ਠੰਢ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ , ਇਸ ਮੌਸਮ ਵਿੱਚ ਅਕਸਰ ਹੀ ਖੰਘ, ਜ਼ੁਕਾਮ, ਰੇਸ਼ਾ ,ਤੇ ਬੁਖਾਰ ਦੀ ਦਿੱਕਤ ਰਹਿੰਦੀ ਹੈ । ਇਸ ਮੌਸਮ ‘ਚ ਇਹ ਦਿੱਕਤ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਹੁੰਦੀ ਹੈ । ਜਿਸ ਦਾ ਇਲਾਜ ਵੀ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਕੀਤਾ ਜਾਂਦਾ ਹੈ । ਪੁਰਾਣੇ ਸਮਿਆਂ ਵਿੱਚ ਇਨ੍ਹਾਂ ਸਾਰੀਆਂ ਦਿੱਕਤਾਂ ਦਾ ਘਰ ਵਿੱਚ ਹੀ ਹੱਲ ਕਰ ਲਿਆ ਜਾਂਦਾ ਸੀ ।ਪਰ ਅੱਜ ਕੱਲ੍ਹ ਦੇ ਲੋਕ ਖੁਦ ਨੂੰ ਮਾਡਰਨ ਆਖਦੇ ਹਨ ਤੇ ਘਰ ਦੇ ਵਿਚ ਵਰਤੀਆਂ ਜਾਣ ਵਾਲੀਆਂ ਛੋਟੀਆਂ ਮੋਟੀਆਂ ਚੀਜ਼ਾਂ ਦੇ ਨਾਲ ਖੰਘ ,ਜ਼ੁਕਾਮ ,ਰੇਸ਼ਾ ਦਾ ਇਲਾਜ ਨਹੀਂ ਕਰਦੇ ।
ਉਨ੍ਹਾਂ ਨੂੰ ਜੇਕਰ ਅਜਿਹੀਆਂ ਦਿੱਕਤਾਂ ਪੈਦਾ ਵੀ ਹੁੰਦੀਆਂ ਹਨ ਤਾਂ ਉਹ ਡਾਕਟਰਾਂ ਦੇ ਕੋਲ ਜਾਂਦੇ ਨੇ ਤੇ ਇਸ ਦਾ ਇਲਾਜ ਕਰਵਾਉਂਦੇ ਹਨ । ਕਈ ਵਾਰ ਡਾਕਟਰਾਂ ਦੀਆਂ ਦਵਾਈਆਂ ਤੋਂ ਵੀ ਜਦੋਂ ਖਾਂਸੀ ,ਜ਼ੁਕਾਮ ਠੀਕ ਨਹੀਂ ਹੁੰਦੇ ਤਾਂ, ਸਰੀਰ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਪੈਦਾ ਹੋ ਜਾਂਦੀਆਂ ਹਨ ।
ਅੱਜ ਕੱਲ੍ਹ ਤਾਂ ਜ਼ਿਆਦਾਤਰ ਲੋਕ ਕੋਰੋਨਾ ਮਹਾਂਮਾਰੀ ਦੇ ਡਰ ਦੇ ਕਾਰਨ ਆਪਣੀ ਇਸ ਦਿੱਕਤ ਨੂੰ ਖੁੱਲ੍ਹ ਕੇ ਵੀ ਨਹੀਂ ਦੱਸਦੇ ਕਿ ਲੋਕ ਕੁਝ ਹੋਰ ਹੀ ਨਾ ਸਮਝ ਜਾਣ । ਪਰ ਅੱਜ ਅਸੀਂ ਇਨ੍ਹਾਂ ਦਿੱਕਤਾਂ ਨੂੰ ਹੱਲ ਕਰਨ ਦਾ ਪੱਕਾ ਇਲਾਜ ਲੈ ਕੇ ਹਾਜ਼ਰ ਹੋਈ ਹਾਂ , ਇਸ ਆਯੁਰਵੈਦਿਕ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਲੈਣੀਆਂ ਹਨ ਪੱਚੀ ਗ੍ਰਾਮ ਮਘਾ ਤੇ ਪੱਚੀ ਗਰਾਮ ਦਾਲਚੀਨੀ ।
ਸਿਫਰ ਦੋ ਚੀਜ਼ਾ ਨਾਲ ਹੀ ਤੁਹਾਡੀ ਖੰਘ ,ਰੇਸ਼ਾ ਤੇ ਕਫ ਦਾ ਪੱਕਾ ਇਲਾਜ ਹੋਵੇਗਾ । ਇਨ੍ਹਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਪੀਸ ਲੈਣਾ ਹੈ ਤੇ ਪੀਸਣ ਤੋਂ ਬਾਅਦ ਇਸ ਦੇ ਪਾਊਡਰ ਦਾ ਹਰ ਰੋਜ਼ ਦੋ ਗ੍ਰਾਮ ਹਿੱਸਾ ਲੈ ਕੇ ਡੇਢ ਚੱਮਚ ਸ਼ਹਿਦ ਵਿਚ ਮਿਲਾ ਕੇ ਚੱਟਣਾ ਹੈ । ਫਿਰ ਪੂਰੇ ਵੀਹ ਮਿੰਟ ਬਾਅਦ ਗਰਮ ਪਾਣੀ ਪੀ ਲੈਣਾ ਹੈ । ਇਸ ਨਾਲ ਤੁਹਾਡੀ ਛਾਤੀ ਵਿੱਚ ਖੰਘ, ਰੇਸ਼ਾ ,ਕਫ ,ਬਲਗਮ ਦਾ ਪੱਕਾ ਇਲਾਜ ਹੋਵੇਗਾ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ,ਨੀਚੇ ਇਕ ਵੀਡਿਓ ਦਿੱਤੀ ਗਈ ਹੈ ਜਿਸਰੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।