ਅੱਜ ਕੱਲ੍ਹ ਬਹੁਤ ਸਾਰੇ ਲੋਕ ਆਪਣੀ ਸਕਿਨ ਦੀ ਐਲਰਜੀ ਤੋਂ ਪ੍ਰੇਸ਼ਾਨ ਹਨ । ਜ਼ਿਆਦਾਤਰ ਲੋਕ ਵੱਖ ਵੱਖ ਤਰ੍ਹਾਂ ਦੀਆਂ ਸਕਿਨ ਦੀਆਂ ਦਿੱਕਤਾਂ ਤੋਂ ਪ੍ਰੇਸ਼ਾਨ ਹਨ ਜਿਵੇਂ ਖਾਰਿਸ਼ , ਫਿਨਸੀਆਂ ਫੋੜੇ , ਪਿੱਤ, ਆਦਿ । ਜਿਨ੍ਹਾਂ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੇ ਕੈਮੀਕਲਸ ਵਾਲੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ।
ਜਿਨ੍ਹਾਂ ਦੇ ਸਾਈਡ ਇਫੈਕਟਸ ਵੀ ਉਨ੍ਹਾਂ ਦੇ ਸਰੀਰ ਤੇ ਪੈਂਦੇ ਹਨ । ਪਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਵੀ ਦਿੱਕਤ ਦਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਜਾਂ ਫਿਰ ਘਰੇਲੂ ਨੁਸਖਿਆਂ ਨਾਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਵੱਖ ਵੱਖ ਤਰ੍ਹਾਂ ਦੇ ਰੋਗਾਂ ਨੂੰ ਬਿਨਾਂ ਅੰਗਰੇਜ਼ੀ ਦਵਾਈਆਂ ਖਾਧੇ ਜਡ਼੍ਹ ਤੋਂ ਸਮਾਪਤ ਕੀਤਾ ਜਾ ਸਕਦਾ ਹੈ ।
ਇਸ ਦੇ ਚੱਲਦੇ ਅੱਜ ਅਸੀ ਸਕਿਨ ਦੀ ਐਲਰਜੀ ਨੂੰ ਦੂਰ ਕਰਨ ਦਾ ਇਕ ਘਰੇਲੂ ਨੁਸਖਾ ਤੁਹਾਡੇ ਨਾਲ ਸਾਂਝਾ ਕਰਾਂਗੇ , ਜਿਸ ਦੇ ਉਪਯੋਗ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਕਿਨ ਦੀ ਪ੍ਰੇਸ਼ਾਨੀ ਹੋਵੇ ਉਸ ਨੂੰ ਬਿਨਾਂ ਦਵਾਈ ਖਾਧੇ ਹੀ ਜੜ੍ਹ ਤੋਂ ਸਮਾਪਤ ਕੀਤਾ ਜਾ ਸਕਦਾ ਹੈ । ਉਸ ਦੇ ਲਈ ਤੁਸੀਂ ਤੁਲਸੀ ਦੇ ਪੱਤੇ ਲੈਣੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਪਾਣੀ ਵਿੱਚ ਧੋ ਲੈਣਾ ਹੈ।
ਧੋਣ ਤੋਂ ਬਾਅਦ ਤੁਸੀਂ ਤੁਲਸੀ ਦੇ ਸੱਤ ਤੋਂ ਅੱਠ ਪਤੇ ਲੈਣੇ ਹਨ ਉਨ੍ਹਾਂ ਨੂੰ ਤੁਸੀਂ ਕੁੰਡੀ ਕੋਠੜੇ ਵਿੱਚ ਪੀਸ ਲੈਣਾ ਹੈ । ਪੀਸਣ ਤੋਂ ਬਾਅਦ ਤੁਸੀਂ ਇਸ ਨੂੰ ਆਪਣੀ ਉਂਗਲ ਨਾਲ ਇਕ ਕੌਲੀ ਵਿਚ ਪਾ ਲੈਣਾ ਹੈ ਤੇ ਉਸ ਦੇ ਵਿਚ ਤੁਸੀਂ ਇਕ ਚਮਚ ਸ਼ਹਿਦ ਮਿਲਾ ਲੈਣਾ ਹੈ। ਹਰ ਰੋਜ਼ ਖਾਲੀ ਪੇਟ ਤੁਸੀਂ ਇਸ ਨੁਸਖੇ ਦਾ ਉਪਯੋਗ ਕਰਨਾ ਹੈ ਤੇ ਇਸ ਨੁਸਖੇ ਦਾ ਉਪਯੋਗ ਕਰਨ ਤੋਂ ਬਾਅਦ ਇਕ ਘੰਟੇ ਤਕ ਤੁਸੀਂ ਕੁਝ ਵੀ ਨਹੀਂ ਖਾਣਾ ।
ਅਜਿਹਾ ਹਰ ਰੋਜ਼ ਕਰਨ ਦੇ ਨਾਲ ਤੁਹਾਡੀਆਂ ਸਕਿਨ ਨਾਲ ਸਬੰਧਤ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ । ਇਸ ਨੁਸਖ਼ੇ ਦਾ ਸਰੀਰ ਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਪਵੇਗਾ, ਬਲਕਿ ਇਸ ਨੁਸਖੇ ਦੇ ਤੁਹਾਡੇ ਸਰੀਰ ਨੂੰ ਫਾਇਦੇ ਹੀ ਫਾਇਦੇ ਮਿਲਣਗੇ ।
ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ਵੀ ।