ਚਮੜੀ ਉੱਤੇ ਲਗਾਤਾਰ ਖਾਰਿਸ਼ ਜਾਂ ਦੱਦ ਜਾਂ ਫਿਰ ਚਮੜੀ ਦੀ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਹੋ ਜਾਵੇ ਤਾਂ ਇਸ ਨੂੰ ਸਾਹਿਤ ਬੀਜ ਦਾ ਸੰਕਰਮਣ ਕਿਹਾ ਜਾਂਦਾ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ ਅਤੇ ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ ਚਮੜੀ ਉੱਪਰ ਬਹੁਤ ਖੁਰਕ ਹੁੰਦੀ ਹੈ ੲਿਸ ਤੋਂ ੲਿਲਾਵਾ ਇਸ ਖੁਰਕ ਦੇ ਨਾਲ ਨਾਲ ਚਮੜੀ ਉੱਪਰ ਅਜਿਹੇ ਨਿਸ਼ਾਨ ਜਾਨ ਦਾਗ ਬਣ ਜਾਂਦੇ ਹਨ ਜੋ ਸ਼ਾਇਦ ਕਦੇ ਵੀ ਠੀਕ ਨਹੀਂ ਹੋ ਸਕਦੇ। ਪਰ ਜੇਕਰ ਕੁਝ ਘਰੇਲੂ ਨੁਸਖਿਆਂ ਦੀ ਲਗਾਤਾਰ ਵਰਤੋਂ ਕੀਤੀ ਜਾਵੇ ਤਾਂ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਦਾਗ ਧੱਬਿਆਂ ਤੋਂ ਵੀ ਰਾਹਤ ਮਿਲ ਜਾਵੇਗੀ।
ਚਮੜੀ ਦੀ ਇਨਫੈਕਸ਼ਨ ਜਾਂ ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਐਲੋਵੇਰਾ ਚਾਹੀਦਾ ਹੈ ਹੁਣ ਸਭ ਤੋਂ ਪਹਿਲਾਂ ਖਾਰਿਸ਼ ਵਾਲੀ ਥਾਂ ਤੇ ਐਲੋਵੇਰਾ ਲਗਾ ਲਵੋ ਅਤੇ ਘੱਟ ਤੋਂ ਘੱਟ ਤੀਹ ਮਿੰਟ ਤੱਕ ਐਲੋਵੇਰਾ ਨੂੰ ਉਸ ਥਾਂ ਤੇ ਲੱਗਿਆ ਰਹਿਣ ਦਿਓ ਅਤੇ ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ ਅਜਿਹਾ ਕਰਨ ਨਾਲ ਬਹੁਤ ਰਾਹਤ ਮਿਲੇਗੀ। ਇਸ ਤੋਂ ਇਲਾਵਾ ਦੂਜੇ ਘਰੇਲੂ ਨੁਸਖ਼ੇ ਨੂੰਹ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਹਲਦੀ ਅਤੇ ਨਿੰਬੂ ਦਾ ਰਸ ਚਾਹੀਦਾ ਹੈ।
ਇਸ ਲਈ ਸਭ ਤੋਂ ਪਹਿਲਾਂ ਇਕ ਚਮਚ ਹਲਦੀ ਲੈ ਲਵੋ ਹੁਣ ਉਸ ਵਿੱਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਲਵੋ ਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਹੁਣ ਇਸ ਪੇਸਟ ਨੂੰ ਚਮੜੀ ਉੱਤੇ ਲਗਾਓ ਅਜਿਹਾ ਕਰਨ ਨਾਲ ਵੀ ਦਾਗ ਧੱਬਿਆਂ ਅਤੇ ਖਾਰਿਸ਼ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਲਈ ਸਮੱਗਰੀ ਦੇ ਰੂਪ ਵਿੱਚ ਕਾਲੀਆਂ ਮਿਰਚਾਂ ਚਾਹੀਦੀਆਂ ਹਨ
ਇਸ ਲਈ ਸਭ ਤੋਂ ਪਹਿਲਾਂ ਕਾਲੀਆਂ ਮਿਰਚਾਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਵੋ ਹੁਣ ਇਸ ਪਾਣੀ ਦੀ ਵਰਤੋਂ ਨਹਾਉਣ ਸਮੇਂ ਕਰੋ ਅਜਿਹਾ ਕਰਨ ਨਾਲ ਵੀ ਚਮੜੀ ਦੀ ਇਨਫੈਕਸ਼ਨ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।