ਵੀਡੀਓ ਥੱਲੇ ਜਾ ਕੇ ਦੇਖੋ, ਅਕਸਰ ਘਰਾਂ ਵਿੱਚ ਅਜਿਹੇ ਬਹੁਤ ਸਾਰੇ ਜੀਵ ਜੰਤੂ ਪਾਏ ਜਾਂਦੇ ਹਨ ਜਿਨ੍ਹਾਂ ਨਾਲ ਸਾਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ,ਕਿਉਂਕਿ ਇਹ ਜੀਵ ਜੰਤੂ ਕਈ ਵਾਰ ਸਾਡਾ ਨੁਕਸਾਨ ਵੀ ਕਰ ਦਿੰਦੇ ਹਨ। ਜਦੋਂ ਸਾਡੇ ਘਰ ਵਿੱਚ ਆਏ ਇਨ੍ਹਾਂ ਦੀ ਸੰਖਿਆ ਜ਼ਿਆਦਾ ਹੋ ਜਾਂਦੀ ਹੈ ਤਾਂ ਸਾਨੂੰ ਬੀਮਾਰੀਆਂ ਲੱਗਣ ਦਾ ਵੀ ਡਰ ਪੈਦਾ ਹੋ ਜਾਂਦਾ ਹੈ।
ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੇਸ਼ਾਨੀ ਹੁੰਦੀ ਹੈ ਕਿ ਉਨ੍ਹਾਂ ਦੇ ਘਰ ਵਿਚ ਚੂਹਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ। ਜਿਸ ਕਾਰਨ ਕੇ ਚੂਹੇ ਉਨ੍ਹਾਂ ਦੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਕੁਤਰ ਦਿੰਦੇ ਹਨ।ਜਿਸ ਕਾਰਨ ਕਿ ਲੋਕਾਂ ਨੂੰ ਬਹੁਤ ਵੱਡੇ ਨੁਕਸਾਨ ਵੀ ਝੱਲਣੇ ਪੈ ਜਾਂਦੇ ਹਨ।
ਇਸ ਤੋਂ ਇਲਾਵਾ ਚੂਹਿਆਂ ਦੇ ਸਰੀਰ ਉੱਤੇ ਅਜਿਹੇ ਬੈਕਟੀਰੀਆ ਹੁੰਦੇ ਹਨ ਜੋ ਕਿ ਸਾਡੇ ਸਰੀਰ ਵਿੱਚ ਇਨਫੈਕਸ਼ਨ ਪੈਦਾ ਕਰ ਸਕਦੇ ਹਨ। ਸੋ ਜੇਕਰ ਕਿਸੇ ਵਿਅਕਤੀ ਦੀ ਇਮਿਊਨਿਟੀ ਕਮਜ਼ੋਰ ਹੋਵੇ ਤਾਂ ਚੂਹਿਆਂ ਦੇ ਆਤੰਕ ਕਾਰਨ ਬਹੁਤ ਸਾਰੇ ਲੋਕ ਜਲਦੀ ਹੀ ਬਿਮਾਰ ਹੋ ਜਾਂਦੇ
ਹਨ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜੇਕਰ ਤੁਹਾਡੇ ਘਰ ਵਿੱਚ ਵੀ ਚੂਹੇ ਬਹੁਤ ਜ਼ਿਆਦਾ ਹਨ ਤਾਜ਼ਾ ਤੁਹਾਡੇ ਲਈ ਕੁਝ ਨੁਕਤੇ ਦੱਸਣ ਜਾ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਘਰ ਵਿਚ ਚੂਹਿਆਂ ਦੀ ਗਿਣਤੀ ਨੂੰ ਘਟਾ ਸਕਦੇ ਹੋ।
ਸੋ ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੂਹਿਆਂ ਦੀ ਖੁੱਡ ਵਿੱਚ ਪੁਦੀਨੇ ਦੀਆਂ ਪੱਤੀਆਂ ਰੱਖ ਦਿੰਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਡੇ ਘਰ ਵਿੱਚ ਚੂਹੇ ਬਾਹਰ ਚਲੇ ਜਾਣਗੇ, ਕਿਉਂਕਿ ਚੂਹਿਆਂ ਨੂੰ ਪੁਦੀਨੇ ਦੀਆਂ ਪੱਤੀਆਂ ਦੀ ਵਾਸਨਾ ਬਿਲਕੁਲ ਵੀ ਪਸੰਦ ਨਹੀਂ ਹੁੰਦੀ,ਜਿਸ ਕਾਰਨ ਉਹ ਘਰ ਛੱਡ ਕੇ ਚਲੇ ਜਾਂਦੇ ਹਨ।
ਜਾਣਕਾਰੀ ਮੁਤਾਬਕ ਚੂਹਿਆਂ ਨੂੰ ਅੱਖਾਂ ਤੋਂ ਘੱਟ ਦਿਖਾਈ ਦਿੰਦਾ ਹੈ,ਪਰ ਉਨ੍ਹਾਂ ਦੀ ਸੁੰਘਣ ਦੀ ਸ਼ਕਤੀ ਬਹੁਤ ਹੀ ਜ਼ਿਆਦਾ ਮਜ਼ਬੂਤ ਹੁੰਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਅਜਿਹੀਆਂ ਚੀਜ਼ਾਂ ਦੀ ਸੁਗੰਧ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਜੋ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਪੈਦਾ ਕਰਦੀਆਂ ਹਨ। ਦੱਸ ਦਈਏ ਕਿ ਚੂਹਿਆਂ ਨੂੰ ਇਨਸਾਨ ਦੇ ਵਾਲਾਂ ਦੀ ਸੁਗੰਧ ਬਿਲਕੁਲ ਵੀ ਪਸੰਦ ਨਹੀਂ ਹੁੰਦੀ,ਜੇਕਰ ਤੁਸੀਂ ਚੂਹਿਆਂ ਦੀ ਖੁੱਡ ਵਿੱਚ ਇਨਸਾਨਾਂ ਦੇ ਵਾਲ ਰੱਖ ਦਿੰਦੇ ਹੋ ਤਾਂ ਇਸ ਨਾਲ ਵੀ ਚੂਹੇ ਘਰ ਤੋਂ ਬਾਹਰ ਚਲੇ ਜਾਂਦੇ ਹਨ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ