ਸਮਾਂ ਇਕ ਅਨਮੋਲ ਅਤੇ ਕੀਮਤੀ ਖ਼ਜ਼ਾਨਾ ਹੁੰਦਾ ਹੈ ਕਿਉਂਕਿ ਜੋ ਸਮਾਂ ਇੱਕ ਵਾਰ ਬੀਤ ਚੁੱਕਿਆ ਹੁੰਦਾ ਹੈ ਉਹ ਸਮਾਂ ਵਾਪਸ ਨਹੀਂ ਆਉਂਦਾ ਅਤੇ ਜਿਹੜੇ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਇੱਕ ਦਿਨ ਉਹ ਸਮੇਂ ਤੋਂ ਪਿਛੜ ਜਾਂਦੇ ਹਨ ਤੇ ਸਮਾਂ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦਿੰਦਾ ਹੈ।
ਇਸ ਲਈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਹਰ ਇੱਕ ਸਮੇਂ ਨੂੰ ਚੰਗੇ ਤਰੀਕੇ ਨਾਲ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਪਿੱਛੇ ਤੋਂ ਪਛਤਾਵਾ ਨਾ ਰਹਿ ਜਾਵੇ। ਕਿਉਂਕਿ ਸਮੇਂ ਦੀ ਹੇਰ ਫੇਰ ਦਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਸਮਾਂ ਅਮੀਰ ਤੇ ਗ਼ਰੀਬ ਬਣਾ ਦੇਵੇ ਅਤੇ ਗ਼ਰੀਬ ਤੇ ਅਮੀਰ ਬਨਾਜਬ ਭਾਵ ਸਮਾਂ ਬਦਲਣ ਤੇ ਕੋਈ ਵੀ ਇਨਸਾਨ ਕੁਝ ਵੀ ਕਰ ਸਕਦਾ ਹੈ।
ਇਸੇ ਤਰ੍ਹਾਂ ਸਮੇਂ ਦੇ ਦੋ ਪਹਿਲੂ ਹੁੰਦੇ ਹਨ ਜਿਵੇਂ ਕਦੇ ਸਮਾਂ ਖ਼ੁਸ਼ੀਆਂ ਭਰਪੂਰ ਹੁੰਦਾ ਹੈ ਅਤੇ ਕਦੇ ਸਮਾਂ ਦੁੱਖਾਂ ਨੂੰ ਲੈ ਆਉਂਦਾ ਹੈ ਇਸ ਲਈ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ।ਪਰ ਇੱਕ ਗੱਲ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਸਮਾਂ ਚੰਗਾ ਜਾਂ ਮਾੜਾ ਆਉਣਾ ਹੋਵੇ ਤਾਂ ਪਹਿਲਾਂ ਪ੍ਰਮਾਤਮਾ ਦੇ ਵੱਲੋਂ ਕੁਝ ਸੰਕੇਤ ਦਿੱਤੇ ਜਾਂਦੇ ਹਨ
ਇਸ ਲਈ ਜਿਹੜੇ ਲੋਕ ਇਨ੍ਹਾਂ ਸੰਕੇਤਾਂ ਜਾਂਚ ਲੈਂਦੇ ਹਨ ਉਹ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ। ਇਸੇ ਤਰ੍ਹਾਂ ਜਦੋਂ ਚੰਗਾ ਸਮਾਂ ਉਨ੍ਹਾਂ ਹੋਵੇ ਤਾਂ ਉਸ ਦੇ ਸਭ ਤੋਂ ਪਹਿਲਾਂ ਇਹ ਸੰਕੇਤ ਹਨ ਕਿ ਅੰਮ੍ਰਿਤ ਵੇਲੇ ਆਪਣੇ ਆਪ ਨੀਂਦ ਖੁੱਲ੍ਹਣ ਲੱਗ ਜਾਂਦੀ ਹੈ।
ਇਨਸਾਨ ਦਾ ਮਨ ਕਰਦਾ ਹੈ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਅਤੇ ਪਰਮਾਤਮਾ ਦਾ ਨਾਮ ਜਪੇ। ਇਹ ਉਹ ਸਮਾਂ ਹੁੰਦਾ ਹੈ ਜਦੋਂ ਪ੍ਰਮਾਤਮਾ ਖੁਦ ਇਨਸਾਨ ਨੂੰ ਵਰਕਰ ਵੱਲ ਲੈ ਕੇ ਜਾਂਦਾ ਹੈ। ਇਸ ਤੋਂ ਇਲਾਵਾ ਚੰਗੇ ਸਮੇਂ ਦੇ ਇਹ ਸੰਕੇਤ ਹਨ ਕਿ ਇਨਸਾਨ ਨੂੰ ਗੁੱਸਾ ਘੱਟ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਨਸਾਨ ਖੁਸ਼ ਰਹਿੰਦਾ ਹੈ।
ਇਸ ਤੋਂ ੲਿਲਾਵਾ ਇਨਸਾਨ ਨੂੰ ਚੰਗੇ ਸਮੇਂ ਤੋਂ ਪਹਿਲਾਂ ਹੀ ਸੰਕੇਤ ਮਿਲਦੇ ਹਨ ਕਿ ਉਸ ਦਾ ਮਨ ਪ੍ਰਮਾਤਮਾ ਵੱਲ ਆਕਰਸ਼ਿਤ ਹੁੰਦਾ ਹੈ ਤੇ ਉਹ ਗੁਰੂ ਘਰਾਂ ਵਿੱਚ ਜਾਣਾ ਸ਼ੁਰੂ ਕਰ ਦਿੰਦਾ ਹੈ ਤੇ ਪ੍ਰਮਾਤਮਾ ਦਾ ਨਾਮ ਜਪਦਾ ਹੈ।
ਇਸ ਲਈ ਜਿਹੜੇ ਲੋਕ ਇਨ੍ਹਾਂ ਸੰਕੇਤਾਂ ਨੂੰ ਸਮਝ ਜਾਂਦੇ ਹਨ ਉਹ ਪ੍ਰਮਾਤਮਾ ਦਾ ਚੰਗੇ ਸਮੇਂ ਤੋਂ ਪਹਿਲਾਂ ਹੀ ਸ਼ੁਕਰ ਅਦਾ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ