ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਚਿਹਰੇ ਉੱਤੇ ਦਾਗ ਧੱਬੇ ਕਿੱਲ ਮੁਹਾਸੇ ਛਾਈਆਂ ਵਰਗੀ ਸਮੱਸਿਆ ਹੋ ਰਹੀ ਹੈ।
ਇਸ ਤੋਂ ਇਲਾਵਾ ਕੁਝ ਲੋਕ ਉਮਰ ਤੋਂ ਪਹਿਲਾਂ ਹੀ ਬੁੱਢੇ ਦਿਖਦੇ ਹਨ ਭਾਵ ਉਨ੍ਹਾਂ ਦੇ ਚਿਹਰੇ ਉੱਤੇ ਬਹੁਤ ਜ਼ਿਆਦਾ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਨੁਸਖਾ ਲੈ ਕੇ ਆਏ ਹਾਂ, ਜਿਸ ਦਾਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ
ਨਾਲ ਹੀ ਸਰੀਰ ਦੀਆਂ ਹੋਰ ਵੀ ਅਨੇਕਾਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ। ਨੁਸਖ਼ੇ ਨੂੰ ਤਿਆਰ ਕਰਨ ਲਈ ਜੈਫਲ ਦੀ ਜ਼ਰੂਰਤ ਪਵੇਗੀ।ਇਸ ਵਾਸਤੇ ਤੁਸੀਂ ਜੈਫਲ ਉੱਤੇ ਥੋੜ੍ਹਾ ਪਾਣੀ ਲਗਾ ਕੇ ਇਸ ਨੂੰ ਰਗੜ ਲੈਣਾ ਹੈ ਅਤੇ ਇੱਕ ਪੇਸਟ ਤਿਆਰ ਕਰਨਾ ਹੈ।ਇਸ ਪੇਸਟ ਨੂੰ ਤੁਸੀਂ ਆਪਣੇ ਚਿਹਰੇ ਉੱਤੇ ਲਗਾਉਣਾ ਹੈ ਕੁਝ ਸਮਾਂ ਸੁੱਕਣ ਤੋਂ ਬਾਅਦ ਤੁਸੀਂ ਇਸ ਨੂੰ ਧੋ ਲੈਣਾ ਹੈ। ਰੋਜ਼ਾਨਾ ਅਜਿਹਾ ਕਰਨ ਨਾਲ ਚਿਹਰੇ ਉੱਤੇ ਆਉਣ ਵਾਲੀਆਂ ਛਾਹੀਆਂ ਅਤੇ ਝੁਰੜੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਜੈਫਲ ਤੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਇਸ ਦਾ ਇਸਤੇਮਾਲ ਕਰਨ ਨਾਲ ਪਾਚਨ ਕਿਰਿਆ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।ਇਸ ਵਾਸਤੇ ਤੁਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿਚ ਜੈਫਲ ਦੇ ਪਾਊਡਰ ਨੂੰ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ।ਇਸ ਨਾਲ ਸਾਡਾ ਸਰੀਰ ਰੋਗਾਂ ਨਾਲ ਲੜਨ ਦੇ ਕਾਬਲ ਬਣ ਜਾਂਦਾ ਹੈ ਭਾਵ ਸਾਡੇ ਸਰੀਰ ਦੀ ਇਮਿਊਨਿਟੀ ਤੇਜ਼ ਹੋ ਜਾਂਦੀ ਹੈ।ਇਸ ਦਾ ਇਸਤੇਮਾਲ ਅਸੀਂ ਅੱਖਾਂ ਦੇ ਆਲੇ ਦੁਆਲੇ ਬਣੇ ਹੋਏ ਕਾਲੇ ਘੇਰਿਆਂ ਨੂੰ ਦੂਰ ਕਰਨ ਦੇ ਲਈ ਵੀ ਕਰ ਸਕਦੇ ਹਾਂ
ਇਸ ਵਾਸਤੇ ਤੁਸੀਂ ਜੈਫਲ ਦੇ ਪਾਊਡਰ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਲਓ ਅਤੇ ਇਸ ਨੂੰ ਆਪਣੀਆਂ ਅੱਖਾਂ ਦੇ ਆਲੇ ਦੁਆਲੇ ਲਗਾਓ ਅਤੇ ਬਾਅਦ ਵਿਚ ਆਪਣੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਲਓ।ਮੂੰਹ ਦੀ ਬਦਬੂ ਨੂੰ ਦੂਰ ਕਰਨ ਦੇ ਲਈ ਵੀ ਜੈਫਲ ਬੇਹੱਦ ਲਾਹੇਵੰਦ ਹੁੰਦਾ ਹੈ ਇਕ ਗਲਾਸ ਪਾਣੀ ਦੇ ਵਿਚ ਜੈਫਲ ਦਾ ਪਾਊਡਰ ਮਿਲਾ ਕੇ ਮੂੰਹ ਵਿੱਚ ਕੁਰਲਾ ਕਰਨ ਤੋਂ ਬਾਅਦ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ