕੋ ਉਤਪਾਦ ਤੋਂ ਬਣੇ ਹਨ। ਦੋਵਾਂ ਦਾ ਕੈਲੋਰੀ ਵੈਲਿਊ ਵੀ ਬਰਾਬਰ ਹੁੰਦੀ ਹੈ।
ਕੀ ਫਰਕ ਹੈ – ਗੁੜ ਤੇ ਖੰਡ ਦੋਵੇਂ ਗੰਨੇ ਦੇ ਰਸ ਤੋਂ ਬਣਦੇ ਹਨ, ਫਿਰ ਦੋਵਾਂ ਵਿੱਚ ਕੀ ਫਰਕ ਹੈ। ਅਸਲ ਵਿੱਚ ਗੁੜ ਜੂਸ ਦਾ ਸ਼ੁੱਧ ਰੂਪ ਹੁੰਦਾ ਹੈ ਜਦੋਂਕਿ ਖੰਡ ਇਸ ਨੂੰ ਸੋਧ ਕੇ ਬਣਾਈ ਜਾਂਦੀ ਹੈ। ਖੰਡ ਬਣਾਉਣ ਲਈ ਗੰਨੇ ਦੇ ਰਸ ਨੂੰ ਸੰਘਣਾ ਕੀਤਾ ਜਾਂਦਾ ਹੈ ਤੇ ਕ੍ਰਿਸਟਾਲਾਈਜ਼ ਕੀਤਾ ਜਾਂਦਾ ਹੈ,ਜਦੋਂਕਿ ਗੁੜ ਲਈ ਗੰਨੇ ਦਾ ਰਸ ਬਹੁਤ ਜ਼ਿਆਦਾ ਉਬਾਲਿਆ ਜਾਂਦਾ ਹੈ ਤੇ ਫਿਰ ਇਸ ਨੂੰ ਜਮਾਇਆ ਜਾਂਦਾ ਹੈ। ਇਨ੍ਹਾਂ ਦਾ ਸਰੀਰ ਉੱਤੇ ਵੀ ਇਕੋ ਜਿਹਾ ਪ੍ਰਭਾਵ ਹੁੰਦਾ ਹੈ।
ਗੁੜ ਵਿੱਚ ਕੀ ਖਾਸ ਹੈ? – ਕਿਉਂਕਿ ਗੁੜ ਰਿਫਾਇੰਡ ਨਹੀਂ ਕੀਤਾ ਜਾਂਦਾ, ਇਸ ਨੂੰ ਖੰਡ ਨਾਲੋਂ ਸਿਹਤਮੰਦ ਮੰਨਿਆ ਜਾਂਦਾ ਹੈ। ਜਦੋਂਕਿ ਖੰਡ ਰਿਫਾਇੰਡ ਹੁੰਦੀ ਹੈ। ਇਸ ਨੂੰ ਬਣਾਉਣ ਦੀ ਵਿਧੀ ਦੇ ਕਾਰਨ ਗੁੜ ਵਿੱਚ ਆਇਰਨ ਤੇ ਕੁਝ ਮਾਤਰਾ ਵਿੱਚ ਖਣਿਜ ਤੇ ਰੇਸ਼ੇ ਹੁੰਦੇ ਹਨ। ਇਸ ਲਈ ਜਦੋਂ ਤੁਸੀਂ ਗੁੜ ਖਾਂਦੇ ਹੋ, ਉਹ ਤੁਹਾਡੇ ਸਰੀਰ ਵਿੱਚ ਵੀ ਚਲੇ ਜਾਂਦੇ ਹਨ, ਜਦੋਂਕਿ ਖੰਡ ਖਾਣ ਨਾਲ ਸਿਰਫ ਮਿਠਾਸ ਤੇ ਇਸ ਦੀਆਂ ਕੈਲੋਰੀਆਂ ਸਰੀਰ ਤੱਕ ਪਹੁੰਚਦੀਆਂ ਹਨ।
ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ |ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ |