ਗੁੜ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਗੁੜ ‘ਚ ਵਿਟਾਮਿਨ, ਆਇਰਨ, ਕੈਲਸੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਤੋਂ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਗੁੜ ਦਾ ਸੇਵਨ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ, ਭਾਰ ਘੱਟ ਕਰਨ ਤੋਂ ਲੈ ਕੇ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਵੀ ਸਹਾਇਕ ਹੁੰਦਾ ਹੈ। ਗੁੜ ਦੀ ਚਾਹ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਸਹਾਇਕ ਹੁੰਦੀ ਹੈ। ਇਸ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ….
ਭਾਰ ਰਹੇਗਾ ਕੰਟਰੋਲ – ਗੁੜ ਨੂੰ ਕੁਦਰਤੀ ਖੰਡ ਮੰਨਿਆ ਜਾਂਦਾ ਹੈ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਸੁਆਦ ਦੇ ਨਾਲ ਸਿਹਤ ਵੀ ਬਰਕਰਾਰ ਰਹਿੰਦੀ ਹੈ। ਇਸ ਨਾਲ ਭਾਰ ਵਧਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਖ਼ਾਸ ਤੌਰ ‘ਤੇ ਸਰਦੀਆਂ ‘ਚ ਲੋਕ ਵਾਰ-ਵਾਰ ਚਾਹ ਪੀਣਾ ਪਸੰਦ ਕਰਦੇ ਹਨ। ਅਜਿਹੇ ‘ਚ ਖੰਡ ਦੀ ਜਗ੍ਹਾ ਗੁੜ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਰਹੇਗਾ।
ਇਮਿਊਨਿਟੀ ਵਧਾਵੇ – ਇਸ ਨੂੰ ਐਨਰਜ਼ੀ ਬੂਸਟਰ ਫੂਡ ਲਿਸਟ ‘ਚ ਸ਼ਾਮਲ ਕੀਤਾ ਜਾਂਦਾ ਹੈ। ਇਸ ਤੋਂ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵੱਧਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਨਾਲ ਹੀ ਦਿਨ ਭਰ ਸਰੀਰ ਤਰੋਤਾਜ਼ਾ ਰਹਿੰਦਾ ਹੈ।
ਖੂਨ ਦੀ ਘਾਟ ਪੂਰੀ ਹੋਣ ‘ਚ ਮਦਦ – ਆਇਰਨ ਨਾਲ ਭਰਪੂਰ ਗੁੜ ਦੀ ਵਰਤੋਂ ਕਰਨ ਨਾਲ ਖੂਨ ਦੀ ਘਾਟ ਪੂਰੀ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਅਨੀਮੀਆ ਦੇ ਮਰੀਜ਼ਾਂ ਨੂੰ ਚਾਹ ‘ਚ ਗੁੜ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਢਿੱਡ ਘੱਟ ਹੁੰਦਾ ਹੈ – ਗੁੜ ਦੀ ਚਾਹ ਪੀਣ ਦੇ ਨਾਲ ਢਿੱਡ ਦੀ ਚਰਬੀ ਘੱਟ ਹੁੰਦੀ ਹੈ। ਇਸ ਨਾਲ ਇਨਸਾਨ ਸਿਹਤਮੰਦ ਰਹਿੰਦਾ ਹੈ ।ਪਾਚਨ ਤੰਤਰ ‘ਚ ਸੁਧਾਰ- ਗੁੜ ਦੀ ਚਾਹ ਪਾਚਨ ਤੰਤਰ ‘ਚ ਸੁਧਾਰ ਲਿਆਉਂਦੀ ਹੈ । ਸੀਨੇ ‘ਚ ਹੋਣ ਵਾਲੀ ਜਲਨ ‘ਚ ਵੀ ਮਦਦਗਾਰ ਹੁੰਦੀ ਹੈ ।
ਮਾਈਗ੍ਰੇਨ ਤੋਂ ਰਾਹਤ- ਮਾਈਗ੍ਰੇਨ ਜਾਂ ਸਿਰ ਦਰਦ ਦੇ ਮਰੀਜ਼ਾਂ ਨੂੰ ਗਾਂ ਦੇ ਦੁੱਧ ‘ਚ ਗੁੜ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਹੈ। ਇਸ ਨਾਲ ਸਿਰ ਦਰਦ ‘ਚ ਰਾਹਤ ਮਿਲਦੀ ਹੈ । ਜਿਨ੍ਹਾਂ ਨੂੰ ਲੋਕਾਂ ਨੂੰ ਖੁਨ ਦੀ ਕਮੀ ਹੈ ਉਹ ਵੀ ਗੁੜ ਦਾ ਇਸਤੇਮਾਲ ਕਰਕੇ ਇਸ ਤੋਂ ਰਾਹਤ ਪਾ ਸਕਦੇ ਹਨ ।
ਢਿੱਡ ਦੀਆਂ ਸਮੱਸਿਆਵਾਂ- ਗੁੜ ਦੀ ਚਾਹ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਅਸਲ ‘ਚ ਇਸ ਨੂੰ ਬਣਾਉਣ ‘ਚ ਬਹੁਤ ਹੀ ਥੋੜੀ ਜਿਹੀ ਮਾਤਰਾ ‘ਚ ਆਰਟੀਫ਼ੀਸ਼ੀਅਲ਼ ਸਵਿਟੀਨਰ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਇਸ ਤੋਂ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਢਿੱਡ ਦੀਆਂ ਸਮੱਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ।
ਥਕਾਵਟ ਅਤੇ ਕਮਜ਼ੋਰੀ ਤੋਂ ਵੀ ਰਾਹਤ – ਗੂੜ ਦੀ ਚਾਹ ਪੀਣ ਨਾਲ ਸਰੀਰ ‘ਚ ਖੂਨ ਦੀ ਮਾਤਰਾ ਵੱਧਦੀ ਹੈ ਅਤੇ ਥਕਾਵਟ ਅਤੇ ਕਮਜ਼ੋਰੀ ਤੋਂ ਵੀ ਰਾਹਤ ਮਿਲਦੀ ਹੈ। ਨਾਲ ਹੀ ਇਸ ਨਾਲ ਸਰੀਰ ਦੇ ਸਾਰੇ ਅੰਗਾਂ ‘ਚ ਆਕਸੀਜਨ ਸਹੀ ਮਾਤਰਾ ‘ਚ ਪਹੁੰਚਦੀ ਹੈ।