ਅੱਜ ਦੇ ਸਮੇਂ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਪੈਸੇ ਦੀ ਬਰਕਤ ਰਹੇ। ਇਸ ਤੋਂ ਇਲਾਵਾ ਘਰ ਦੇ ਵਿੱਚ ਦੁੱਖ-ਤਕਲੀਫਾਂ ਤੋਂ ਛੁਟਕਾਰਾ ਮਿਲ ਜਾਵੇ ਅਤੇ ਘਰ ਦੇ ਸਾਰੇ ਮੈਂਬਰ ਬਿਮਾਰੀਆਂ ਤੋਂ ਰਹਿਤ ਰਹਿਣ।ਇਨ੍ਹਾਂ ਸਾਰੀਆਂ ਚੀਜ਼ਾਂ ਲਈ ਸਿਰਫ ਇਕ ਚੀਜ਼ ਜ਼ਰੂਰੀ ਹੈ ਉਹ ਹੈ ਪਰਮਾਤਮਾ ਦਾ ਨਾਮ। ਕਿਉਂਕਿ ਜਿਹੜੇ ਘਰ ਦੇ ਵਿਚ ਪਰਮਾਤਮਾ ਨੂੰ ਹਰ ਸਮੇਂ ਯਾਦ ਕੀਤਾ ਜਾਂਦਾ ਹੈ ਉਸ ਘਰ ਦੇ ਵਿੱਚ ਹਰ ਸਮੇਂ ਬਰਕਤ ਰਹਿੰਦੀ ਹੈ।
ਉਸ ਘਰ ਕਦੇ ਦੁੱਖ-ਤਕਲੀਫ਼ਾਂ ਨਹੀਂ ਆਉਂਦੀਆਂ।ਇਸ ਲਈ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉਠ ਕੇ ਨਿਤਨੇਮ ਕਰਨਾ ਚਾਹੀਦਾ ਹੈ। ਕਿਉਂਕਿ ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਨਾਮ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅਤੇ ਇਸ ਨਾਲ ਪੂਰਾ ਦਿਨ ਸੁਖ ਸਾਂਤੀ ਨਾਲ ਬੀਤਦਾ ਹੈ।ਇਸ ਤੋਂ ਇਲਾਵਾ ਸਾਰੇ ਮੈਂਬਰਾਂ ਨੂੰ ਆਪਸ ਦੇ ਵਿਚ ਰਲ ਕੇ ਰਹਿਣਾ ਚਾਹੀਦਾ ਹੈ। ਕਿਉਂਕਿ ਜਿਸ ਘਰ ਦੇ ਵਿਚ ਕਲੇਸ਼ ਨਹੀਂ ਹੁੰਦਾ ਉਸ ਘਰ ਦੇ ਵਿਚ ਖੁਸ਼ੀਆਂ ਅਤੇ ਪੈਸਾ ਹਮੇਸ਼ਾ ਬਣਿਆ ਰਹਿੰਦਾ ਹੈ।
ਪਰ ਜਿਸ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਲੜਾਈ-ਝਗੜੇ ਹੁੰਦੇ ਰਹਿੰਦੇ ਹਨ ਉਸ ਘਰ ਦੇ ਵਿਚ ਬਰਕਤ ਨਹੀਂ ਰਹਿੰਦੀ ਉਸ ਘਰ ਦੇ ਵਿਚ ਹਰ ਸਮੇਂ ਕਲੇਸ਼ ਰਹਿੰਦਾ ਹੈ। ਪਰ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਅਸੀਂ ਹਰ ਕੰਮ ਦੇ ਵਿਚ ਪਰਮਾਤਮਾ ਨਾਮ ਜ਼ਰੂਰ ਲੈਂਦੇ ਹਾਂ ।
ਇਸ ਤੋਂ ਇਲਾਵਾ ਇੱਕ ਗਲ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕਿਸੇ ਕੰਮ ਨੂੰ ਸ਼ੁਰੂ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਚੇਤੇ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਉਹ ਹਮੇਸ਼ਾ ਸਮਪੂਰਨ ਹੁੰਦਾ ਹੈ ਅਤੇ ਉਸ ਕੰਮ ਦੇ ਵਿਚ ਰੁਕਾਵਟਾਂ ਨਹੀਂ ਆਉਂਦੀਆਂ।
ਇਸ ਤੋ ਇਲਾਵਾ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਕੰਮ ਕਰਦੇ ਤਾਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਪਰ ਕੁਝ ਗੱਲਾਂ ਦਾ ਪਰਹੇਜ਼ ਵੀ ਰੱਖਣਾ ਚਾਹੀਦਾ ਹੈ ਜਿਵੇਂ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ।ਅਜਿਹਾ ਕਰਨ ਨਾਲ ਮਨ ਵਿਚ ਈਰਖਾ ਆਉਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ