ਗਰਮੀ ਦੇ ਮੌਸਮ ਵਿੱਚ ਅਕਸਰ ਫੋੜੇ ਫਿੰਸੀਆਂ ਆਦਿ ਹੋ ਜਾਂਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਇਨਾਂ ਤੋਂ ਛੁਟਕਾਰਾ ਪਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਲਗਾਤਾਰ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਢਾਈ ਸੌ ਗ੍ਰਾਮ ਚਾਸਕੂ, 500 ਗ੍ਰਾਮ ਖੰਡ, 500 ਗ੍ਰਾਮ ਬੇਸਣ ਅਤੇ 500 ਗ੍ਰਾਮ ਛੋਲੇ ਚਾਹੀਦੇ ਹਨ ਇਸ ਲਈ ਹੁਣ ਚਾਸਕੂ ਦੀ ਪੰਜੀਰੀ ਬਣਾਉਣ ਲਈ ਸਭ ਤੋਂ ਪਹਿਲਾਂ ਚਾਸਕੂ ਭੁੰਨ ਲਵੋ। ਇਸ ਤੋਂ ਬਾਅਦ ਹੁਣ ਚਾਸਕੂ ਨੂੰ ਚੰਗੀ ਤਰ੍ਹਾਂ ਪੀਸ ਲਵੋ। ਹੁਣ ਇਨ੍ਹਾਂ ਨੂੰ ਇੱਕ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਵੋ। ਇਸ ਤੋਂ ਬਾਅਦ ਛੋਲਿਆਂ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਕ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਓ।
ਹੁਣ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਦੇਸੀ ਘਿਉ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਇਸ ਤੋਂ ਬਾਅਦ ਹੁਣ ਇਸ ਵਿਚ ਚਾਸਕੂ ਦਾ ਪਾਊਡਰ ਅਤੇ ਛੋਲਿਆਂ ਦਾ ਪਾਊਡਰ ਪਾ ਲਵੋ ਉਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿੱਚ ਵੇਸਣ ਪਾ ਲਵੋ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿੱਚ ਠੰਡ ਜਾਂ ਸ਼ੱਕਰ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਨੂੰ ਕੁੱਝ ਸਮੇਂ ਲਈ ਠੰਡਾ ਹੋਣ ਲਈ ਰੱਖ ਦਿਓ।
ਇਸ ਤੋਂ ਬਾਅਦ ਇਸ ਘਰੇਲੂ ਨੁਸਖੇ ਦੀ ਵਰਤੋਂ ਕਰੋ। ਇਸ ਨੁਸਖ਼ੇ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਦਿਨ ਵਿਚ ਤਕਰੀਬਨ ਦੋ ਵਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ