ਕਈ ਵਾਰੀ ਛੋਟੀ ਉਮਰ ਦੇ ਵਿੱਚ ਵਾਲ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਹਨ ਜਾਂ ਮੌਸਮ ਬਦਲਣ ਦੇ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕਿੳਕਿ ਦਵਾਇਆ ਦੀ ਵਰਤੋ ਕਰਨ ਨਾਲ ਸਿਰ ਦੀ ਚਮੜੀ ਸੰਬੰਧਿਤ ਦਿੱਕਤਾ ਹੋ ਸਕਦੀਆ ਹਨ।
ਇਸੇ ਤਰ੍ਹਾਂ ਵਾਲਾਂ ਸੰਬੰਧੀ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਗੁੜ੍ਹਹਲ ਦੀਆਂ ਪੱਤੀਆਂ, ਗੁੜਹਲ ਦੇ ਫੁੱਲ ਅਤੇ ਨਿੰਮ ਦੀਆਂ ਪੱਤੀਆਂ ਚਾਹੀਦੀਆਂ ਹਨ।ਸਭ ਤੋਂ ਪਹਿਲਾਂ ਗੁੜ੍ਹਹਲ ਦੀਆਂ ਪੱਤੀਆਂ ਅਤੇ ਗੁੜ੍ਹਹਲ ਦੇ ਫੁੱਲ ਲੈ ਲਵੋ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਇਕ ਬਰਤਨ ਵਿਚ ਕੱਢ ਲਵੋ। ਇਸ ਤੋਂ ਇਲਾਵਾ ਹੁਣ ਨਿੰਮ ਦੀਆਂ ਪੱਤੀਆਂ ਲੈ ਲਵੋ ਅਤੇ ਉਨ੍ਹਾਂ ਨੂੰ ਵੀ ਧੋ ਕੇ ਇੱਕ ਬਰਤਨ ਵਿੱਚ ਪਾ ਲਵੋ।
ਇਸ ਤੋਂ ਬਾਅਦ ਨਿੰਮ ਦੀਆਂ ਪੱਤੀਆਂ ਅਤੇ ਦੂਜੀਆਂ ਪੱਤੀਆਂ ਨੂੰ ਇੱਕ ਬਰਤਨ ਵਿੱਚ ਪਾ ਕੇ ਲੋੜ ਅਨੁਸਾਰ ਪਾਣੀ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਇਸ ਤੋਂ ਬਾਅਦ ਇਸ ਨੂੰ ਇੱਕ ਬਰਤਨ ਵਿੱਚ ਪੁਣ ਲਵੋ। ਇਸ ਤੋਂ ਬਾਅਦ ਇਸ ਦੇ ਵਿੱਚ ਕੈਲਸ਼ੀਅਮ ਦੇ ਕੈਪਸੂਲ ਪਾ ਲਓ।ਇਸ ਤੋਂ ਬਾਅਦ ਇਸ ਨੂੰ ਜਿਹੜੀ ਤਰ੍ਹਾਂ ਮਿਲਾ ਲਵੋ। ਹੁਣ ਇਸ ਮਿਸ਼ਰਣ ਨੂੰ ਇਕ ਬਰਤਨ ਵਿੱਚ ਪਾ ਕੇ ਰੱਖ ਦਿਓ। ਹੁਣ ਇਸ ਨੂੰ ਪੂਰੀ ਰਾਤ ਪਿਆ ਰਹਿਣ ਦਿਓ ਅਤੇ ਦੂਜੀ ਸਵੇਰ ਇਸ ਦੀ ਵਰਤੋਂ ਕਰੋ।
ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।ਇਸ ਘਰੇਲੂ ਨੁਸਖੇ ਦੀ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਲਗਾਤਾਰ ਇਸ ਦੀ ਵਰਤੋ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।